17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-04-2026

ਹੁਣ ਦਿੱਲੀ ਯੂਨੀਵਰਸਿਟੀ ਦੇ ਸਾਰੇ ਕਰਮਚਾਰੀਆਂ ਦੀ ਹਾਜ਼ਰੀ ਬਾਇਓਮੈਟਰਿਕ ਮਸ਼ੀਨ ਰਾਹੀਂ ਲੱਗੇਗੀ <br/>

ਅਜੀਤ ਡੈਸਕ 16-04-2026
ਨਵੀਂ ਦਿੱਲੀ, 15 ਅਪ੍ਰੈਲ (ਡਾ. ਬਲਵਿੰਦਰ ਸਿੰਘ ਸੋਢੀ)-ਦਿੱਲੀ ਯੂਨੀਵਰਸਿਟੀ ਨੇ ਇਕ ਹੁਕਮ ਜਾਰੀ ਕੀਤਾ ਹੈ ਕਿ ਉਸ ਦੇ ਸਾਰੇ ਕਰਮਚਾਰੀਆਂ ਦੀ ਬਾਇਓਮੈਟਰਿਕ ਮਸ਼ੀਨ ਦੇ ਰਾਹੀਂ ਰੋਜ਼ਾਨਾ ਹਾਜ਼ਰੀ ਲੱਗੇਗੀ | ਇਸ ਦੇ ਨਾਲ ਹੀ ਸਮਾਂ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮੀਂ 5.30 ਤੱਕ ਕਰ ਦਿੱਤਾ ਹੈ | ਯੂਨੀਵਰਸਿਟੀ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਹਾਜ਼ਰੀ ਦੇ ਨਿਯਮ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਛੂਟ ਬਿਲਕੁਲ ਵੀ ਨਹੀਂ ਦਿੱਤੀ ਜਾਵੇਗੀ | ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਸਾਰੇ ਡੀਨ, ਵਿਭਾਗ ਦੇ ਮੁਖੀਆਂ, ਲਾਇਬ੍ਰੇਰੀਆਂ ਦੇ ਮੁੱਖੀਆਂ ਅਤੇ ਹੋਰ ਅਧਿਕਾਰੀਆਂ ਨੂੰ ਉਪਰੋਕਤ ਹੁਕਮ ਦੀ ਪਾਲਣਾ ਕਰਵਾਉਣ ਦੇ ਬਾਰੇ ਵੀ ਕਿਹਾ ਹੈ | ਇਸ ਹੁਕਮ ਨੂੰ ਵੇਖਦੇ ਹੋਏ ਯੂਨੀਵਰਸਿਟੀ ਨੇ ਮੰਗ ਵੀ ਕੀਤੀ ਹੈ ਕਿ ਦਿੱਲੀ ਵਿਚ ਟਰੈਫਿਕ ਜਾਮ ਦੀ ਸਥਿਤੀ ਬਣੀ ਹੋਣ ਦੇ ਕਾਰਨ ਕਰਮਚਾਰੀਆਂ ਨੂੰ ਸਵੇਰੇ ਆਉਣ ਵਿਚ ਥੋੜ੍ਹੀ ਦਿੱਕਤ ਹੋ ਸਕਦੀ ਹੈ | ਇਸ ਕਰਕੇ ਉਨ੍ਹਾਂ ਨੂੰ ਛੂਟ ਦਿੱਤੀ ਜਾਵੇ | ਯੂਨੀਵਰਸਿਟੀ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਅਤੇ ਨਾਲ ਹੀ ਇਸ ਛੂਟ ਪ੍ਰਤੀ ਕੁੱਝ ਸ਼ਰਤਾਂ ਤੇ ਨਿਯਮ ਵੀ ਲਾਗੂ ਕਰੇਗੀ | ਯੂਨੀਵਰਸਿਟੀ ਦਾ ਉਪਰੋਕਤ ਮਾਮਲੇ ਵਿਚ ਕਹਿਣਾ ਹੈ ਕਿ ਉਸ ਦਾ ਉਦੇਸ਼ ਹੈ ਕਿ ਦਿੱਲੀ ਯੂਨੀਵਰਸਿਟੀ ਦਾ ਹਰ ਵਿਭਾਗ ਤੇ ਹੋਰ ਕਰਮਚਾਰੀ ਆਪਣੀ ਡਿਊਟੀ ਨੂੰ ਚੰਗੀ ਤਰ੍ਹਾਂ ਨਿਭਾਵੇ |


ਪਿਛਲੀ ਖ਼ਬਰ ਗੁਪਤ ਸੂਚਨਾ 'ਤੇ ਪੁਲਿਸ ਨੇ ਚੋਰ ਨੂੰ ਕੀਤਾ ਗਿ੍ਫ਼ਤਾਰ <br/> ਅਗਲੀ ਖ਼ਬਰ ਹੁਣ ਜਮਨਾ ਨਦੀ ਦੀ ਗਹਿਰਾਈ ਵਧਾਉਣ ਪ੍ਰਤੀ ਹੋ ਰਿਹਾ ਹੈ ਸਰਵੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।