28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਹਿੰਗਲਾਜ ਮਾਤਾ ਮੰਦਰ ਵਿਖੇ ਵਿਸ਼ਾਲ ਤਾਲੀ ਸੰਕੀਰਤਨ 12 ਨੂੰ

ਅਜੀਤ ਡੈਸਕ 02-04-2026
ਟੋਹਾਣਾ, 1 ਅਪ੍ਰੈਲ (ਮਨਜੀਤ ਸਿੰਘ) - ਪੰਜਾਬੀ ਅਰੋੜਾ-ਖੱਤਰੀ ਭਾਈਚਾਰੇ ਦੇ ਮੈਂਬਰਾਂ ਨੇ 12 ਅਪ੍ਰੈਲ ਨੂੰ ਟੋਹਾਣਾ ਦੇ ਸਨਿਆਣਾ ਸਥਿਤ ਕੁਲਦੇਵੀ ਸਿੱਧਪੀਠ ਹਿੰਗਲਾਜ ਮਾਤਾ ਮੰਦਰ ਵਿਖੇ ਹੋਣ ਵਾਲੇ ਤਾਲੀ ਸੰਕੀਰਤਨ ਦੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ | ਪੰਜਾਬੀ ਅਰੋੜਾ ਅਤੇ ਖੱਤਰੀ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਨੇ ਹਰਿਆਣਾ ਵਿਧਾਨ ਸਭਾ ਦੇ ਡਿਪਟੀ ਸਪੀਕਰ ਡਾ. ਕਿ੍ਸ਼ਨ ਮਿੱਡਾ ਨੂੰ ਇਸ ਸਮਾਗਮ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ | ਡਾ. ਮਿੱਡਾ ਟੋਹਾਣਾ ਵਿਚ ਇੱਕ ਸਮਾਗਮ ਲਈ ਹਾਜ਼ਰ ਹੋਏ ਸਨ, ਜਿੱਥੇ ਭਾਈਚਾਰਕ ਅਧਿਕਾਰੀਆਂ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਧਾਰਮਿਕ ਸਮਾਗਮ ਵਿਚ ਸ਼ਾਮਲ ਹੋਣ ਦੀ ਬੇਨਤੀ ਕੀਤੀ | ਇਸ ਮੌਕੇ ਸਵੀਟੀ ਮਹਿਤਾ, ਗੀਤਾ ਮਹਿਤਾ, ਰਵਿੰਦਰ ਮਹਿਤਾ, ਰਿੰਕੂ ਗਰੋਵਰ, ਡਾ. ਮਨਦੀਪ ਸਿੰਘ ਗਰੋਵਰ, ਨਿਤਿਨ ਮਹਿਤਾ, ਐਡਵੋਕੇਟ ਦੀਪਕ ਮਹਿਤਾ, ਲਵਲੀ ਮੋਂਗਾ ਅਤੇ ਨੰਦੀ ਦਾਰਾ ਮੌਜੂਦ ਸਨ | ਡਾ. ਕਿ੍ਸ਼ਨ ਮਿੱਡਾ ਨੇ ਸੱਦਾ ਸਵੀਕਾਰ ਕੀਤਾ ਅਤੇ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮ ਭਾਈਚਾਰੇ ਨੂੰ ਇੱਕਜੁੱਟ ਕਰਨ ਵਿਚ ਮਦਦ ਕਰਦੇ ਹਨ | ਉਨ੍ਹਾਂ ਸਮੂਹ ਸ਼ਰਧਾਲੂਆਂ ਨੂੰ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਪੰਜਾਬੀ ਅਰੋੜਾ ਅਤੇ ਖੱਤਰੀ ਭਾਈਚਾਰੇ ਨੇ ਹਮੇਸ਼ਾ ਸੇਵਾ ਅਤੇ ਸਮਾਜਿਕ ਕਾਰਜਾਂ ਵਿਚ ਮੋਹਰੀ ਭੂਮਿਕਾ ਨਿਭਾਈ ਹੈ |
ਪਿਛਲੀ ਖ਼ਬਰ ਡੱਬਵਾਲੀ ਪੁਲਿਸ ਵਲੋਂ ਕਾਰਗੁਜ਼ਾਰੀ ਰਿਪੋਰਟ ਜਾਰੀ: ਡੇਢ ਕਰੋੜ ਦੀ ਹੈਰੋਇਨ ਅਤੇ ਅਫੀਮ ਬਰਾਮਦ, 62 ਗਿ੍ਫ਼ਤਾਰ ਅਗਲੀ ਖ਼ਬਰ ਪ੍ਰਸਿੱਧ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਦੀ ਸੇਵਾਮੁਕਤੀ ਮੌਕੇ ਸਨਮਾਨ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।