28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

ਪ੍ਰਸਿੱਧ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਦੀ ਸੇਵਾਮੁਕਤੀ ਮੌਕੇ ਸਨਮਾਨ ਸਮਾਰੋਹ

ਅਜੀਤ ਡੈਸਕ 02-04-2026
ਰਤੀਆ, 1 ਅਪ੍ਰੈਲ (ਬੇਅੰਤ ਕੌਰ ਮੰਡੇਰ)- ਸਿੱਖਿਆ ਸ਼ਾਸਤਰੀ ਅਤੇ ਪ੍ਰਸਿੱਧ ਸਾਹਿਤਕਾਰ ਡਾ. ਨਾਇਬ ਸਿੰਘ ਮੰਡੇਰ ਦੀ ਸੇਵਾਮੁਕਤੀ ਮੌਕੇ ਸਥਾਨਕ ਸਰਕਾਰੀ ਕੰਨਿਆ ਸਕੂਲ ਵਿਖੇ ਸਨਮਾਨ ਸਮਾਰੋਹ ਕਰਵਾਇਆ ਗਿਆ | ਡਾ. ਮੰਡੇਰ ਵਲੋਂ ਰੀਬਨ ਕੱਟ ਕੇ ਸਨਮਾਨ ਸਮਾਰੋਹ ਦੀ ਸ਼ੁਰੂਆਤ ਕੀਤੀ ਗਈ | ਲੈਕਚਰਾਰ ਪੰਕਜ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦੀਆਂ ਸ਼ਾਨਦਾਰ ਸੇਵਾਵਾਂ ਸਬੰਧੀ ਇੱਕ ਰਿਪੋਰਟ ਪੇਸ਼ ਕੀਤੀ | ਪੰਜਾਬੀ ਲੈਕਚਰਾਰ ਵੀਰ ਸਿੰਘ ਥਿੰਦ ਨੇ ਸਟੇਜ ਦਾ ਸੰਚਾਲਨ ਕਰਦਿਆਂ ਡਾ. ਮੰਡੇਰ ਦੇ ਗੀਤ ਪੇਸ਼ ਕੀਤੇ | ਅੰਗਰੇਜ਼ੀ ਲੈਕਚਰਾਰ ਬੇਬੀ ਨੇ ਡਾ. ਨਾਇਬ ਸਿੰਘ ਮੰਡੇਰ ਦੀ ਪ੍ਰਸ਼ੰਸਾ ਕਰਦਿਆਂ ਸ਼ਾਨਦਾਰ ਗੀਤ ਗਾਇਆ | ਪਿ੍ੰਸੀਪਲ ਗਜਾਨੰਦ ਅਤੇ ਸਾਬਕਾ ਪਿ੍ੰਸੀਪਲ ਅਵਨੀਸ਼ ਗਰਗ ਨੇ ਡਾ. ਮੰਡੇਰ ਦੀ ਸਿੱਖਿਆ ਪ੍ਰਤੀ ਸੇਵਾ ਬਾਰੇ ਵਿਸਥਾਰ 'ਚ ਚਰਚਾ ਕੀਤੀ | ਉਨ੍ਹਾਂ ਦੱਸਿਆ ਕਿ ਡਾ. ਮੰਡੇਰ ਆਪਣੀ ਮਿਲਣਸਾਰਤਾ, ਸਿੱਖਿਆ ਪ੍ਰਤੀ ਸਮਰਪਣ, ਵਿਦਿਆਰਥੀਆਂ ਲਈ ਸ਼ਾਨਦਾਰ ਸਿੱਖਿਆ ਦੇ ਨਾਲ-ਨਾਲ ਆਪਣੇ ਮਾਰਗ ਦਰਸ਼ਕ ਭਾਵਨਾ ਲਈ ਜਾਣੇ ਜਾਂਦੇ ਹਨ | ਡਾ. ਸ਼ੀਤਲ ਨੇ ਉਨ੍ਹਾਂ ਦੀ ਸੇਵਾ ਭਾਵਨਾ, ਸਹਿਯੋਗੀ ਰਹਿੰਦਿਆਂ ਹਮੇਸ਼ਾ ਨਿਮਰਤਾ ਨਾਲ ਕਾਰਜਸ਼ੀਲ ਰਹਿਣ ਦੀ ਪ੍ਰਸ਼ੰਸਾ ਕੀਤੀ | ਵਿਕਾਸ ਕੱਕੜ ਨੇ ਪ੍ਰਸ਼ੰਸਾ ਪੱਤਰ ਪੇਸ਼ ਕਰਦਿਆਂ ਕਿਹਾ ਕਿ ਮਾਂ ਬੋਲੀ ਪੰਜਾਬੀ ਲਈ ਉਨ੍ਹਾਂ ਦੇ ਯਤਨਾਂ ਅਤੇ ਹਾਂਸਪੁਰ, ਭੂੰਦੜਵਾਸ, ਬਾੜਾ, ਮਹਿਮੜਾ, ਐਮ.ਪੀ. ਸੋਤਰ ਅਤੇ ਕੰਨਿਆ ਸਕੂਲ ਸਮੇਤ ਵੱਖ-ਵੱਖ ਸਕੂਲਾਂ 'ਚ ਸਕੂਲ ਮੁਖੀ ਵਜੋਂ ਉਨ੍ਹਾਂ ਦੀ ਸੇਵਾਵਾਂ ਬਹੁਤ ਹੀ ਸ਼ਲਾਘਾਯੋਗ ਰਹੀਆਂ ਹਨ | ਡਾ. ਮੰਡੇਰ ਸਹਿਤ ਪਤਨੀ ਬੇਅੰਤ ਕੌਰ, ਮਾਤਾ ਬਲਦੇਵ ਕੌਰ ਅਤੇ ਪਰਿਵਾਰਕ ਮੈਂਬਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ | ਡਾ. ਮੰਡੇਰ ਨੇ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਾਰੇ ਸਾਥੀਆਂ ਦੇ ਸਹਿਯੋਗ ਨੇ ਉਨ੍ਹਾਂ ਨੂੰ ਹਮੇਸ਼ਾ ਚੰਗਾ ਕਰਨ ਲਈ ਪ੍ਰੇਰਿਤ ਕੀਤਾ ਹੈ | ਇਸ ਮੌਕੇ ਲੈਕਚਰਾਰ ਰਾਮ ਗੋਪਾਲ ਬਲਾਣਾ, ਕਸ਼ਮੀਰ ਸਿੰਘ, ਸਨੇਹ ਲਤਾ, ਨਰੇਸ਼ ਕੁਮਾਰ, ਰਾਜੇਸ਼ ਕੁਮਾਰ, ਊਸ਼ਾ ਰਾਣੀ, ਕਿਰਨ ਸਹਾਰਨ, ਸੁਨੀਤਾ, ਸੁਨੀਲ ਕੁਮਾਰ, ਕੁਲਦੀਪ ਸਿੰਘ, ਸੰਗੀਤਾ ਸ਼ਰਮਾ, ਕਿ੍ਤੀ ਰਾਣੀ, ਬਲਜਿੰਦਰ ਸਿੰਘ, ਪ੍ਰਮੋਦ, ਹਰਦੀਪ ਸਿੰਘ, ਮੰਜੂ ਰਾਣੀ, ਬਬੀਤਾ, ਜੋਤੀ, ਉਰਮਿਲਾ, ਪਿੰਕਲ, ਪ੍ਰੇਮ ਸਿੰਘ, ਗੁਰਦੇਵ ਸਿੰਘ, ਬਲਜੀਤ ਸਿੰਘ, ਵੀਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਿੰਗਲਾਜ ਮਾਤਾ ਮੰਦਰ ਵਿਖੇ ਵਿਸ਼ਾਲ ਤਾਲੀ ਸੰਕੀਰਤਨ 12 ਨੂੰ ਅਗਲੀ ਖ਼ਬਰ ਆਸ਼ਾ ਵਰਕਰ ਵਲੋਂ ਮੰਗਾਂ ਨੂੰ ਲੈ ਕੇ 6 ਅਪ੍ਰੈਲ ਨੂੰ ਜ਼ਿਲ੍ਹਾ ਹੈੱਡਕੁਆਰਟਰ 'ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਫੈਸਲਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।