08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਹਿਲਾ ਕਾਂਗਰਸ ਨੇ ਐਪਸਟੀਨ ਫਾਈਲਾਂ ਦੀ ਜਾਂਚ ਦੀ ਮੰਗ ਕਰਦੇ ਹੋਏ ਮੋਮਬੱਤੀ ਮਾਰਚ ਕੱਢਿਆ

ਅਜੀਤ ਡੈਸਕ 10-03-2026
ਸਿਰਸਾ 9 ਮਾਰਚ (ਭੁਪਿੰਦਰ ਪੰਨੀਵਾਲੀਆ)- ਜ਼ਿਲ੍ਹਾ ਮਹਿਲਾ ਕਾਂਗਰਸ ਐਪਸਟਾਈਨ ਫਾਈਲਾਂ ਦੀ ਜਾਂਚ ਦੀ ਮੰਗ ਕਰਦੇ ਹੋਏ ਲੰਘੀ ਦੇਰ ਸ਼ਾਮ ਮੋਮਬੱਤੀ ਮਾਰਚ ਕੱਢਿਆ | ਪ੍ਰਦਰਸ਼ਨਕਾਰੀਆਂ ਦੀ ਅਗਵਾਈ ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨ ਕਿ੍ਸ਼ਨਾ ਫੋਗਾਟ ਨੇ ਕੀਤੀ |ਇਸ ਦੌਰਾਨ ਕਾਂਗਰਸ ਦੀ ਜ਼ਿਲ੍ਹਾ ਮਹਿਲਾ ਪ੍ਰਧਾਨ ਕਿ੍ਸ਼ਨਾ ਫੋਗਾਟ ਕਿਹਾ ਕਿ ਐਪਸਟਾਈਨ ਫਾਈਲਾਂ ਵਿੱਚ ਸ਼ਾਮਲ ਭਾਰਤੀ ਨੇਤਾਵਾਂ ਦੀ ਭੂਮਿਕਾ ਦੀ ਜਾਂਚ ਹੋਣੀ ਚਾਹੀਦੀ ਹੈ | ਕਾਂਗਰਸ ਆਗੂ ਨੇ ਕਿਹਾ ਕਿ ਫਾਈਲਾਂ ਵਿੱਚ ਭਾਰਤੀ ਰਾਜਨੀਤੀ ਦੀਆਂ ਕੁਝ ਪ੍ਰਮੁੱਖ ਹਸਤੀਆਂ ਨਾਲ ਸਬੰਧਤ ਕੁਝ ਘਿਨਾਉਣੇ ਕੰਮ ਹਨ | ਇਸ ਲਈ ਭਾਰਤ ਸਰਕਾਰ ਨੂੰ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਨਾਗਰਿਕਾਂ ਨੂੰ ਇਸ ਮਾਮਲੇ ਵਿੱਚ ਉਨ੍ਹਾਂ ਨੇਤਾਵਾਂ ਦੀ ਭੂਮਿਕਾ ਸਪੱਸ਼ਟ ਕਰਨੀ ਚਾਹੀਦੀ ਹੈ | ਇਹ ਮੋਮਬੱਤੀ ਮਾਰਚ ਮਹਾਂਵੀਰ ਕਾਲੋਨੀ ਤੋਂ ਸ਼ੁਰੂ ਹੋ ਕੇ ਮਹਾਰਾਣਾ ਪ੍ਰਤਾਪ ਚੌਕ 'ਚ ਸਮਾਪਤ ਹੋਇਆ | ਇਸ ਮੋਮਬੱਤੀ ਮਾਰਚ ਵਿੱਚ ਕਿ੍ਸ਼ਨਾ ਫੋਗਾਟ ਤੋਂ ਇਲਾਵਾ ਕਿ੍ਸ਼ਨਾ ਭਾਂਭੂ, ਅੰਗੂਰੀ ਦੇਵੀ ਵਰਮਾ, ਪੁਸ਼ਪਾ ਨਾਰੰਗ, ਕਮਲੇਸ਼ ਸੰਧੂ, ਸੁਮਿੱਤਰਾ ਦੇਵੀ, ਰਾਣੀ ਦੇਵੀ, ਪਾਰਵਤੀ ਦੇਵੀ, ਕਮਲਾ ਦੇਵੀ, ਓਮਵਤੀ ਅਤੇ ਮਧੂ ਸਮੇਤ ਕਈ ਮਹਿਲਾ ਹਾਜ਼ਰ ਸਨ |
ਪਿਛਲੀ ਖ਼ਬਰ ਸਰਕਾਰ ਨੂੰ ਸੇਮ ਦੀ ਸਮੱਸਿਆ ਨਾਲ ਤਬਾਹ ਹੋ ਰਹੀ ਖੇਤੀਬਾੜੀ ਜ਼ਮੀਨ ਨੂੰ ਬਚਾਉਣ ਲਈ ਠੋਸ ਯੋਜਨਾ ਬਣਾਉਣੀ ਚਾਹੀਦੀ ਹੈ- ਸ਼ੈ... ਅਗਲੀ ਖ਼ਬਰ ਜਬਰ ਜਨਾਹ ਅਤੇ ਧਮਕੀ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।