08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਜਬਰ ਜਨਾਹ ਅਤੇ ਧਮਕੀ ਦੇ ਮਾਮਲੇ ਵਿੱਚ ਇੱਕ ਦੋਸ਼ੀ ਨੂੰ ਪੁਲਿਸ ਨੇ ਕੀਤਾ ਗਿ੍ਫ਼ਤਾਰ

ਅਜੀਤ ਡੈਸਕ 10-03-2026
ਟੋਹਾਣਾ, 9 ਮਾਰਚ (ਮਨਜੀਤ ਸਿੰਘ) - ਪੁਲਿਸ ਥਾਣਾ ਜਾਖ਼ਲ ਨੇ ਜਬਰ ਜਨਾਹ ਅਤੇ ਧਮਕੀ ਦੇ ਮਾਮਲੇ ਵਿੱਚ ਕਾਰਵਾਈ ਕਰਦਿਆਂ ਇੱਕ ਦੋਸ਼ੀ ਨੂੰ ਗਿ੍ਫ਼ਤਾਰ ਕੀਤਾ ਹੈ | ਪੁਲਿਸ ਥਾਣਾ ਜਾਖ਼ਲ ਦੇ ਇੰਚਾਰਜ ਸਬ-ਇੰਸਪੈਕਟਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਆਪਣੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਫਰਵਰੀ 2025 ਵਿੱਚ ਗੁਲਾੜ ਦੇ ਰਹਿਣ ਵਾਲੇ ਤਰਸੇਮ ਪੁੱਤਰ ਦੀਵਾਨ ਚੰਦ ਰਾਜ ਮਿਸਤਰੀ ਕੰਮ ਕਰਨ ਲਈ ਉਸਦੇ ਘਰ ਆਇਆ ਸੀ ਅਤੇ ਕੰਮ ਦੌਰਾਨ ਉਸਦੇ ਘਰ ਹੀ ਰਿਹਾ ਸੀ | ਪੀੜਤਾ ਦੇ ਅਨੁਸਾਰ, 16 ਫਰਵਰੀ, 2025 ਦੀ ਰਾਤ ਨੂੰ ਤਰਸੇਮ ਨੇ ਉਸ ਦੇ ਪਤੀ ਦੀ ਗ਼ੈਰਹਾਜ਼ਰੀ ਦਾ ਫ਼ਾਇਦਾ ਉਠਾਇਆ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਏ | ਬਾਅਦ ਵਿੱਚ ਤਰਸੇਮ ਦਾ ਰਿਸ਼ਤੇਦਾਰ ਰਵੀ ਪੁੱਤਰ ਬੀਰਬਲ ਦਾਸ ਵਾਸੀ ਗੁਲਾੜ, ਥਾਣਾ ਪਾਤੜਾਂ, ਜ਼ਿਲ੍ਹਾ ਪਟਿਆਲਾ (ਪੰਜਾਬ), ਉਸ ਨੰੂ ਕਿਸੇ ਬਹਾਨੇ ਆਪਣੇ ਨਾਲ ਲੈ ਗਿਆ ਅਤੇ ਉਸ ਨੰੂ ਤਰਸੇਮ ਨਾਲ ਮਿਲਾਇਆ | ਇਸ ਤੋਂ ਬਾਅਦ ਦੋਵਾਂ ਨੇ ਉਸ ਨੰੂ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਘਟਨਾ ਬਾਰੇ ਕਿਸੇ ਨੂੰ ਦੱਸਿਆ ਤਾਂ ਉਸ ਨੰੂ ਮਾਰ ਦਿੱਤਾ ਜਾਵੇਗਾ ਅਤੇ ਉਸ ਦੀਆਂ ਅਸ਼ਲੀਲ ਫ਼ੋਟੋਆਂ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਕੀਤੀਆਂ ਜਾਣਗੀਆਂ | ਪੀੜਤ ਦੇ ਬਿਆਨ ਦੇ ਆਧਾਰ 'ਤੇ ਪੁਲਿਸ ਸਟੇਸ਼ਨ ਜਾਖ਼ਲ ਵਿਖੇ 11.11.2025 ਨੂੰ ਆਈਪੀਸੀ ਦੀ ਧਾਰਾ 64(2)(ਐੱਮ), 351(3), 332(ਬੀ), 3(5) ਦੇ ਤਹਿਤ ਮਾਮਲਾ ਨੰਬਰ 150 ਦਰਜ ਕੀਤਾ ਗਿਆ ਸੀ | ਮਾਮਲੇ 'ਤੇ ਕਾਰਵਾਈ ਕਰਦੇ ਹੋਏ ਪੁਲਿਸ ਟੀਮ ਨੇ ਦੋਸ਼ੀ ਰਵੀ ਪੁੱਤਰ ਬੀਰਬਲ ਦਾਸ, ਵਾਸੀ ਗੁਲਾੜ, ਥਾਣਾ ਪਾਤੜਾਂ, ਜ਼ਿਲ੍ਹਾ ਪਟਿਆਲਾ (ਪੰਜਾਬ) ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਨਿਯਮਾਂ ਅਨੁਸਾਰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ |
ਪਿਛਲੀ ਖ਼ਬਰ ਮਹਿਲਾ ਕਾਂਗਰਸ ਨੇ ਐਪਸਟੀਨ ਫਾਈਲਾਂ ਦੀ ਜਾਂਚ ਦੀ ਮੰਗ ਕਰਦੇ ਹੋਏ ਮੋਮਬੱਤੀ ਮਾਰਚ ਕੱਢਿਆ ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਠੱਪ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।