27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਬਿਠਮੜਾ ਦੇ ਰਾਹੁਲ ਪਾਤਰ ਨੇ ਯੂ.ਪੀ.ਐਸ.ਸੀ. ਪ੍ਰੀਖਿਆ ਵਿਚ 379ਵਾਂ ਰੈਂਕ ਕੀਤਾ ਪ੍ਰਾਪਤ

ਅਜੀਤ ਡੈਸਕ 09-03-2026
ਟੋਹਾਣਾ, 8 ਮਾਰਚ (ਮਨਜੀਤ ਸਿੰਘ) -ਨਜ਼ਦੀਕੀ ਪਿੰਡ ਬਿਠਮੜਾ ਦੇ ਰਹਿਣ ਵਾਲੇ ਰਾਹੁਲ ਪਾਤਰ ਨੇ ਯੂ.ਪੀ.ਐਸ.ਸੀ. (ਯੂਨੀਅਨ ਪਬਲਿਕ ਸਰਵਿਸ ਕਮਿਸ਼ਨ) ਸਿਵਲ ਸੇਵਾਵਾਂ ਪ੍ਰੀਖਿਆ ਪਾਸ ਕਰ ਕੇ 379ਵਾਂ ਰੈਂਕ ਪ੍ਰਾਪਤ ਕਰ ਕੇ ਪੂਰੇ ਖੇਤਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਮਹੱਤਵਪੂਰਨ ਪ੍ਰਾਪਤੀ ਨੇ ਨਾ ਸਿਰਫ਼ ਪਿੰਡ ਨੂੰ ਸਗੋਂ ਪੂਰੇ ਖੇਤਰ ਨੂੰ ਮਾਣ ਅਤੇ ਖ਼ੁਸ਼ੀ ਦਿੱਤੀ ਹੈ | ਹਰ ਕੋਈ ਕਹਿੰਦਾ ਹੈ ਕਿ ਰਾਹੁਲ ਦੀ ਮਿਹਨਤ ਰੰਗ ਲਿਆਈ ਹੈ ਅਤੇ ਉਹ ਨੌਜਵਾਨਾਂ ਲਈ ਪ੍ਰੇਰਨਾ ਬਣ ਗਿਆ ਹੈ | ਰਾਹੁਲ ਇੱਕ ਸਧਾਰਣ ਪਰਵਾਰ ਨਾਲ ਸਬੰਧ ਰੱਖਦਾ ਹੈ | ਉਸ ਦੇ ਪਿਤਾ ਰਾਜੇਸ਼ ਪਾਤਰ ਇੱਕ ਪ੍ਰਾਪਰਟੀ ਸਲਾਹਕਾਰ ਹਨ ਅਤੇ ਉਸ ਦੀ ਮਾਂ ਇੱਕ ਘਰੇਲੂ ਅÏਰਤ ਹੈ | ਉਸ ਦੀ ਭੈਣ ਐਮ.ਬੀ.ਬੀ.ਐਸ. ਦੀ ਵਿਦਿਆਰਥਣ ਹੈ | ਰਾਹੁਲ ਨੇ ਬੀ.ਟੈਕ ਦੇ ਆਪਣੇ ਤੀਜੇ ਸਾਲ ਵਿਚ ਆਈਏਐਸ ਪ੍ਰੀਖਿਆ ਦੀ ਤਿਆਰੀ ਸ਼ੁਰੂ ਕੀਤੀ | ਉਸ ਨੇ ਕੋਵਿਡ-19 ਮਹਾਂਮਾਰੀ ਦੌਰਾਨ ਤੀਜੀ ਵਾਰ ਇੰਟਰਵਿਊ ਪਾਸ ਕੀਤੀ, ਘਰ ਵਿਚ ਅÏਨਲਾਈਨ ਕੋਚਿੰਗ ਅਤੇ ਸਵੈ-ਅਧਿਐਨ ਦੀ ਵਰਤੋਂ ਕੀਤੀ | ਉਸ ਨੇ ਮਕੈਨੀਕਲ ਇੰਜੀਨੀਅਰਿੰਗ ਨੂੰ ਆਪਣੇ ਵਿਕਲਪਿਕ ਵਿਸ਼ੇ ਵਜੋਂ ਚੁਣਿਆ | ਇੱਥੇ ਇਹ ਗੱਲ ਬਿਲਕੁੱਲ ਸਹੀ ਢੁਕਦੀ ਹੈ ਕਿ ਰਾਹੁਲ ਨੇ ਆਪਣੀ ਸਖ਼ਤ ਮਿਹਨਤ ਨਾਲ ਆਪਣਾ ਸੁਪਨਾ ਸਾਕਾਰ ਕੀਤਾ ਹੈ | ਉਸਦਾ ਚਾਚਾ ਕੇਂਦਰੀ ਜੇਲ੍ਹ ਵਿਚ ਸੁਪਰਡੈਂਟ ਹੈ |
ਪਿਛਲੀ ਖ਼ਬਰ ਮਹਿਲਾ ਕਾਂਗਰਸ ਵਲੋਂ ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ ਵਿਰੁੱਧ ਪ੍ਰਦਰਸ਼ਨ ਅÏਰਤਾਂ ਵਿਰੁੱਧ ਵਧ ਰਹੇ ਅਪਰਾਧ 'ਤੇ ਚਿੰ... ਅਗਲੀ ਖ਼ਬਰ ਸੰਸਦ ਮੈਂਬਰ ਨਵੀਨ ਜਿੰਦਲ ਦਾ 56ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।