27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਲੋਕ ਚੇਤਨਾ ਮੰਚ ਵਲੋਂ 'ਦਿਲਾਂ ਦੀ ਸਾਂਝ' ਪੁਸਤਕ 'ਤੇ ਚਰਚਾ ਅਤੇ ਸਨਮਾਨ ਸਮਾਰੋਹ <br/>

ਬਾਬਾ ਗਿਆਨੀ ਇੰਦਰਜੀਤ ਸਿੰਘ ਦਾ ਸਨਮਾਨ ਕਰਦੇ ਹੋਏ ਮੰਚ ਦੇ ਚੇਅਰਮੈਨ ਅਤੇ ਹੋਰ | ਤਸਵੀਰ : ਬੇਅੰਤ ਕੌਰ ਮੰਡੇਰ<br/> 09-03-2026

ਰਤੀਆ, 8 ਮਾਰਚ (ਬੇਅੰਤ ਕੌਰ ਮੰਡੇਰ)- ਲੋਕ ਚੇਤਨਾ ਮੰਚ ਹਰਿਆਣਾ ਵਲੋਂ ਰਤੀਆ ਸਥਿਤ ਸਾਹਿਤ ਚੇਤਨਾ ਲਾਇਬ੍ਰੇਰੀ ਵਿਖੇ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਡਾ. ਨਾਇਬ ਸਿੰਘ ਮੰਡੇਰ ਦੇ ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' 'ਤੇ ਚਰਚਾ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ | ਸੰਤ ਬਾਬਾ ਗਿਆਨੀ ਇੰਦਰਜੀਤ ਸਿੰਘ ਮੁੱਖ ਮਹਿਮਾਨ ਅਤੇ ਸਨਮਾਨਿਤ ਮਹਿਮਾਨ ਵਜੋਂ ਸ਼ਾਮਲ ਹੋਏ ਜਦੋਂ ਕਿ ਮੰਚ ਦੇ ਪ੍ਰਧਾਨ ਕੈਪਟਨ ਗੁਰਮੁਖ ਸਿੰਘ ਭੁੱਲਰ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ | ਸਮਾਰੋਹ 'ਚ ਸਹਾਇਕ ਪ੍ਰੋ. ਕੁਲਦੀਪ ਸਿੰਘ ਪੰਧੇਰ ਮੁੱਖ ਬੁਲਾਰੇ ਦੇ ਰੂਪ ਵਿਚ ਸ਼ਾਮਿਲ ਹੋਏ | ਉਨ੍ਹਾਂ ਨੇ ਮਿੰਨੀ ਕਹਾਣੀ ਸੰਗ੍ਰਹਿ 'ਦਿਲਾਂ ਦੀ ਸਾਂਝ' 'ਤੇ ਆਪਣਾ ਖੋਜ ਪੱਤਰ ਪੇਸ਼ ਕਰਦਿਆਂ ਕਿਹਾ ਕਿ ਮਿੰਨੀ ਕਹਾਣੀ ਸੰਗ੍ਰਹਿ ਵਿਚ ਸ਼ਾਮਲ ਸਾਰੀਆਂ ਮਿੰਨੀ ਕਹਾਣੀਆਂ ਵਿਸ਼ਵ-ਵਿਆਪੀ ਚਿੰਤਾਵਾਂ ਤੋਂ ਪੈਦਾ ਹੁੰਦੀਆਂ ਹਨ ਅਤੇ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਹਨ | ਉਨ੍ਹਾਂ ਕਿਹਾ ਕਿ ਡਾ. ਮੰਡੇਰ ਇੱਕ ਲੇਖਕ, ਚਿੰਤਕ ਅਤੇ ਸਾਹਿਤਕ ਆਲੋਚਕ ਹਨ | ਉਨ੍ਹਾਂ ਦੀਆਂ ਮੌਲਿਕ ਲਿਖਤਾਂ, ਸਮਾਜ ਵਿਚ ਵਾਪਰੀਆਂ ਘਟਨਾਵਾਂ ਨੂੰ ਬਿਰਤਾਂਤਾਂ ਵਜੋਂ ਸ਼ਾਮਲ ਕਰਦਿਆਂ ਕਲਾਤਮਕ ਤੌਰ 'ਤੇ ਦੱਬੇ-ਕੁਚਲੇ ਲੋਕਾਂ ਦੀਆਂ ਭਾਵਨਾਵਾਂ ਨੂੰ ਬੁਣਦੀਆਂ ਹਨ | ਇਸ ਚਰਚਾ 'ਚ ਬੋਲਦੇ ਹੋਏ ਮੰਚ ਦੇ ਜਨਰਲ ਸਕੱਤਰ ਅਤੇ ਪ੍ਰਸਿੱਧ ਚਿੱਤਰਕਾਰ ਕਿ੍ਸ਼ਨ ਸਿੰਘ ਪੰਵਾਰ ਨੇ ਕਿਹਾ ਕਿ ਉਨ੍ਹਾਂ ਨੇ ਇਨ੍ਹਾਂ ਸਾਰੀਆਂ ਛੋਟੀਆਂ ਕਹਾਣੀਆਂ ਦਾ ਡੂੰਘਾਈ ਨਾਲ ਅਧਿਐਨ ਕਰਨ ਤੋਂ ਬਾਅਦ ਕਵਰ ਤਿਆਰ ਕੀਤਾ ਹੈ | ਡਾ. ਮੰਡੇਰ ਨੇ ਇਸ ਸੰਗ੍ਰਹਿ ਵਿਚ ਸ਼ਾਮਲ ਸਾਰੀਆਂ ਮਿੰਨੀ ਕਹਾਣੀਆਂ ਰਾਹੀਂ ਸਾਰੇ ਧਰਮਾਂ ਦੇ ਲੋਕਾਂ ਨੂੰ ਏਕਤਾ ਦੇ ਧਾਗੇ ਵਿਚ ਬੰਨ੍ਹਣ ਦਾ ਕੰਮ ਕੀਤਾ ਹੈ | ਸਾਰੀਆਂ ਮਿੰਨੀ ਕਹਾਣੀਆਂ ਲੋਕਾਂ ਦੇ ਦਿਲਾਂ ਦੀ ਸਾਂਝੀਵਾਲਤਾ ਨੂੰ ਦਰਸਾਉਂਦੀਆਂ ਹਨ | ਇਸ ਮੌਕੇ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸਿੱਧ ਕਥਾਵਾਚਕ ਸੰਤ ਬਾਬਾ ਗਿਆਨੀ ਇੰਦਰਜੀਤ ਸਿੰਘ ਨੂੰ ਪੰਜਾਬੀ ਵਿਰਾਸਤ ਸੇਵੀ ਬਾਪੂ ਗੁਰਬਚਨ ਸਿੰਘ ਖ਼ਾਲਸਾ ਪੁਰਸਕਾਰ ਭੇਟ ਕੀਤਾ ਗਿਆ, 'ਚ ਯਾਦਗਾਰੀ ਚਿੰਨ੍ਹ, ਸਨਮਾਨ ਪੱਤਰ ਅਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ | ਪੁਰਸਕਾਰ ਪੱਤਰ ਭੇਟ ਕਰਦਿਆਂ ਸੰਸਥਾ ਦੇ ਚੇਅਰਮੈਨ ਡਾ. ਨਾਇਬ ਸਿੰਘ ਮੰਡੇਰ ਨੇ ਕਿਹਾ ਕਿ ਗਿਆਨੀ ਇੰਦਰਜੀਤ ਸਿੰਘ ਨੇ ਕੈਨੇਡਾ, ਅਮਰੀਕਾ, ਇੰਗਲੈਂਡ ਅਤੇ ਭਾਰਤ 'ਚ ਇੱਕ ਕਥਾਵਾਚਕ ਵਜੋਂ 50 ਸਾਲਾਂ ਤੋਂ ਵੱਧ ਸਮੇਂ ਤੱਕ ਅੰਤਰਰਾਸ਼ਟਰੀ ਪੱਧਰ 'ਤੇ ਗੁਰਬਾਣੀ ਅਤੇ ਗੁਰੂ ਇਤਿਹਾਸ ਦਾ ਸੰਦੇਸ਼ ਜਨਤਾ ਤੱਕ ਪਹੁੰਚਾਇਆ ਹੈ | ਸਮਾਰੋਹ 'ਚ ਅਮਨਦੀਪ ਸਿੰਘ ਕੈਨੇਡਾ ਨੇ ਡਾ. ਨਾਇਬ ਸਿੰਘ ਮੰਡੇਰ ਦੀਆਂ ਮਿੰਨੀ ਕਹਾਣੀਆਂ 'ਤੇ ਚਰਚਾ ਕਰਦਿਆਂ ਕਿਹਾ ਕਿ ਮਨੁੱਖ ਅੰਤਰਰਾਸ਼ਟਰੀ ਪੱਧਰ 'ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ ਅਤੇ ਉਨ੍ਹਾਂ ਦੀਆਂ ਮਿੰਨੀ ਕਹਾਣੀਆਂ ਦੇ ਅੰਦਰੂਨੀ ਦਰਦ ਨੂੰ ਬਹੁਤ ਹੀ ਸਰਲ ਅਤੇ ਲੋਕ ਭਾਸ਼ਾ ਵਿਚ ਪ੍ਰਗਟ ਕਰਦੀਆਂ ਹਨ | ਸਮਾਰੋਹ ਦੇ ਅੰਤ 'ਚ ਸ਼ੇਰ ਸਿੰਘ ਖੋਖਰ ਅਤੇ ਹੈਪੀ ਸਿੰਘ ਸੇਠੀ ਨੇ ਧੰਨਵਾਦ ਪ੍ਰਗਟ ਕੀਤਾ | ਇਸ ਮੌਕੇ ਜਸਵੀਰ ਸਿੰਘ, ਜੇ.ਸੀ.ਬੀ. ਮਨੀ ਸਿੰਘ, ਬਲਦੇਵ ਕੌਰ, ਲੋਕ ਚੇਤਨਾ ਮੰਚ ਦੇ ਮੈਂਬਰ ਅਤੇ ਹੋਰ ਪਤਵੰਤੇ ਹਾਜ਼ਰ ਸਨ |

ਪਿਛਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸੰਸਦ ਮੈਂਬਰ ਨਵੀਨ ਜਿੰਦਲ ਦੀ ਅਗਵਾਈ ਹੇਠ ਆਰ.ਕੇ.ਐਸ.ਡੀ. ਕਾਲਜ ਕੈਂਪਸ 'ਚ ਮੈਗਾ ਸਿਹਤ... ਅਗਲੀ ਖ਼ਬਰ ਜਾਖਲ ਵਿਚ ਸ੍ਰੀਮਦ ਭਾਗਵਤ ਕਥਾ ਹਫ਼ਤਾ ਸ਼ੁਰੂ, 501 ਅÏਰਤਾਂ ਨੇ ਕੱਢੀ ਕਲਸ਼ ਯਾਤਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।