04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਪਿੰਡ ਵਾਸੀਆਂ ਵਲੋਂ ਸਰਪੰਚ 'ਤੇ ਆਰ.ਓ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਾਉਣ ਦਾ ਦੋਸ਼

ਅਜੀਤ ਡੈਸਕ 07-03-2026
ਜ਼ੀਰਾ, 6 ਮਾਰਚ(ਪ੍ਰਤਾਪ ਸਿੰਘ ਹੀਰਾ)-ਜ਼ੀਰਾ ਨੇੜਲੇ ਪਿੰਡ ਮਨਸੂਰਦੇਵਾ ਦੇ ਪਤਵੰਤਿਆਂ ਵਲੋਂ ਪਿੰਡ ਦੇ ਸਰਪੰਚ ਉੱਤੇ ਇਕ ਐਸ.ਸੀ ਪਰਿਵਾਰ ਨੂੰ ਆਰ.ਓ ਦੀ ਜ਼ਮੀਨ ਉੱਤੇ ਨਜਾਇਜ਼ ਕਬਜ਼ਾ ਕਰਾਉਣ ਦਾ ਦੋਸ਼ ਲਗਾਇਆ ਹੈ | ਮੌਕੇ 'ਤੇ ਪਹੁੰਚੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵਿੰਦਰ ਸਿੰਘ, ਸੁਖਜਿੰਦਰ ਸਿੰਘ ਨੰਬਰਦਾਰ, ਸੁਰਜੀਤ ਸਿੰਘ, ਹਰਨੇਕ ਸਿੰਘ, ਮਹਿੰਦਰ ਸਿੰਘ, ਆਤਮਾ ਸਿੰਘ, ਮੰਗਲ ਸਿੰਘ, ਚਮਕੌਰ ਸਿੰਘ, ਬਲਜੀਤ ਸਿੰਘ, ਜਸਪਾਲ ਸਿੰਘ ਫ਼ੌਜੀ ਸੋਨੀ ਗਿੱਲ ਨੇ ਦੱਸਿਆ ਕਿ ਪਿੰਡ ਵਿਚ ਬੰਦ ਪਏ ਆਰ.ਓ ਦੀ ਜ਼ਮੀਨ ਦੇ ਨਾਲ ਇਕ ਐਸ.ਸੀ ਪਰਿਵਾਰ ਨੰਦ ਸਿੰਘ ਪੁੱਤਰ ਬਲਦੇਵ ਸਿੰਘ ਦਾ ਘਰ ਹੈ | ਜਿਸ ਨੇ ਚੁੱਪ ਚੁਪੀਤੇ ਆਪਣੇ ਘਰ ਦੀ ਕੰਧ ਢਾਹ ਕੇ ਆਰ.ਓ ਦੇ ਬਿਲਕੁਲ ਨਾਲ ਕੰਧ ਕਰਕੇ ਨਜਾਇਜ਼ ਕਬਜ਼ਾ ਕਰ ਲਿਆ ਹੈ ਅਤੇ ਜ਼ਮੀਨ ਵਿਚ ਲੱਗੇ ਸਫ਼ੈਦਿਆਂ ਦੇ ਦਰਖਤਾਂ ਨੂੰ ਵੀ ਕੱਟ ਦਿੱਤਾ ਹੈ | ਉਹਨਾਂ ਕਿਹਾ ਕਿ ਇਹ ਕਾਰਵਾਈ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਦੀ ਸਹਿ ਕਰਕੇ ਹੋਈ ਹੈ | ਇਸ ਦੌਰਾਨ ਪਿੰਡ ਦੇ ਇਕ ਨੌਜਵਾਨ ਗੁਰਭੇਜ ਸਿੰਘ ਪੁੱਤਰ ਰਾਮ ਸਿੰਘ ਨੇ ਦੱਸਿਆ ਕਿ ਪਿੰਡ ਦੀ ਗੜਿਆਂ ਵਾਲੀ ਪੰਚਾਇਤੀ ਜ਼ਮੀਨ ਅਤੇ ਜ਼ਿਮੀਂਦਾਰਾਂ ਪਰਿਵਾਰਾਂ ਨੇ ਜਿੱਥੇ ਨਜਾਇਜ਼ ਕਬਜ਼ੇ ਕੀਤੇ ਹੋਏ ਹਨ | ਉੱਥੇ ਹੀ ਕਈ ਪਰਿਵਾਰਾਂ ਦੇ ਨੇ ਤਾਂ ਅੱਗੇ ਜ਼ਮੀਨ ਵੇਚ ਵੀ ਦਿੱਤੀ ਹੈ | ਜਦੋਂ ਇਸ ਸਬੰਧੀ ਬੀ.ਡੀ.ਪੀ.ਓ ਸੁਰਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਮੇਰੇ ਕੋਲ ਪਿੰਡ ਵਾਸੀਆਂ ਵਲੋਂ ਕੋਈ ਲਿਖਤੀ ਸ਼ਿਕਾਇਤ ਨਹੀਂ ਆਈ, ਪਰ ਫਿਰ ਵੀ ਮੈਂ ਇਸ ਦੀ ਇਨਕੂਆਰੀ ਕਰਵਾਵਾਂ ਜੇ ਕੋਈ ਦੋਸ਼ੀ ਹੋਇਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਹੋਵੇਗੀ | ਜਦੋਂ ਇਸ ਸਬੰਧੀ ਪਿੰਡ ਦੇ ਸਰਪੰਚ ਗਗਨਦੀਪ ਸਿੰਘ ਦਾ ਪੱਖ ਜਾਣਨਾ ਚਾਇਆ ਤਾਂ ਉਸ ਨੇ ਕਿਹਾ ਕਿ ਮੈਂ ਅੱਜ ਹੀ ਬਾਹਰੋਂ ਆਇਆ ਹਾਂ ਮੈਂ ਕਿਉਂ ਕਿਸੇ ਨੂੰ ਪੰਚਾਇਤੀ ਜ਼ਮੀਨ ਤੇ ਨਜਾਇਜ਼ ਕਬਜ਼ਾ ਕਰਵਾਵਾਂਗਾ | ਉਹਨਾਂ ਕਿਹਾ ਕਿ ਇਹ ਸਭ ਸਿਆਸੀ ਰੰਜਸ਼ ਕਰਕੇ ਹੋ ਰਿਹਾ ਹੈ |
ਪਿਛਲੀ ਖ਼ਬਰ ਦੜੇ ਸੱਟੇ ਦੀ 2340 ਰੁਪਏ ਦੀ ਰਾਸ਼ੀ ਸਣੇ 1 ਕਾਬੂ ਅਗਲੀ ਖ਼ਬਰ ਹੋਲੀ ਖੇਡਣ ਦੀ ਆੜ 'ਚ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਪੁਲਿਸ ਨੇ ਸ਼ਿਕੰਜਾ ਕੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।