04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਹੋਲੀ ਖੇਡਣ ਦੀ ਆੜ 'ਚ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਪੁਲਿਸ ਨੇ ਸ਼ਿਕੰਜਾ ਕੱਸਿਆ

ਅਜੀਤ ਡੈਸਕ 07-03-2026
ਜ਼ੀਰਾ, 6 ਮਾਰਚ (ਰਜਨੀਸ਼ ਕਥੂਰੀਆ)-ਸਾਡੇ ਦੇਸ਼ ਦੀ ਸਦਭਾਵਨਾ ਏਕਤਾ ਅਤੇ ਭਾਈਚਾਰਕ ਸਾਂਝ ਦਾ ਪ੍ਰਤੀਕ ਤਿਉਹਾਰ ਮਨਾਉਣ ਦੀ ਆੜ ਵਿਚ ਕੁਝ ਲੋਕਾਂ ਵਲੋਂ ਇਹਨਾਂ ਤਿਉਹਾਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ | ਇਸੇ ਤਰ੍ਹਾਂ ਰੰਗਾਂ ਦੇ ਤਿਉਹਾਰ ਹੋਲੀ ਖੇਡਣ ਦੀ ਆੜ ਵਿਚ ਸਥਾਨਕ ਸ਼ਹਿਰ ਦੇ ਕੁਝ ਨੌਜਵਾਨਾਂ ਵਲੋਂ ਗਲੀਆਂ ਅਤੇ ਬਾਜ਼ਾਰਾਂ ਵਿਚ ਕੀਤੀ ਜਾ ਰਹੀ ਹੁੱਲੜਬਾਜ਼ੀ ਨੂੰ ਰੋਕਣ ਲਈ ਥਾਣਾ ਸਿਟੀ ਜ਼ੀਰਾ ਦੇ ਨਵ ਨਿਯੁਕਤ ਐਸ.ਐੱਚ.ਓ.ਗੁਰਜੰਟ ਸਿੰਘ ਦੀ ਅਗਵਾਈ ਵਿਚ ਪੁਲਿਸ ਨੇ ਚੌਂਕ ਚੌਰਾਹਿਆਂ ਤੇ ਨਾਕੇਬੰਦੀ ਕਰਕੇ ਹੁੱਲੜਬਾਜ਼ੀ ਕਰਨ ਵਾਲਿਆਂ 'ਤੇ ਸ਼ਿਕੰਜਾ ਕੱਸਿਆ | ਇਸ ਦੌਰਾਨ ਵੱਖ-ਵੱਖ ਥਾਵਾਂ 'ਤੇ ਲਗਾਏ ਗਏ ਨਾਕਿਆਂ ਦੇ ਦੌਰਾਨ ਡਿਊਟੀ ਅਫ਼ਸਰਾਂ ਅਤੇ ਮੁਲਾਜ਼ਮਾਂ ਨੇ ਵਾਹਨ ਚਾਲਕਾਂ ਤੇ ਹੁੱਲੜਬਾਜ਼ੀ ਕਰਨ ਲਈ ਖੱਪ ਪਾ ਰਹੇ ਨੌਜਵਾਨਾਂ ਨੂੰ ਰੋਕ ਕੇ ਉਹਨਾਂ ਦੇ ਵਾਹਨਾਂ ਦੇ ਕਾਗਜ਼ ਪੱਤਰ ਚੈੱਕ ਕੀਤੇ ਅਤੇ ਚੇਤਾਵਨੀ ਦੇ ਕੇ ਛੱਡ ਦਿੱਤਾ |
ਪਿਛਲੀ ਖ਼ਬਰ ਪਿੰਡ ਵਾਸੀਆਂ ਵਲੋਂ ਸਰਪੰਚ 'ਤੇ ਆਰ.ਓ ਦੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕਰਾਉਣ ਦਾ ਦੋਸ਼ ਅਗਲੀ ਖ਼ਬਰ ਜੀ.ਐਨ.ਪੀ.ਐਸ. ਅਪੈਕਸ ਸਕੂਲ ਦੇ ਬੱਚਿਆਂ ਨੇ ਤਾਰਾ ਬਾਬਾ ਕੁਟੀਆ ਦਾ ਦੌਰਾ ਕੀਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।