05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਕਾਲਵਨ 'ਚ ਸ਼ੀਤਲਾ ਮਾਤਾ ਮੇਲੇ ਦੌਰਾਨ ਦੋ ਰੋਜ਼ਾ ਮੁਫ਼ਤ ਮੁੱਢਲੀ ਸਹਾਇਤਾ ਕੈਂਪ ਲੱਗੇਗਾ

ਅਜੀਤ ਡੈਸਕ 07-03-2026
ਟੋਹਾਣਾ/ਜਾਖਲ, 6 ਮਾਰਚ (ਮਨਜੀਤ ਸਿੰਘ)-ਟੋਹਾਣਾ ਤੋਂ ਪੰਜ ਕਿੱਲੋਮੀਟਰ ਦੂਰ ਪੈਂਦੇ ਪਿੰਡ ਕਾਲਵਨ (ਜ਼ਿਲ•ਾ ਜੀਂਦ) ਵਿਚ 9 ਅਤੇ 10 ਮਾਰਚ 2026 ਨੂੰ ਹਰ ਸਾਲ ਦੀ ਤਰ•ਾਂ ਸ਼ੀਤਲਾ ਮਾਤਾ ਦਾ ਮੇਲਾ ਆਯੋਜਿਤ ਕੀਤਾ ਜਾ ਰਿਹਾ ਹੈ | ਇਸ ਵਾਰ ਮੇਲੇ ਦੇ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਮੁਫ਼ਤ ਮੁੱਢਲੀ ਸਹਾਇਤਾ ਕੈਂਪ ਲਗਾਇਆ ਜਾਵੇਗਾ | ਇਹ ਕੈਂਪ ਅਨੁਭਵੀ ਸਵਾਸਥ ਮਿੱਤਰ ਚੈਰੀਟੇਬਲ ਟਰੱਸਟ ਹਰਿਆਣਾ ਜ਼ਿਲ•ਾ ਜੀਂਦ ਵੱਲੋਂ ਲਗਾਇਆ ਜਾ ਰਿਹਾ ਹੈ | ਟਰੱਸਟ ਦੇ ਜ਼ਿਲ•ਾ ਜੀਂਦ ਪ੍ਰਧਾਨ ਡਾ. ਸੁਰੇਸ਼ ਮਲਿਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮੈਡੀਕਲ ਕੈਂਪ ਟਰੱਸਟ ਦੇ ਨਰਵਾਣਾ ਬਲਾਕ ਪ੍ਰਧਾਨ ਡਾ. ਦਿਲਬਾਗ ਮੋਰ ਦੀ ਅਗਵਾਈ ਹੇਠ ਆਯੋਜਿਤ ਕੀਤਾ ਜਾ ਰਿਹਾ ਹੈ | ਉਨ•ਾਂ ਨੇ ਹੋਰ ਦੱਸਿਆ ਕਿ ਇਸ ਕੈਂਪ ਵਿਚ ਉਚਾਨਾ ਬਲਾਕ ਪ੍ਰਧਾਨ ਡਾ. ਸੰਦੀਪ ਖਰਕੀਆ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਜਾਵੇਗਾ | ਮੇਲੇ ਵਿਚ ਪਹੁੰਚਣ ਵਾਲੇ ਸ਼ਰਧਾਲੂਆਂ ਨੂੰ ਇਸ ਕੈਂਪ ਰਾਹੀਂ ਮੁਫ਼ਤ ਸਿਹਤ ਜਾਂਚ ਅਤੇ ਸਲਾਹ-ਮਸ਼ਵਰਾ ਮੁਹੱਈਆ ਕਰਵਾਇਆ ਜਾਵੇਗਾ | ਇਸ ਕੈਂਪ ਵਿਚ ਟਰੱਸਟ ਦੇ ਸਾਰੇ ਮੈਂਬਰ ਸੇਵਾ ਭਾਵਨਾ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣਗੇ |
ਪਿਛਲੀ ਖ਼ਬਰ ਆਯੁਰਵੈਦਿਕ ਤਜਰਬੇਕਾਰ ਡਾਕਟਰਾਂ ਨੇ ਅੰਦੋਲਨ ਵਿੱਢਣ ਦੀ ਦਿੱਤੀ ਚਿਤਾਵਨੀ ਅਗਲੀ ਖ਼ਬਰ ਟੋਹਾਣਾ ਸਦਰ ਪੁਲਿਸ ਵਲੋਂ ਕਰਵਾਈ ਦੌਰਾਨ 20 ਕਿਲੋ ਭੁੱਕੀ ਮਾਮਲੇ ਵਿੱਚ ਮੁੱਖ ਸਪਲਾਇਰ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।