05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਸ੍ਰੀਮਦ ਭਾਗਵਤ ਕਥਾ ਦੇ ਸਮਾਪਨ ’ਤੇ ਕੀਤਾ ਭੰਡਾਰਾ

ਕਾਲਾਂਵਾਲੀ/ਸਿਰਸਾ, 4 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸ੍ਰੀ ਗੀਤਾ ਭਵਨ ਕਮੇਟੀ ਵਲੋਂ ਸਵਾਮੀ ਸੁਰੇਸ਼ ਮੁਨੀ ਦੀ ਅਗਵਾਈ ਹੇਠ ਕਰਵਾਈ ਗਈ ਸ੍ਰੀਮਦ ਭਾਗਵਤ ਕਥਾ ਅੱਜ ਗੀਤਾ ਭਵਨ ਦੇ ਵਿਹੜੇ ’ਚ ਸਮਾਪਤ ਹੋਈ। ਇਸ ਮੌਕੇ ’ਤੇ ਸਵੇਰੇ ਇੱਕ ਹਵਨ ਯੱਗ ਕੀਤਾ ਗਿਆ, ਜਿਸ ਵਿੱਚ ਸਵਾਮੀ ਸੁਰੇਸ਼ ਮੁਨੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਅਜੀਤ ਡੈਸਕ 05-10-2026
ਕਾਲਾਂਵਾਲੀ/ਸਿਰਸਾ, 4 ਅਕਤੂਬਰ (ਭੁਪਿੰਦਰ ਪੰਨੀਵਾਲੀਆ)- ਸ੍ਰੀ ਗੀਤਾ ਭਵਨ ਕਮੇਟੀ ਵਲੋਂ ਸਵਾਮੀ ਸੁਰੇਸ਼ ਮੁਨੀ ਦੀ ਅਗਵਾਈ ਹੇਠ ਕਰਵਾਈ ਗਈ ਸ੍ਰੀਮਦ ਭਾਗਵਤ ਕਥਾ ਅੱਜ ਗੀਤਾ ਭਵਨ ਦੇ ਵਿਹੜੇ ’ਚ ਸਮਾਪਤ ਹੋਈ। ਇਸ ਮੌਕੇ ’ਤੇ ਸਵੇਰੇ ਇੱਕ ਹਵਨ ਯੱਗ ਕੀਤਾ ਗਿਆ, ਜਿਸ ਵਿੱਚ ਸਵਾਮੀ ਸੁਰੇਸ਼ ਮੁਨੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸੱਤ ਦਿਨਾਂ ਤੱਕ ਚੱਲੀ ਭਾਗਵਤ ਕਥਾ ਦੌਰਾਨ ਕਥਾਵਾਚਕ ਪੰਡਿਤ ਅਸ਼ਵਨੀ ਸ਼ਾਸਤਰੀ ਨੇ ਦੁਪਹਿਰ ਅਤੇ ਸ਼ਾਮ ਨੂੰ ਕਥਾ ਸੁਣਾਈ । ਕਥਾ ਦੀ ਸਮਾਪਤੀ ’ਤੇ ਆਯੋਜਿਤ ਹਵਨ ਯੱਗ ਵਿੱਚ ਕਮੇਟੀ ਮੈਂਬਰਾਂ ਅਤੇ ਸ਼ਹਿਰ ਦੇ ਪ੍ਰਮੁੱਖ ਲੋਕਾਂ ਨੇ ਭਾਗ ਲਿਆ। ਹਵਨ ਯੱਗ ਤੋਂ ਬਾਅਦ ਇੱਕ ਅਖੰਡ ਭੰਡਾਰਾ ਕੀਤਾ ਗਿਆ। ਇਸ ਮੌਕੇ ਪ੍ਰਧਾਨ ਕ੍ਰਿਸ਼ਨ ਬਾਂਸਲ, ਰਾਜ ਕੁਮਾਰ ਕਾਲਝਰਾਨੀ, ਸੁਖ ਰਾਮ ਫੱਤੇਵਾਲਾ, ਸੋਨੂੰ ਬਾਂਸਲ, ਜੀਵਨ ਰੁਘੂਆਣਾ, ਨਰੇਸ਼ ਗੋਇਲ, ਨਗਰ ਕੌਂਸਲਰ ਸੁਭਾਸ਼ ਸ਼ਰਮਾ, ਵਿਨੋਦ ਸ਼ਰਮਾ, ਸੁਭਾਸ਼ ਅਰੋੜਾ, ਸਤੀਸ਼ ਰਾਜਪਾਲ, ਐਡਵੋਕੇਟ ਦਿਨੇਸ਼ ਬਾਂਸਲ, ਨਵੀਨ ਮਹੇਸ਼ਵਰੀ, ਹਨੀ ਗਰਗ, ਅਨਿਲ ਮੋਂਗਾ, ਵਰਿੰਦਰ ਬਾਂਸਲ, ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਸਨ।
ਪਿਛਲੀ ਖ਼ਬਰ ਲਖੀਮਪੁਰ ਖੀਰੀ ਦੇ ਸ਼ਹੀਦ ਕਿਸਾਨਾਂ ਨੂੰ ਕੀਤੀ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਮਨੀਲਾ ਦੇ ਪ੍ਰਵਾਸੀ ਪੰਜਾਬੀ ਪਰਗਟ ਸਿੰਘ ਦੇ ਪ੍ਰਧਾਨ ਬਣਨ ’ਤੇ ਖੁਸ਼-ਗਾਂਧੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।