20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਚੜ੍ਹਦੀ ਕਲਾ ਸਰਬੱਤ ਦਾ ਭਲਾ ਟਰੱਸਟ 14 ਮਾਰਚ ਨੂੰ ਸਿਰਸਾ 'ਚ ਕਰਵਾਏਗਾ 8ਵੀਂ ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ <br/>

ਅਜੀਤ ਡੈਸਕ 21-02-2026
ਸਿਰਸਾ, 20 ਫਰਵਰੀ (ਭੁਪਿੰਦਰ ਪੰਨੀਵਾਲੀਆ)- ਸੰਤ ਬਾਬਾ ਪ੍ਰੀਤਮ ਸਿੰਘ ਦੀ ਯਾਦ ਵਿੱਚ ਬਰਨਾਲਾ ਰੋਡ 'ਤੇ ਸਥਿਤ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ 14 ਮਾਰਚ ਨੂੰ ਹੋਣ ਵਾਲੀ 8ਵੀਂ ਅੰਤਰਰਾਸ਼ਟਰੀ ਕਬੱਡੀ ਚੈਂਪੀਅਨਸ਼ਿਪ ਦੇ ਪ੍ਰਬੰਧਕਾਂ ਨੇ ਮੀਡੀਆ ਨੂੰ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਬਰਨਾਲਾ ਰੋਡ 'ਤੇ ਇਕ ਨਿੱਜੀ ਰੈਸਟੋਰੈਂਟ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਪ੍ਰਧਾਨ ਦਾਰਾ ਸਿੰਘ ਗਿੱਲ ਵੈਦਵਾਲਾ, ਮਨਮਿੰਦਰ ਸਿੰਘ ਐਡਵੋਕੇਟ ਸਿਰਸਾ, ਪਰਮਿੰਦਰ ਸਿੰਘ ਪਟਵਾਰੀ, ਸਵੀ ਸਿੰਘ ਐਡਵੋਕੇਟ, ਸੰਦੀਪ ਕੰਬੋਜ ਐਡਵੋਕੇਟ, ਅਵਤਾਰ ਸਿੰਘ ਕੰਵਰ ਵੈਦਵਾਲਾ, ਸੋਨੂੰ ਬਾਠ ਕੈਨੇਡਾ, ਯਸ਼ਦੀਪ ਕੱਕੜ, ਅਵਿਨਾਸ਼ ਕੱਕੜ, ਰਣਮੀਤ ਸਿੰਘ ਮੀਤਾ ਕਾਹਲੋ, ਗੁਰਚਰਨ ਸਿੰਘ ਗਿੱਲ ਵੈਦਵਾਲਾ ਤੇ ਕਾਲਾ ਸਿੰਘ ਬਾਗੜੀਆਂ ਨੇ ਕਿਹਾ ਕਿ ਚੜ੍ਹਦੀ ਕਲਾ ਸਰਬੱਤ ਦਾ ਭਲਾ ਟਰੱਸਟ ਵਲੋਂ ਕਰਵਾਏ ਜਾਣ ਵਾਲੇ ਟੂਰਨਾਮੈਂਟ ਵਿਚ ਪੰਜਾਬ ਦੇ ਮਾਝਾ, ਮਾਲਵਾ ਤੇ ਦੋਆਬਾ ਖੇਤਰਾਂ ਦੇ ਨਾਲ-ਨਾਲ ਹਰਿਆਣਾ ਦੀਆਂ ਮਜ਼ਬੂਤ ਟੀਮਾਂ ਹਿੱਸਾ ਲੈਣਗੀਆਂ | ਖਿਡਾਰੀਆਂ ਦੀ ਰਿਹਾਇਸ਼, ਸੁਰੱਖਿਆ ਪ੍ਰਬੰਧ, ਡਾਕਟਰੀ ਸਹੂਲਤਾਂ ਤੇ ਦਰਸ਼ਕਾਂ ਦੇ ਬੈਠਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ | ਜੇਤੂ ਟੀਮ ਨੂੰ 5 ਲੱਖ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ, ਜਦ ਕਿ ਉਪ ਜੇਤੂ ਟੀਮ ਨੂੰ 4 ਲੱਖ ਰੁਪਏ ਦਾ ਇਨਾਮ ਦਿੱਤਾ ਜਾਵੇਗਾ | ਇਸ ਤੋਂ ਇਲਾਵਾ ਵੱਖ-ਵੱਖ ਸ਼੍ਰੇਣੀਆਂ ਵਿਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਚਾਰ ਮੋਟਰਸਾਈਕਲ ਦਿੱਤੇ ਜਾਣਗੇ | ਸਵ. ਰਣਜੀਤ ਸਿੰਘ ਐਡਵੋਕੇਟ ਤੇ ਸਵ. ਬਲਕਰਨ ਸਿੰਘ ਬੀਕਾ ਗਿੱਲ ਦੀ ਯਾਦ ਵਿਚ ਕੁਸ਼ਤੀ ਮੁਕਾਬਲੇ ਕਰਵਾਏ ਜਾਣਗੇ | ਪ੍ਰਬੰਧਕਾਂ ਨੇ ਦੱਸਿਆ ਕਿ ਸਿਰਸਾ 'ਚ ਖੇਡ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਤੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਇਸ ਪੱਧਰ ਦਾ ਮੁਕਾਬਲਾ ਕਰਵਾਇਆ ਜਾ ਰਿਹਾ ਹੈ | ਪ੍ਰਧਾਨ ਦਾਰਾ ਸਿੰਘ ਵੈਦਵਾਲਾ ਨੇ ਦੱਸਿਆ ਕਿ ਡਾ. ਅਸ਼ੀਸ਼ ਖੁਰਾਨਾ ਅਤੇ ਡਾ. ਮਨਦੀਪ ਗਰਗ ਨੇ ਇਸ ਟੂਰਨਾਮੈਂਟ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ | ਇਸ ਮੌਕੇ 'ਤੇ ਇਸ ਕਬੱਡੀ ਟੂਰਨਾਮੈਂਟ ਦਾ ਪੋਸਟਰ ਵੀ ਜਾਰੀ ਕੀਤਾ ਗਿਆ |

ਪਿਛਲੀ ਖ਼ਬਰ ਧਾਰਮਿਕ ਸਮਾਗਮ ਸਮਾਜ 'ਚ ਕਦਰਾਂ-ਕੀਮਤਾਂ ਅਤੇ ਸਦਭਾਵਨਾ ਨੂੰ ਉਤਸ਼ਾਹਿਤ ਕਰਦੇ-ਸੰਸਦ ਮੈਂਬਰ ਸੁਭਾਸ਼ ਬਰਾਲਾ <br/> ਅਗਲੀ ਖ਼ਬਰ ਦਰੱਖਤ ਨਾਲ ਕਾਰ ਟਕਰਾਉਣ ਕਾਰਨ 6 ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।