20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੀਰੂਵਾਲਾ ਗੁੜ੍ਹਾ ਦੀ ਧੀ ਅਨੂ ਨੇ ਸਟੇਟ ਸਕੂਲ ਖੇਡਾਂ ’ਚ ਜਿੱਤਿਆ ਕਾਂਸੀ ਦਾ ਤਗਮਾ

ਕਾਲਾਂਵਾਲੀ/ਸਿਰਸਾ, 19 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੀਰੂਵਾਲਾ ਗੁੜ੍ਹਾ ਦੀਆਂ ਚਾਰ ਖਿਡਾਰਨਾਂ ਨੇ ਕੈਥਲ ਵਿੱਚ 3-ਰੋਜ਼ਾ ਸਕੂਲ ਸਟੇਟ ਖੇਡਾਂ ਵਿੱਚ ਅੰਡਰ-19 ਮੁੱਕੇਬਾਜ਼ੀ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਚਾਰ ਖਿਡਾਰਨਾਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਾਗੁੜ੍ਹਾ ਵਿੱਚ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ।

ਅਜੀਤ ਡੈਸਕ 20-09-2026
ਕਾਲਾਂਵਾਲੀ/ਸਿਰਸਾ, 19 ਸਤੰਬਰ (ਭੁਪਿੰਦਰ ਪੰਨੀਵਾਲੀਆ)- ਖੇਤਰ ਦੇ ਪਿੰਡ ਬੀਰੂਵਾਲਾ ਗੁੜ੍ਹਾ ਦੀਆਂ ਚਾਰ ਖਿਡਾਰਨਾਂ ਨੇ ਕੈਥਲ ਵਿੱਚ 3-ਰੋਜ਼ਾ ਸਕੂਲ ਸਟੇਟ ਖੇਡਾਂ ਵਿੱਚ ਅੰਡਰ-19 ਮੁੱਕੇਬਾਜ਼ੀ ਮੁਕਾਬਲੇ ਵਿੱਚ ਹਿੱਸਾ ਲਿਆ ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਹ ਚਾਰ ਖਿਡਾਰਨਾਂ ਪੀਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੜਾਗੁੜ੍ਹਾ ਵਿੱਚ 12ਵੀਂ ਜਮਾਤ ਦੀਆਂ ਵਿਦਿਆਰਥਣਾਂ ਹਨ। ਸਖ਼ਤ ਮੁਕਾਬਲੇ ਦੇ ਬਾਵਜੂਦ ਅਨੂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਕਾਂਸੀ ਦਾ ਤਗਮਾ ਜਿੱਤਿਆ ਜਿਸ ਨਾਲ ਸਕੂਲ ਤੇ ਪਿੰਡ ਦਾ ਮਾਣ ਵਧਿਆ। ਸਕੂਲ ਪ੍ਰਿੰਸੀਪਲ ਈਸ਼ਵਰ ਸਿੰਘ ਡੂਡੀ, ਸਟਾਫ਼ ਮੈਂਬਰ, ਕੋਚ ਸਤਬੀਰ ਕੌਰ ਤੇ ਸੰਦੀਪ ਬੈਨੀਵਾਲ ਅਤੇ ਬੀਰੂਵਾਲਾ ਗੁੜ੍ਹਾ ਤੋਂ ਸੀਤਾਰਾਮ ਸ਼ਰਮਾ ਸਮੇਤ ਪਿੰਡ ਵਾਸੀਆਂ ਨੇ ਅਨੂ ਦੀ ਪ੍ਰਾਪਤੀ ’ਤੇ ਖੁਸ਼ੀ ਪ੍ਰਗਟ ਕੀਤੀ, ਉਸਨੂੰ ਵਧਾਈ ਦਿੱਤੀ ਤੇ ਉਸਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ।
ਪਿਛਲੀ ਖ਼ਬਰ ਐਚ.ਐਸ.ਜੀ.ਪੀ.ਸੀ. ਪ੍ਰਧਾਨ ਜਥੇਦਾਰ ਝੀਂਡਾ ਨੇ ਬਾਬਾ ਦਰਸ਼ਨ ਸਿੰਘ ਦਾਦੂ ਤੇ ਬਾਬਾ ਤਿਲੋਕੇਵਾਲਾ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਖਿਡਾਰਨ ਅਗਮਜੋਤ ਕੌਰ। ਅਗਮਜੋਤ ਕੌਰ ਨੇ ਡਿਸਕਸ ਥ੍ਰੋਅ ਵਿਚ ਤੀਜਾ ਸਥਾਨ ਕੀਤਾ ਪ੍ਰਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।