20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਬੈਂਕਿੰਗ ਨੌਕਰੀ ਲਈ ਡਿਗਰੀ ਦੇ ਨਾਲ-ਨਾਲ ਹੁਨਰ ਵੀ ਜ਼ਰੂਰੀ- ਡਾ. ਸੀ. ਸ਼ੇਖਰ

ਯਮੁਨਾਨਗਰ, 19 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ.

ਅਜੀਤ ਡੈਸਕ 20-09-2026
ਯਮੁਨਾਨਗਰ, 19 ਸਤੰਬਰ (ਗੁਰਦਿਆਲ ਸਿੰਘ ਨਿਮਰ)- ਡੀ. ਏ. ਵੀ. ਗਰਲਜ਼ ਕਾਲਜ ਵਿਖੇ ਪੀ. ਡੀ. ਪੀ. ਅਤੇ ਪਲੇਸਮੈਂਟ ਸੈੱਲ ਵਲੋਂ ਵਿਦਿਆਰਥੀਆਂ ਨੂੰ ਬੈਂਕਿੰਗ ਤੇ ਵਿੱਤੀ ਸੇਵਾਵਾਂ ਦੇ ਖੇਤਰ ਵਿਚ ਉਪਲੱਬਧ ਰੁਜ਼ਗਾਰ ਦੇ ਮੌਕਿਆਂ, ਲੋੜੀਂਦੀਆਂ ਯੋਗਤਾਵਾਂ ਅਤੇ ਕਰੀਅਰ ਦੀਆਂ ਸੰਭਾਵਨਾਵਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਇਕ ਕਰੀਅਰ ਜਾਗਰੂਕਤਾ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿਚ ਚੰਡੀਗੜ੍ਹ ਸਥਿਤ ਇਨਫਿਨਿਟੀ ਕਰੀਅਰ ਕੰਸਲਟੈਂਟ ਦੇ ਸੀ. ਈ. ਓ. ਵਿਕਾਸ ਕੁਮਾਰ ਸੰਸਥਾਪਕ ਨਿਰਦੇਸ਼ਕ ਡਾ. ਸੀ. ਸ਼ੇਖਰ ਅਤੇ ਮਨੀਪਾਲ ਅਕੈਡਮੀ ਆਫ ਬੀ. ਐਫ. ਐਸ. ਆਈ. ਬੰਗਲੌਰ ਦੇ ਖੇਤਰੀ ਮੁਖੀ ਮਿਥਲੇਸ਼ ਕੁਮਾਰ ਮੁੱਖ ਬੁਲਾਰੇ ਸਨ। ਕਾਲਜ ਦੀ ਕਾਰਜਕਾਰੀ ਪ੍ਰਿੰ. ਡਾ. ਸੁਰਿੰਦਰ ਕੌਰ, ਪੀ. ਡੀ. ਪੀ. ਅਤੇ ਪਲੇਸਮੈਂਟ ਸੈੱਲ ਦੀ ਕਨਵੀਨਰ ਮਮਤਾ ਥਾਪਰ ਅਤੇ ਸਹਿ-ਕਨਵੀਨਰ ਸੁਸ਼ਮਾ ਸ਼ਰਮਾ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਵਿਕਾਸ ਕੁਮਾਰ ਨੇ ਕਿਹਾ ਕਿ ਬੈਂਕਿੰਗ ਖੇਤਰ ਹੁਣ ਰਵਾਇਤੀ ਬੈਂਕਿੰਗ ਨੌਕਰੀਆਂ ਤੱਕ ਸੀਮਿਤ ਨਹੀਂ ਰਿਹਾ। ਗਾਹਕ ਸੇਵਾ, ਸੰਬੰਧ ਪ੍ਰਬੰਧਨ, ਵਿਕਰੀ, ਕ੍ਰੈਡਿਟ ਪ੍ਰਬੰਧਨ, ਅੰਦਰੂਨੀ ਆਡਿਟ, ਕਾਰੋਬਾਰੀ ਕਾਰਜਕਾਰੀ ਤੇ ਸੀਨੀਅਰ ਗਾਹਕ ਸੇਵਾ ਅਧਿਕਾਰੀ ਸਮੇਤ ਕਈ ਖੇਤਰਾਂ ਵਿਚ ਨੌਕਰੀ ਦੇ ਮੌਕੇ ਉਪਲੱਬਧ ਹਨ। ਇਸ ਮੌਕੇ ਡਾ. ਸੀ. ਸ਼ੇਖਰ ਨੇ ਕਿਹਾ ਕਿ ਬੈਂਕਿੰਗ ਤੇ ਵਿੱਤੀ ਸੇਵਾਵਾਂ ਦੇ ਖੇਤਰ ਵਿਚ ਸਫਲਤਾ ਲਈ ਸਿਰਫ਼ ਅਕਾਦਮਿਕ ਯੋਗਤਾਵਾਂ ਹੀ ਕਾਫ਼ੀ ਨਹੀਂ ਹਨ, ਸਗੋਂ ਸੰਚਾਰ ਹੁਨਰ, ਗਾਹਕ ਵਿਵਹਾਰ, ਡਿਜੀਟਲ ਮੁਹਾਰਤ, ਬੁਨਿਆਦੀ ਬੈਂਕਿੰਗ ਗਿਆਨ, ਟੀਮ ਭਾਵਨਾ ਤੇ ਸਕਾਰਾਤਮਕ ਰਵੱਈਆ ਵੀ ਜ਼ਰੂਰੀ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਬਦਲਦੇ ਬੈਂਕਿੰਗ ਖੇਤਰ ਦੇ ਅਨੁਕੂਲ ਹੋਣ ਤੇ ਰੁਜ਼ਗਾਰ ਲਈ ਆਪਣੇ ਆਪ ਨੂੰ ਤਿਆਰ ਕਰਨ ਲਈ ਲਗਾਤਾਰ ਨਵੇਂ ਹੁਨਰ ਸਿੱਖਣ ਲਈ ਉਤਸ਼ਾਹਿਤ ਕੀਤਾ। ਇਸ ਦੌਰਾਨ ਮਿਥਲੇਸ਼ ਕੁਮਾਰ ਨੇ ਵੱਖ-ਵੱਖ ਬੈਂਕਾਂ ਤੇ ਵਿੱਤੀ ਸੰਸਥਾਵਾਂ ਵਿਚ ਉਪਲੱਬਧ ਅਸਾਮੀਆਂ, ਉਨ੍ਹਾਂ ਦੀ ਯੋਗਤਾ, ਭਰਤੀ ਪ੍ਰਕਿਰਿਆ, ਸਿਖਲਾਈ ਤੇ ਕਰੀਅਰ ਵਿਕਾਸ ਦੀਆਂ ਸੰਭਾਵਨਾਵਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਡਾ. ਪਰਮੇਸ਼ ਕੁਮਾਰ, ਮਨਿਕਾ ਸੇਠੀ, ਵੰਸ਼ਿਕਾ, ਸ਼ਿਖਾ, ਨੇਹਾ, ਸੰਗੀਤਾ, ਸ਼ਿਵਾਨੀ, ਮਨੀਸ਼ਾ, ਆਰਤੀ ਤੇ ਸਪਨਾ ਨੇ ਸਫਲ ਪ੍ਰੋਗਰਾਮ ਵਿਚ ਯੋਗਦਾਨ ਪਾਇਆ।
ਪਿਛਲੀ ਖ਼ਬਰ ਕਾਂਗਰਸ ਪਾਰਟੀ ਦੇ ਅੰਦਰੂਨੀ ਕਲੇਸ਼ ਕਾਰਨ ਸੂਬੇ ’ਚ ਤੀਜੀ ਵਾਰ ਭਾਜਪਾ ਸਰਕਾਰ ਬਣੀ- ਜਸਵੀਰ ਸਿੰਘ ਜੱਸਾ ਅਗਲੀ ਖ਼ਬਰ ਮੁਕੰਦ ਲਾਲ ਨੈਸ਼ਨਲ ਕਾਲਜ ਵਿਖੇ ਰਾਜ ਪੱਧਰੀ ਫੈਕਲਟੀ ਡਿਵੈੱਲਪਮੈਂਟ ਪ੍ਰੋਗਰਾਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।