ਪੁਲਿਸ ਨੇ ਮੰਗੋਲਪੁਰੀ ਮਾਮਲਾ ਨੂੰ ਸੁਲਝਾਇਆ, ਦੋ ਦੋਸ਼ੀ ਗਿ੍ਫ਼ਤਾਰ
ਅਜੀਤ ਡੈਸਕ
23-01-2026
ਡੀ.ਸੀ.ਪੀ. ਕ੍ਰਾਈਮ ਬ੍ਰਾਂਚ ਨੇ ਕਿਹਾ ਕਿ ਪੁਲਿਸ ਪੁੱਛਗਿੱਛ ਵਿਚ ਹੱਤਿਆ ਦੇ ਪਿੱਛੇ ਵੱਡੀ ਵਜ੍ਹਾ ਸਾਹਮਣੇ ਆਈ ਹੈ ਜਿਸ ਵਿਚ ਮਿ੍ਤਕ ਆਕਾਸ਼ ਨੇ ਪਿਛਲੇ ਸਾਲ ਸਤੰਬਰ ਵਿਚ ਸਲਮਾਨ ਨਾਂਅ ਦੇ ਇਕ ਵਿਅਕਤੀ ਦੇ ਘਰ ਵਿਚ ਅੱਗ ਲਗਾ ਦਿੱਤੀ ਸੀ | ਸਲਮਾਨ ਇਨ੍ਹਾਂ ਦੋਸ਼ੀਆਂ ਦਾ ਦੋਸਤ ਸੀ | ਆਕਾਸ਼ ਇਲਾਕੇ ਦੇ ਅਪਰਾਧੀਆਂ ਅਤੇ ਲੜਕਿਆਂ ਵਿਚ ਆਪਣੀ ਧੌਂਸ ਜਮਾਉਂਦਾ ਸੀ ਅਤੇ ਉਨ੍ਹਾਂ ਨਾਲ ਬਦਤਮੀਜ਼ੀ ਕਰਦਾ ਸੀ | ਜਿਸ ਤੋਂ ਬਾਅਦ 20 ਜਨਵਰੀ ਦੀ ਰਾਤ ਸਾਰੇ ਦੋਸ਼ੀਆਂ ਨੇ ਮਿਲ ਕੇ ਸ਼ਰਾਬ ਪੀਤੀ ਅਤੇ ਆਕਾਸ਼ ਨੂੰ ਮਾਰਨ ਦੀ ਯੋਜਨਾ ਬਣਾਈ | ਅਗਲੇ ਦਿਨ ਮੌਕਾ ਮਿਲਦੇ ਹੀ ਉਸਨੂੰ ਚਾਕੂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ | ਡੀ.ਸੀ.ਪੀ. ਕ੍ਰਾਈਮ ਪੰਕਜ ਕੁਮਾਰ ਦੇ ਨਿਰਦੇਸ਼ਨ ਅਤੇ ਏ.ਸੀ.ਪੀ. ਅਸ਼ੋਕ ਸ਼ਰਮਾ ਦੀ ਨਿਗਰਾਨੀ ਹੇਠ ਇੰਸਪੈਕਟਰ ਪੁਖਰਾਜ ਸਿੰਘ ਦੀ ਟੀਮ ਨੇ ਤਕਨੀਕੀ ਜਾਂਚ ਅਤੇ ਮੁਖਬਰਾਂ ਦੀ ਮਦਦ ਨਾਲ ਛਾਪੇਮਾਰੀ ਕੀਤੀ ਅਤੇ ਪੁਲਿਸ ਨੇ ਦੋਸ਼ੀਆਂ ਨੂੰ ਉਨ੍ਹਾਂ ਦੇ ਟਿਕਾਣਿਆਂ ਤੋਂ ਗਿ੍ਫ਼ਤਾਰ ਕਰ ਲਿਆ | ਇਸ ਮਾਮਲੇ ਵਿਚ ਫ਼ਿਲਹਾਲ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ |