20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਇਗਨੂ ਵਿਖੇ ਮੈਗਾ ਨੌਕਰੀ ਮੇਲਾ 27 ਨੂੰ

ਅਜੀਤ ਡੈਸਕ 23-01-2026
ਨਵੀਂ ਦਿੱਲੀ, 22 ਜਨਵਰੀ (ਮਿਸਰਦੀਪ ਭਾਟੀਆ)-ਇੰਦਰਾ ਗਾਂਧੀ ਨੈਸ਼ਨਲ ਓਪਨ ਯੂਨੀਵਰਸਿਟੀ (ਇਗਨੂ) ਦੇ ਵਿਦਿਆਰਥੀਆਂ ਲਈ ਇਗਨੂ ਦੇ ਕੈਂਪਸ ਪਲੇਸਮੈਂਟ ਸੈੱਲ (ਸੀ.ਪੀ.ਸੀ.) ਦੁਆਰਾ 27 ਜਨਵਰੀ 2026 ਨੂੰ ਨਵੀਂ ਦਿੱਲੀ ਸਥਿਤ ਮੁੱਖ ਦਫ਼ਤਰ ਵਿਖੇ ਇਕ ਵਿਸ਼ਾਲ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਜਾ ਰਿਹਾ ਹੈ | ਇਸ ਭਰਤੀ ਮੁਹਿੰਮ ਦਾ ਮੁੱਖ ਉਦੇਸ਼ ਯੂਨੀਵਰਸਿਟੀ ਦੇ ਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਨੂੰ ਵੱਕਾਰੀ ਕੰਪਨੀਆਂ ਵਿਚ ਨੌਕਰੀ ਦੇ ਮੌਕੇ ਪ੍ਰਦਾਨ ਕਰਨਾ ਹੈ | ਇਹ ਪਲੇਸਮੈਂਟ ਡਰਾਈਵ ਦਿੱਲੀ ਦੇ ਮੈਦਾਨ ਗੜ੍ਹੀ ਸਥਿਤ ਇਗਨੂ ਹੈੱਡਕੁਆਰਟਰ ਦੇ ਬੀ.ਆਰ. ਅੰਬੇਡਕਰ ਕਨਵੈਨਸ਼ਨ ਸੈਂਟਰ ਵਿਖੇ ਆਯੋਜਿਤ ਕੀਤੀ ਜਾਵੇਗੀ | ਇਹ ਭਰਤੀ ਪ੍ਰਕਿਰਿਆ ਸਵੇਰੇ 9.30 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ ਤੱਕ ਜਾਰੀ ਰਹੇਗੀ | ਇਸ ਵਾਰ ਦੀ ਪਲੇਸਮੈਂਟ ਡਰਾਈਵ ਵਿਚ ਏਅਰ ਇੰਡੀਆ ਗਲੋਬਲ ਲਾਜਿਕ ਅਤੇ ਪ੍ਰਮੁੱਖ ਬੀਮਾ ਕੰਪਨੀਆਂ ਹਿੱਸਾ ਲੈ ਰਹੀਆਂ ਹਨ | ਚੁਣੇ ਗਏ ਉਮੀਦਵਾਰਾਂ ਨੂੰ ਉਨ੍ਹਾਂ ਦੇ ਹੁਨਰ ਅਤੇ ਤਜਰਬੇ ਦੇ ਆਧਾਰ 'ਤੇ ਆਕਰਸ਼ਕ ਤਨਖਾਹ ਪੈਕੇਜ ਦਿੱਤੇ ਜਾਣਗੇ |
ਪਿਛਲੀ ਖ਼ਬਰ ਦਿੱਲੀ ਦੇ ਭਲਸਵਾ ਵਿਚ ਸੜਕ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਅਗਲੀ ਖ਼ਬਰ ਪੁਲਿਸ ਨੇ ਮੰਗੋਲਪੁਰੀ ਮਾਮਲਾ ਨੂੰ ਸੁਲਝਾਇਆ, ਦੋ ਦੋਸ਼ੀ ਗਿ੍ਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।