20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪ੍ਰਕਿਰਤੀ ਦੀ ਸੁੰਦਰਤਾ ਨੂੰ ਦਰਸਾਉਂਦੀ ਹੈ ਕਲਾ - ਪਰਮਜੀਤ ਸਿੰਘ ਪੰਮਾ

ਅਜੀਤ ਡੈਸਕ 23-01-2026
ਨਵੀਂ ਦਿੱਲੀ, 22 ਜਨਵਰੀ (ਮਿਸਰਦੀਪ ਭਾਟੀਆ)-ਨਵ ਸ੍ਰੀ ਆਰਟ ਐਂਡ ਕਲਚਰ ਸੰਗਠਨ ਨੇ ਦਿੱਲੀ ਸਥਿਤ ਆਰਟੀਜਨ ਆਰਟ ਗੈਲਰੀ, ਪਿਆਰੇ ਲਾਲ ਭਵਨ, ਬਹਾਦਰ ਸ਼ਾਹ ਜ਼ਫ਼ਰ ਮਾਰਗ, ਨਵੀਂ ਦਿੱਲੀ ਵਿਚ ਰਾਸ਼ਟਰੀ ਪੱਧਰ ਦੀ ਸਮੂਹਿਕ ਕਲਾ ਪ੍ਰਦਰਸ਼ਨੀ ਲਗਾਈ | ਪ੍ਰਦਰਸ਼ਨੀ ਵਿਚ ਆਲ ਇੰਡੀਆ ਪੇਂਟਿੰਗ ਮੁਕਾਬਲੇ ਵਿਚ ਚੁਣੇ ਗਏ ਕਲਾਕਾਰਾਂ ਸਮੇਤ ਦੇਸ਼ ਭਰ ਦੇ ਕੁੱਲ 32 ਕਲਾਕਾਰਾਂ ਨੇ ਭਾਗ ਲਿਆ | ਪ੍ਰਦਰਸ਼ਨੀ ਦੇ ਮੁੱਖ ਮਹਿਮਾਨ ਨੈਸ਼ਨਲ ਅਕਾਲੀ ਦਲ ਦੇ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੇ ਕਿਹਾ ਕਿ ਕਲਾ ਇਕ ਅਜਿਹਾ ਮਾਧਿਅਮ ਹੈ ਜਿਸ ਦੇ ਜ਼ਰੀਏ ਮਨੁੱਖ ਆਪਣੀਆਂ ਭਾਵਨਾਵਾਂ, ਵਿਚਾਰਾਂ ਅਤੇ ਅਨੁਭਵਾਂ ਨੂੰ ਪ੍ਰਗਟ ਕਰਦਾ ਹੈ | ਕਲਾ ਇਕ ਅਜਿਹੀ ਭਾਸ਼ਾ ਹੈ ਜੋ ਸ਼ਬਦਾਂ ਦੀ ਸੀਮਾ ਤੋਂ ਪਰ੍ਹੇ ਜਾ ਕੇ ਲੋਕਾਂ ਦੇ ਦਿਲਾਂ ਨਾਲ ਜੁੜਦੀ ਹੈ | ਕਲਾ ਦੇ ਕਈ ਰੂਪ ਹੁੰਦੇ ਹਨ ਜਿਵੇਂ ਕਿ ਚਿੱਤਰਕਲਾ, ਸੰਗੀਤ, ਨਿ੍ਤ, ਸਾਹਿਤ, ਨਾਟਕ, ਮੂਰਤੀ ਕਲਾ ਅਤੇ ਫ਼ਿਲਮ | ਇਸ ਮੌਕੇ ਪੰਮਾ ਨੇ ਕਿਹਾ ਕਿ ਜਿਵੇਂ ਅੱਜ ਲੋਕ ਆਨਲਾਈਨ ਗੇਮਾਂ ਅਤੇ ਨਸ਼ੇ ਨੂੰ ਅਪਣਾ ਰਹੇ ਹਨ, ਉਨ੍ਹਾਂ ਨੂੰ ਕਲਾ ਨਾਲ ਜੋੜ ਕੇ ਅਸੀਂ ਸਮਾਜ ਨੂੰ ਇਕ ਨਵੀਂ ਦਿਸ਼ਾ ਦੇ ਸਕਦੇ ਹਾਂ | ਉਨ੍ਹਾਂ ਅੱਗੇ ਕਿਹਾ ਕਿ ਜਿਸ ਤਰ੍ਹਾਂ ਕਲਾ ਪ੍ਰਦਰਸ਼ਨੀ ਦੇ ਆਯੋਜਕ ਅਤੇ ਸੰਗਠਨ ਦੇ ਪ੍ਰਧਾਨ ਮੋਹਿਤ ਮਨੋਚਾ ਨੇ ਦੇਸ਼ ਭਰ ਦੇ ਕਲਾਕਾਰਾਂ ਨੂੰ ਇਕ ਛੱਤ ਦੇ ਹੇਠਾਂ ਇਕੱਠੇ ਕਰ ਕੇ ਪ੍ਰਦਰਸ਼ਨੀ ਲਗਾਈ ਹੈ ਇਹ ਬਹੁਤ ਸ਼ਲਾਘਾਯੋਗ ਉਪਰਾਲਾ ਹੈ | ਜਿਨ੍ਹਾਂ ਦੀ ਕਲਾ ਵੇਖ ਕੇ ਇਕ ਭਾਰਤ ਦੀ ਤਸਵੀਰ ਨਜ਼ਰ ਆਈ | ਇਸ ਮੌਕੇ ਮੁੱਖ ਮਹਿਮਾਨ ਪਰਮਜੀਤ ਸਿੰਘ ਪੰਮਾ ਦਾ ਸਵਾਗਤ ਯਾਦਗਾਰੀ ਚਿੰਨ੍ਹ ਨਾਲ ਕੀਤਾ ਗਿਆ | ਇਸ ਮੌਕੇ ਸੰਸਥਾ ਦੇ ਪ੍ਰਧਾਨ ਮੋਹਿਤ ਮਨੋਚਾ ਨੇ ਕਿਹਾ ਕਿ ਸੰਸਥਾ ਦਾ ਨਿਰੰਤਰ ਯਤਨ ਰਹਿੰਦਾ ਹੈ ਕਿ ਕਲਾਕਾਰਾਂ ਨੂੰ ਉਨ੍ਹਾਂ ਦੀ ਪ੍ਰਤਿਭਾ ਅਤੇ ਯੋਗਤਾ ਅਨੁਸਾਰ ਮਜ਼ਬੂਤ ਪਲੇਟਫਾਰਮ ਉਪਲਬਧ ਕਰਾਇਆ ਜਾਵੇ | ਇਸ ਰਾਸ਼ਟਰੀ ਕਲਾ ਪ੍ਰਦਰਸ਼ਨੀ ਵਿਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੇ ਭਾਗ ਲਿਆ, ਇਨ੍ਹਾਂ ਵਿਚ ਝਾਰਖੰਡ ਤੋਂ ਅਜੈ ਕਿਸ਼ੋਰ ਨਾਥ, ਪਾਂਡੇ, ਮਹਾਰਾਸ਼ਟਰ ਤੋਂ ਅੰਜ਼ਲਾ ਸੰਜੈ ਘੈਸਾਸ, ਪੰਜਾਬ ਤੋਂ ਗੁਰਿੰਦਰਪਾਲ ਸਿੰਘ ਅਤੇ ਜਸਪ੍ਰੀਤ ਮੋਹਨ ਸਿੰਘ ਸ਼ਾਮਿਲ ਸਨ |
ਪਿਛਲੀ ਖ਼ਬਰ ਪੁਲਿਸ ਨੇ ਮੰਗੋਲਪੁਰੀ ਮਾਮਲਾ ਨੂੰ ਸੁਲਝਾਇਆ, ਦੋ ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਸੀ. ਐਮ. ਵਿੰਡੋ 'ਤੇ ਪ੍ਰਾਪਤ ਸ਼ਿਕਾਇਤਾਂ ਦਾ ਸ਼ੀਸ਼ਪਾਲ ਕੰਬੋਜ ਦੀ ਨਿਗਰਾਨੀ ਹੇਠ ਕੀਤਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।