21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਟੋਹਾਣਾ 'ਚ ਇਕ ਮੈਡੀਕਲ ਸਟੋਰ ਵਿਭਾਗ ਨੇ ਕੀਤਾ ਸੀਲ <br/>

ਡਰੱਗ ਐਂਡ ਕਾਸਮੈਟਿਕ ਡਿਪਾਰਟਮੈਂਟ ਦੇ ਕਰਮਚਾਰੀ ਮੈਡੀਕਲ ਨੂੰ ਸੀਲ ਕਰਦੇ ਹੋਏ | ਤਸਵੀਰ : ਮਨਜੀਤ ਸਿੰਘ ਟੋਹਾਣਾ <br/> 23-01-2026
ਟੋਹਾਣਾ/ਜਾਖ਼ਲ, 22 ਜਨਵਰੀ (ਮਨਜੀਤ ਸਿੰਘ)-ਟੋਹਾਣਾ 'ਚ ਜਾਂਚ ਪੜਤਾਲ ਤੋਂ ਬਾਅਦ ਬੇਨਿਯਮੀਆਂ ਕਾਰਨ ਇਕ ਮੈਡੀਕਲ ਸਟੋਰ ਨੂੰ ਸੀਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਮੈਡੀਕਲ ਸਟੋਰ ਨੂੰ ਸੀਲ ਕਰਨ ਦਾ ਕਾਰਨ ਇਹ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਮੈਡੀਕਲ ਸਟੋਰ 'ਤੇ ਬਿਨਾਂ ਕਿਸੇ ਡਾਕਟਰ ਦੀ ਪਰਚੀ 'ਤੇ ਲਿਖੀਆਂ ਦਵਾਈਆਂ ਤੇ ਬਹੁਤ ਸਾਰੀ ਮਿਆਦ ਪੁੱਗੀ ਵਾਲੀ ਦਵਾਈ ਵੇਚੀ ਜਾਂਦੀ ਸੀ | ਪਿਛਲੇ ਦੋ ਸਾਲਾਂ ਤੋਂ ਇਹ ਮੈਡੀਕਲ ਸਟੋਰ ਚੱਲ ਰਿਹਾ ਸੀ ਜਦਕਿ ਇਨ੍ਹਾਂ ਕੋਲ ਲਾਇਸੈਂਸ ਵੀ ਹੈ | ਲਾਇਸੈਂਸ ਹੋਣ ਦੇ ਬਾਵਜੂਦ ਇਸ ਮੈਡੀਕਲ ਸਟੋਰ 'ਤੇ ਨਾ ਹੀ ਮੈਡੀਕਲ ਦਾ ਬੋਰਡ ਲੱਗਾ ਹੈ | ਇਸ ਮੈਡੀਕਲ ਸਟੋਰ ਨੂੰ ਨੌਵੀਂ ਪਾਸ ਇਕ ਨੌਜਵਾਨ ਵਲੋਂ ਚਲਾਇਆ ਜਾ ਰਿਹਾ ਸੀ | ਉਸ ਵਲੋਂ ਹੀ ਇਸ ਮੈਡੀਕਲ ਸਟੋਰ ਤੋਂ ਦਵਾਈਆਂ ਦੇਣ ਦਾ ਕੰਮ ਕੀਤਾ ਜਾ ਰਿਹਾ ਸੀ | ਵਿਭਾਗੀ ਕਾਰਵਾਈ ਕਰਦਿਆਂ ਡਰੱਗ ਐਂਡ ਕੋਸਮੈਟਿਕ ਡਿਪਾਰਟਮੈਂਟ ਵਲੋਂ ਇਸ ਮੈਡੀਕਲ ਸਟੋਰ ਨੂੰ ਸੀਲ ਕਰ ਦਿੱਤਾ ਗਿਆ |

ਪਿਛਲੀ ਖ਼ਬਰ ਆਕਾਸ਼ ਸ਼ਰਮਾ ਐਸ. ਡੀ. ਐਮ. ਵਲੋਂ ਵਿੱਦਿਅਕ ਗੁਣਵੱਤਾ ਤੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਸਕੂਲ ਦਾ ਨਿਰੀਖਣ <br/> ਅਗਲੀ ਖ਼ਬਰ ਵਿਦਿਆਰਥਣਾਂ ਨੂੰ ਬਾਲ ਵਿਆਹ ਸੰਬੰਧੀ ਕਾਨੂੰਨ ਬਾਰੇ ਕੀਤਾ ਜਾਗਰੂਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।