03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਕਥਿਤ ਅਗਵਾਕਾਰੀ : ਚੱਲਦੀ ਸਕਾਰਪਿਓ ਤੋਂ ਮਦਦ ਦੀ ਗੁਹਾਰ ਨੇ ਪਾਈ ਭਾਜੜ

ਅਜੀਤ ਡੈਸਕ 03-01-2026
ਡੱਬਵਾਲੀ, 2 ਜਨਵਰੀ (ਇਕਬਾਲ ਸਿੰਘ ਸ਼ਾਂਤ)-ਡੱਬਵਾਲੀ ਤੋਂ ਸਕਾਰਪਿਓ ਗੱਡੀ ਵਿਚ ਇਕ ਅÏਰਤ ਦੀ ਕਥਿਤ ਅਗਵਾਕਾਰੀ ਦੀ ਸੂਚਨਾ ਨੇ ਅੱਜ ਸ਼ਾਮ ਪੁਲਿਸ ਜ਼ਿਲ੍ਹਾ ਡੱਬਵਾਲੀ ਤੇ ਸਿਰਸਾ ਪੁਲਿਸ ਦੀ ਭਾਜੜ ਪਾ ਦਿੱਤੀ | ਕੜਾਕੇ ਦੀ ਠੰਢ 'ਚ ਦੋਵੇਂ ਜ਼ਿਲਿ੍ਹਆਂ ਦੀ ਪੁਲਿਸ ਨੇ ਤੁਰੰਤ ਕਾਰਵਾਈ 'ਚ ਘਟਨਾ ਦੀਆਂ ਪਰਤਾਂ ਖੋਲ੍ਹ ਕੇ ਔਰਤ ਨੂੰ ਸੁਰੱਖਿਅਤ ਰਾਊਾਡਅਪ ਕਰ ਲਿਆ | ਹਾਲਾਂਕਿ ਇਸ ਭੱਜ-ਦੌੜ ਦੌਰਾਨ ਨੌਜਵਾਨ ਤੇਜ਼ ਰਫ਼ਤਾਰ ਸਕਾਰਪਿਓ ਰਾਹੀਂ ਔਰਤ ਨੂੰ ਲੈ ਕੇ ਭਿਵਾਨੀ ਜ਼ਿਲ੍ਹੇ ਦੇ ਆਪਣੇ ਪਿੰਡ ਬਿਡਵਾਨ ਪੁੱਜ ਗਿਆ | ਮਾਮਲੇ ਦੀ ਸ਼ੁਰੂਆਤ ਸਿਰਸਾ ਖੇਤਰ 'ਚ ਪੁਲਿਸ ਦੀ ਇਕ ਬੀਟੀ ਨਾਲ ਹੋਈ, ਜਦੋਂ ਚੱਲਦੀ ਗੱਡੀ 'ਚੋਂ ਔਰਤ ਨੇ ਇਕ ਰਾਹਗੀਰ ਨੂੰ ਮਦਦ ਲਈ ਇਸ਼ਾਰਾ ਕੀਤਾ | ਸੂਚਨਾ ਮਿਲਦੇ ਸਾਰ ਸਿਰਸਾ ਪੁਲਿਸ ਕੰਟਰੋਲ ਰੂਮ ਸਰਗਰਮ ਹੋ ਗਿਆ ਅਤੇ ਸਾਂਝੀ ਕਾਰਵਾਈ ਤਹਿਤ ਦੋਵੇਂ ਜ਼ਿਲਿ੍ਹਆਂ ਦੀ ਪੁਲਿਸ ਨੇ ਤੁਰੰਤ ਸਾਰੇ ਵਸੀਲੇ ਝੋਕ ਦਿੱਤੇ | ਕੜੀ-ਦਰ-ਕੜੀ ਪੜਤਾਲ ਦੇ ਆਧਾਰ 'ਤੇ ਗੱਡੀ ਦੀ ਮੂਵਮੈਂਟ ਟਰੈਕ ਕੀਤੀ ਗਈ | ਪੁਲਿਸ ਦੀ ਮੁੱਢਲੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਨੌਜਵਾਨ ਅਤੇ ਔਰਤ ਪਹਿਲਾਂ ਤੋਂ ਹੀ ਵਿਆਹੁਤਾ ਰਿਸ਼ਤੇ ਵਿਚ ਹਨ | ਔਰਤ ਫ਼ਿਰੋਜ਼ਪੁਰ ਦੀ ਰਹਿਣ ਵਾਲੀ ਹੈ, ਜਦਕਿ ਨੌਜਵਾਨ ਪਿੰਡ ਬਿਡਵਾਨ ਨਾਲ ਸੰਬੰਧਤ ਹੈ | ਦੋਵਾਂ ਦਾ ਵਿਆਹ ਕੁਝ ਸਮਾਂ ਪਹਿਲਾਂ ਹੋਇਆ ਸੀ | ਕਰੀਬ ਇਕ ਮਹੀਨਾ ਨੌਜਵਾਨ ਨਾਲ ਰਹਿਣ ਮਗਰੋੋਂ ਔਰਤ ਆਪਣੇ ਮਾਇਕੇ ਵਾਪਸ ਚਲੀ ਗਈ ਸੀ | ਪੁਲਿਸ ਸੂਤਰਾਂ ਮੁਤਾਬਕ ਅੱਜ ਨੌਜਵਾਨ ਨੇ ਫ਼ੋਨ ਕਰਕੇ ਔਰਤ ਨੂੰ ਮਿਲਣ ਲਈ ਬੁਲਾਇਆ | ਦੋਵੇਂ ਡੱਬਵਾਲੀ ਵਿਚ ਡੇਰਾ ਮਾਨਸਾ ਦਾਸ ਦੇ ਨੇੜੇ ਮਿਲੇ ਤੇ ਇਸ ਤੋਂ ਬਾਅਦ ਸਿਰਸਾ ਵੱਲ ਰਵਾਨਾ ਹੋ ਗਏ | ਜਾਂਚ ਦੌਰਾਨ 'ਚ ਖੁਲਾਸਾ ਹੋਇਆ ਕਿ ਮੁਲਾਕਾਤ ਤੋਂ ਪਹਿਲਾਂ ਨੌਜਵਾਨ ਨੇ ਡੇਰੇ ਦੇ ਨੇੜੇ ਸਥਿਤ ਇਕ ਹੇਅਰ ਡਰੈਸਰ ਦੀ ਦੁਕਾਨ 'ਤੇ ਆਪਣੇ ਵਾਲ ਵੀ ਸੰਵਾਰੇ ਸਨ | ਡੱਬਵਾਲੀ ਦੀ ਐਸ. ਪੀ. ਨਿਕਿਤਾ ਖੱਟਰ ਨੇ ਪੁਸ਼ਟੀ ਕੀਤੀ ਕਿ ਔਰਤ ਨੂੰ ਸੁਰੱਖਿਅਤ ਰਾਊਾਡਅਪ ਕਰ ਲਿਆ ਗਿਆ ਹੈ ਤੇ ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ | ਦੋਵੇਂ ਆਪਸ 'ਚ ਜਾਣਕਾਰੀ ਜਾਂ ਰਿਸ਼ਤੇ ਵਿਚ ਹਨ | ਫਿਲਹਾਲ ਪੁੱਛਗਿੱਛ ਜਾਰੀ ਹੈ, ਛੇਤੀ ਮਾਮਲੇ ਦਾ ਖੁਲਾਸਾ ਕੀਤਾ ਜਾਵੇਗਾ |
ਪਿਛਲੀ ਖ਼ਬਰ ਦਿੱਲੀ ਵਿਚ ਵਾਤਾਵਰਨ ਦੀ ਸ਼ੁੱਧੀ ਲਈ ਚਲ ਰਿਹਾ ਯੱਗ ਸਮਾਪਤ ਹੋਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਪ੍ਰਬੰਧਕ ਕਮੇਟੀ ਨੇ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।