15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-11-2026

ਪ੍ਰਕਾਸ਼ ਪੁਰਬ ਮੌਕੇ ਵੱਖ - ਵੱਖ ਦੇਸ਼ਾਂ ਤੋਂ 30 ਹਜ਼ਾਰ ਸ਼ਰਧਾਲੂਆਂ ਦੇ ਪਾਕਿ ਪਹੁੰਚਣ ਦੀ ਉਮੀਦ ਭਾਰਤੀ ਸ਼ਰਧਾਲੂਆਂ ਦੀ ਸੁਰੱਖਿਆ ਤੇ ਹੋਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਹੋਈ ਉੱਚ ਪੱਧਰੀ ਬੈਠਕ

ਅੰਮ੍ਰਿਤਸਰ, 14 ਨਵੰਬਰ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸੰਬੰਧੀ ਪਾਕਿਸਤਾਨ ਪਹੁੰਚਣ ਵਾਲੇ ਸਿੱਖ ਸ਼ਰਧਾਲੂਆਂ ਦੀ ਆਮਦ, ਸੁਰੱਖਿਆ ਅਤੇ ਹੋਰ ਸਹੂਲਤਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ ਵਿਖੇ ਇਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੀ ਸਾਂਝੀ ਪ੍ਰਧਾਨਗੀ ਸੂਬਾਈ ਮੰਤਰੀ ਅਤੇ ਕਾਨੂੰਨ ਤੇ ਅਮਨ-ਕਾਨੂੰਨ ਬਾਰੇ ਕੈਬਨਿਟ ਕਮੇਟੀ ਦੇ ਚੇਅਰਮੈਨ ਖ਼ਵਾਜਾ ਸਲਮਾਨ ਰਫ਼ੀਕ ਅਤੇ ਸੂਬਾਈ ਮੰਤਰੀ ਘੱਟ ਗਿਣਤੀ ਮਾਮਲੇ ਰਮੇਸ਼ ਸਿੰਘ ਅਰੋੜਾ ਨੇ ਕੀਤੀ।

ਅਜੀਤ ਡੈਸਕ 15-11-2026
ਅੰਮ੍ਰਿਤਸਰ, 14 ਨਵੰਬਰ (ਸੁਰਿੰਦਰ ਕੋਛੜ)-ਗੁਰੂ ਨਾਨਕ ਦੇਵ ਜੀ ਦੇ 557ਵੇਂ ਪ੍ਰਕਾਸ਼ ਪੁਰਬ ਦੇ ਸਮਾਗਮਾਂ ਸੰਬੰਧੀ ਪਾਕਿਸਤਾਨ ਪਹੁੰਚਣ ਵਾਲੇ ਸਿੱਖ ਸ਼ਰਧਾਲੂਆਂ ਦੀ ਆਮਦ, ਸੁਰੱਖਿਆ ਅਤੇ ਹੋਰ ਸਹੂਲਤਾਂ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਲਹਿੰਦੇ ਪੰਜਾਬ ਦੇ ਗ੍ਰਹਿ ਵਿਭਾਗ ਵਿਖੇ ਇਕ ਉੱਚ ਪੱਧਰੀ ਮੀਟਿੰਗ ਹੋਈ। ਮੀਟਿੰਗ ਦੀ ਸਾਂਝੀ ਪ੍ਰਧਾਨਗੀ ਸੂਬਾਈ ਮੰਤਰੀ ਅਤੇ ਕਾਨੂੰਨ ਤੇ ਅਮਨ-ਕਾਨੂੰਨ ਬਾਰੇ ਕੈਬਨਿਟ ਕਮੇਟੀ ਦੇ ਚੇਅਰਮੈਨ ਖ਼ਵਾਜਾ ਸਲਮਾਨ ਰਫ਼ੀਕ ਅਤੇ ਸੂਬਾਈ ਮੰਤਰੀ ਘੱਟ ਗਿਣਤੀ ਮਾਮਲੇ ਰਮੇਸ਼ ਸਿੰਘ ਅਰੋੜਾ ਨੇ ਕੀਤੀ। ਮੀਟਿੰਗ ’ਚ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈ. ਟੀ. ਪੀ. ਬੀ.) ਦੇ ਸਕੱਤਰ ਨਾਸਿਰ ਮੁਸ਼ਤਾਕ ਨੇ ਵੀ ਸ਼ਿਰਕਤ ਕੀਤੀ ਅਤੇ ਸ਼ਰਧਾਲੂਆਂ ਦੀ ਰਿਹਾਇਸ਼, ਲੰਗਰ, ਧਾਰਮਿਕ ਰਸਮਾਂ, ਟਰਾਂਸਪੋਰਟ, ਡਾਕਟਰੀ ਸਹੂਲਤਾਂ ਅਤੇ ਸੁਰੱਖਿਆ ਸਮੇਤ ਸਾਰੇ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਨਾਸਿਰ ਮੁਸ਼ਤਾਕ ਨੇ ਦੱਸਿਆ ਕਿ ਭਾਰਤੀ ਸਿੱਖ ਸ਼ਰਧਾਲੂ 22 ਨਵੰਬਰ ਤੋਂ 1 ਦਸੰਬਰ ਤੱਕ ਪਾਕਿ ‘ਚ ਰਹਿਣਗੇ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਸਮੇਤ ਦੁਨੀਆ ਦੇ ਵੱਖ-ਵੱਖ ਦੇਸ਼ਾਂ ਤੋਂ ਲਗਭਗ 30 ਹਜ਼ਾਰ ਸ਼ਰਧਾਲੂਆਂ ਦੇ ਪਹੁੰਚਣ ਦੀ ਉਮੀਦ ਹੈ, ਜਿਨ੍ਹਾਂ ’ਚ ਭਾਰਤ ਤੋਂ ਆਉਣ ਵਾਲੇ ਲਗਭਗ 3 ਹਜ਼ਾਰ ਸਿੱਖ ਸ਼ਰਧਾਲੂ ਵੀ ਸ਼ਾਮਿਲ ਹਨ। ਮੀਟਿੰਗ ’ਚ ਸਪੈਸ਼ਲ ਸਕੱਤਰ ਦਾਖ਼ਲਾ ਫ਼ੈਸਲ ਫਰੀਦ, ਕਮਿਸ਼ਨਰ ਲਾਹੌਰ, ਐਡੀਸ਼ਨਲ ਸਕੱਤਰ ਇੰਟਰਨਲ ਸਕਿਓਰਿਟੀ, ਐਡੀਸ਼ਨਲ ਸਕੱਤਰ ਸ਼ਰਾਈਨਜ਼, ਡੀ. ਜੀ. ਪੀ. ਆਰ. ਪੰਜਾਬ, ਪਿਫਟੈਕ ਦੇ ਮੁੱਖ ਕੋਆਰਡੀਨੇਟਰ, ਪਾਕਿਸਤਾਨ ਕਸਟਮਜ਼, ਐੱਫ. ਆਈ. ਏ., ਐਕਸਾਈਜ਼ ਵਿਭਾਗ, ਪਾਕਿਸਤਾਨ ਰੇਂਜਰਜ਼ ਪੰਜਾਬ, ਟਰਾਂਸਪੋਰਟ ਵਿਭਾਗ, ਰੈਸਕਿਊ 1122, ਬਿਜਲੀ ਅਤੇ ਸੂਈ ਨਾਰਦਰਨ ਗੈਸ ਕੰਪਨੀਆਂ ਦੇ ਨੁਮਾਇੰਦੇ ਸ਼ਾਮਿਲ ਹੋਏ।
ਪਿਛਲੀ ਖ਼ਬਰ ਅਮਰੀਕਾ ’ ਚ ਹਵਾਈ ਸੇਵਾਂਵਾਂ ਠੱਪ , ਅਗਲੇ ਹੁਕਮਾਂ ਤੱਕ ਉਡਾਣਾਂ ’ ਤੇ ਰੋਕ ਅਗਲੀ ਖ਼ਬਰ ਕਿਰਪਾਨ ਦੇ ਮੁੱਦੇ ’ ਤੇ ਬਰਤਾਨੀਆ ਦੇ 100 ਤੋਂ ਵੱਧ ਗੁਰਦੁਆਰਿਆਂ ਵਲੋਂ ਪ੍ਰਧਾਨ ਮੰਤਰੀ ਨੂੰ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।