20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2026

ਰਿਫਾਰਮ ਦੀਆਂ ਸੀਟਾਂ ਘੱਟ ਕੇ 16 ਹੋਈਆਂ

ਗਲਾਸਗੋ, 19 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਸਿਆਸਤ ਵਿਚ ਅਹਿਮ ਤਬਦੀਲੀ ਤਹਿਤ ਸਕਾਟਿਸ਼ ਸੰਸਦ ਮੈਂਬਰ ਅਮਾਂਡਾ ਬਲੈਂਡ ਨੇ ਆਪਣੀ ਪਾਰਟੀ ਰਿਫਾਰਮ ਯੂ. ਕੇ.

ਅਮਾਂਡਾ ਬਲੈਂਡ 20-10-2026

ਗਲਾਸਗੋ, 19 ਅਕਤੂਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਦੀ ਸਿਆਸਤ ਵਿਚ ਅਹਿਮ ਤਬਦੀਲੀ ਤਹਿਤ ਸਕਾਟਿਸ਼ ਸੰਸਦ ਮੈਂਬਰ ਅਮਾਂਡਾ ਬਲੈਂਡ ਨੇ ਆਪਣੀ ਪਾਰਟੀ ਰਿਫਾਰਮ ਯੂ.ਕੇ. ਛੱਡ ਕੇ ਆਜ਼ਾਦ ਮੈਂਬਰ ਵਜੋਂ ਕੰਮ ਕਰਨ ਦਾ ਫ਼ੈਸਲਾ ਕੀਤਾ ਹੈ। ਉਹ ਸੈਂਟਰਲ ਸਕਾਟਲੈਂਡ ਐਂਡ ਲੋਥੀਅਨਜ਼ ਵੈਸਟ ਖੇਤਰ ਦੀ ਨੁਮਾਇੰਦਗੀ ਕਰਦੀ ਹੈ। ਸਕਾਟਿਸ਼ ਸੰਸਦ ਦੀ ਅਧਿਕਾਰਤ ਵੈੱਬਸਾਈਟ ’ਤੇ ਵੀ ਉਸ ਨੂੰ 19 ਅਕਤੂਬਰ ਤੋਂ ਆਜ਼ਾਦ ਮੈਂਬਰ ਦਰਜ ਕਰ ਦਿੱਤਾ ਗਿਆ ਹੈ। ਬਲੈਂਡ ਦੇ ਪਾਰਟੀ ਛੱਡਣ ਨਾਲ ਰਿਫਾਰਮ ਦੇ ਸੰਸਦੀ ਮੈਂਬਰਾਂ ਦੀ ਗਿਣਤੀ 17 ਤੋਂ ਘਟ ਕੇ 16 ਰਹਿ ਗਈ ਹੈ। ਇਸ ਤਰ੍ਹਾਂ 17 ਮੈਂਬਰਾਂ ਵਾਲੀ ਸਕਾਟਿਸ਼ ਲੇਬਰ ਸੰਸਦ ਦੀ ਦੂਜੀ ਸਭ ਤੋਂ ਵੱਡੀ ਪਾਰਟੀ ਅਤੇ ਮੁੱਖ ਵਿਰੋਧੀ ਧਿਰ ਬਣ ਗਈ ਹੈ। ਮਈ ਦੀਆਂ ਚੋਣਾਂ ਮਗਰੋਂ ਲੇਬਰ ਅਤੇ ਰਿਫਾਰਮ ਬਰਾਬਰ 17-17 ਸੀਟਾਂ ਨਾਲ ਸਾਂਝੇ ਤੌਰ ’ਤੇ ਦੂਜੇ ਸਥਾਨ ’ਤੇ ਸਨ। ਰਿਫਾਰਮ ਨੇ ਬਲੈਂਡ ਨੂੰ ਸੰਸਦੀ ਸੀਟ ਛੱਡਣ ਲਈ ਵੀ ਕਿਹਾ ਹੈ, ਤਾਂ ਜੋ ਖੇਤਰੀ ਸੂਚੀ ਦੇ ਅਗਲੇ ਪਾਰਟੀ ਉਮੀਦਵਾਰ ਨੂੰ ਮੌਕਾ ਮਿਲ ਸਕੇ। ਬਲੈਂਡ ਵੱਲੋਂ ਅਸਤੀਫ਼ੇ ਦਾ ਕਾਰਨ ਜਨਤਕ ਨਹੀਂ ਕੀਤਾ ਗਿਆ। ਇਸ ਤਬਦੀਲੀ ਦਾ ਪਹਿਲੇ ਮੰਤਰੀ ਦੇ ਪ੍ਰਸ਼ਨਕਾਲ ’ਤੇ ਵੀ ਅਸਰ ਪੈਣ ਦੀ ਸੰਭਾਵਨਾ ਹੈ।

ਪਿਛਲੀ ਖ਼ਬਰ ਚਰਨ ਕੰਵਲ ਸਿੰਘ ਸੇਖੋਂ ਐਮ . ਬੀ . ਈ . ਦੀਆਂ ਵਾਤਾਵਰਨ ਵਿਭਾਗ ਲਈ ਨਿਭਾਈਆਂ ਸ਼ਾਨਦਾਰ ਸੇਵਾਵਾਂ ਦੀ ਸ਼ਲਾਘਾ ਅਗਲੀ ਖ਼ਬਰ ਅਮਰੀਕਾ ਤੋਂ ਵਾਪਸ ਭੇਜੀ ਮਹਿਲਾ ਡਾਕਟਰ ਦੀ ਅਪੀਲ ਖਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।