12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਨੂੰ ਚੀਨੀ ਜਾਸੂਸੀ ਦੇ ਖ਼ਤਰੇ ਬਾਰੇ ਚਿਤਾਵਨੀ

ਗਲਾਸਗੋ, 11 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਜਾਸੂਸੀ ਅਤੇ ਮਹੱਤਵਪੂਰਨ ਵਿਗਿਆਨਕ ਖੋਜਾਂ ਨਾਲ ਸੰਬੰਧਿਤ ਗੁਪਤ ਜਾਣਕਾਰੀ ਚੋਰੀ ਹੋਣ ਦੇ ਖ਼ਤਰੇ ਨੂੰ ਲੈ ਕੇ ਸਕਾਟਿਸ਼ ਸਰਕਾਰ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਚਿਤਾਵਨੀ ਪੱਤਰ ਭੇਜੇ ਹਨ। ਇਹ ਕਾਰਵਾਈ ਬਰਤਾਨੀਆ ਦੀ ਘਰੇਲੂ ਖ਼ੁਫ਼ੀਆ ਏਜੰਸੀ ਐੱਮ.

ਅਜੀਤ ਡੈਸਕ 12-10-2026
ਗਲਾਸਗੋ, 11 ਅਕਤੂਬਰ (ਹਰਜੀਤ ਸਿੰਘ ਦੁਸਾਂਝ)-ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਵਿਚ ਵਿਦੇਸ਼ੀ ਜਾਸੂਸੀ ਅਤੇ ਮਹੱਤਵਪੂਰਨ ਵਿਗਿਆਨਕ ਖੋਜਾਂ ਨਾਲ ਸੰਬੰਧਿਤ ਗੁਪਤ ਜਾਣਕਾਰੀ ਚੋਰੀ ਹੋਣ ਦੇ ਖ਼ਤਰੇ ਨੂੰ ਲੈ ਕੇ ਸਕਾਟਿਸ਼ ਸਰਕਾਰ ਨੇ ਉੱਚ ਸਿੱਖਿਆ ਸੰਸਥਾਵਾਂ ਨੂੰ ਚਿਤਾਵਨੀ ਪੱਤਰ ਭੇਜੇ ਹਨ। ਇਹ ਕਾਰਵਾਈ ਬਰਤਾਨੀਆ ਦੀ ਘਰੇਲੂ ਖ਼ੁਫ਼ੀਆ ਏਜੰਸੀ ਐੱਮ.ਆਈ.-5 ਵੱਲੋਂ ਚੀਨ ਦੀ ਇੱਕ ਖੋਜ ਸੰਸਥਾ ਦੀਆਂ ਕਥਿਤ ਜਾਸੂਸੀ ਸਰਗਰਮੀਆਂ ਬਾਰੇ ਜਾਰੀ ਕੀਤੀ ਚਿਤਾਵਨੀ ਤੋਂ ਬਾਅਦ ਕੀਤੀ ਗਈ ਹੈ। ਬਰਤਾਨਵੀ ਖ਼ੁਫ਼ੀਆ ਏਜੰਸੀ ਅਨੁਸਾਰ ਚਾਈਨਾ ਜਨਰਲ ਟੈਕਨਾਲੋਜੀ ਰਿਸਰਚ ਇੰਸਟੀਚਿਊਟ ਨਾਂ ਦੀ ਸੰਸਥਾ ਅਜਿਹੇ ਖੋਜ ਕਾਰਜਾਂ ਲਈ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦੀ ਰਹੀ ਹੈ, ਜਿਨ੍ਹਾਂ ਨਾਲ ਚੀਨ ਦੀਆਂ ਖ਼ੁਫ਼ੀਆ ਸਰਗਰਮੀਆਂ ਨੂੰ ਲਾਭ ਪਹੁੰਚ ਸਕਦਾ ਹੈ। ਏਜੰਸੀ ਦਾ ਦਾਅਵਾ ਹੈ ਕਿ ਬਰਤਾਨੀਆ ਨਾਲ ਜੁੜੇ 100 ਤੋਂ ਵੱਧ ਖੋਜਕਰਤਾ ਇਸ ਸੰਸਥਾ ਦੀ ਵਿੱਤੀ ਸਹਾਇਤਾ ਵਾਲੇ ਖੋਜ ਕਾਰਜਾਂ ਵਿੱਚ ਹਿੱਸਾ ਲੈ ਚੁੱਕੇ ਹਨ। ਇਨ੍ਹਾਂ ਵਿੱਚੋਂ ਕਈਆਂ ਨੂੰ ਸਹਾਇਤਾ ਦੇ ਅਸਲ ਸਰੋਤ ਬਾਰੇ ਜਾਣਕਾਰੀ ਨਾ ਹੋਣ ਦੀ ਸੰਭਾਵਨਾ ਵੀ ਪ੍ਰਗਟਾਈ ਗਈ ਹੈ। ਸਕਾਟਲੈਂਡ ਦੇ ਉੱਚ ਸਿੱਖਿਆ ਮੰਤਰੀ ਐਲਿਨ ਸਮਿਥ ਨੇ ਯੂਨੀਵਰਸਿਟੀਆਂ ਨੂੰ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਖ਼ਤਰਿਆਂ ਪ੍ਰਤੀ ਸੁਚੇਤ ਰਹਿਣ ਅਤੇ ਸੰਵੇਦਨਸ਼ੀਲ ਖੋਜਾਂ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਕੌਮਾਂਤਰੀ ਵਿੱਦਿਅਕ ਸਾਂਝ ਜਾਰੀ ਰੱਖਣ ਦੇ ਨਾਲ ਦੇਸ਼ ਦੀ ਸੁਰੱਖਿਆ ਅਤੇ ਮਹੱਤਵਪੂਰਨ ਖੋਜਾਂ ਦੀ ਰਾਖੀ ਕਰਨੀ ਵੀ ਜ਼ਰੂਰੀ ਹੈ। ਦੂਜੇ ਪਾਸੇ ਚੀਨ ਨੇ ਬਰਤਾਨਵੀ ਖ਼ੁਫ਼ੀਆ ਏਜੰਸੀ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਰੱਦ ਕੀਤਾ ਹੈ।
ਪਿਛਲੀ ਖ਼ਬਰ ਕਾਲੇ ਸਾਗਰ ’ਚ ਜਹਾਜ਼ ’ਤੇ ਰੂਸੀ ਡਰੋਨ ਹਮਲੇ ਤੋਂ ਬਾਅਦ ਬਚਾਏ ਗਏ 3 ਭਾਰਤੀ ਰੋਮਾਨੀਆ ਤੋਂ ਭਾਰਤ ਲਈ ਰਵਾਨਾ ਅਗਲੀ ਖ਼ਬਰ ਮੌਸਮ ਖ਼ਰਾਬ ਹੋਣ ਕਾਰਨ ਕਿਸਾਨਾਂ ਦੇ ਚਿਹਰਿਆਂ ’ਤੇ ਛਾਈ ਉਦਾਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।