12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

‘ ਹੋਲੋਗ੍ਰਾਮ’ ਰਾਹੀਂ ਸਟੇਜ ’ਤੇ ਮੁੜ ਪਰਤਿਆ ਸਿੱਧੂ ਮੂਸੇਵਾਲਾ

ਟੋਰਾਂਟੋ, 11 ਅਕਤੂਬਰ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਦੇ ਸ਼ਕੋਸ਼ੀਆ ਬੈਂਕ ਅਰੀਨਾ ਵਿਖੇ ਦਰਸ਼ਕਾਂ ਦੇ ਖਚਾਖਚ ਭਰੇ ਹਾਲ ’ਚ ‘ਹੋਲੋਗ੍ਰਾਮ’ ਤਕਨੀਕ ਰਾਹੀਂ ਕਰਵਾਏ ਗਏ ‘ਲਾਈਟਿੰਗ ਸ਼ੋਅ’ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇਕ ਵਾਰ ਸਟੇਜ ’ਤੇ ਵਾਪਸੀ ਕੀਤੀ, ਜੋ ਕਿ ਉਸ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ ਦੀ ਸ਼ੁਰੂਆਤ ਹੈ। ਇਹ ਕਿਸੇ ਭਾਰਤੀ ਕਲਾਕਾਰ ਵਲੋਂ ਕੀਤਾ ਜਾਣ ਵਾਲਾ ਪਹਿਲਾ ਹੋਲੋਗ੍ਰਾਮ ਅਧਾਰਿਤ ਵਿਸ਼ਵ ਦੌਰਾ ਹੈ।

ਅਜੀਤ ਡੈਸਕ 12-10-2026

ਟੋਰਾਂਟੋ, 11 ਅਕਤੂਬਰ (ਹਰਜੀਤ ਸਿੰਘ ਬਾਜਵਾ)-ਟੋਰਾਂਟੋ ਦੇ ਸ਼ਕੋਸ਼ੀਆ ਬੈਂਕ ਅਰੀਨਾ ਵਿਖੇ ਦਰਸ਼ਕਾਂ ਦੇ ਖਚਾਖਚ ਭਰੇ ਹਾਲ ’ਚ ‘ਹੋਲੋਗ੍ਰਾਮ’ ਤਕਨੀਕ ਰਾਹੀਂ ਕਰਵਾਏ ਗਏ ‘ਲਾਈਟਿੰਗ ਸ਼ੋਅ’ ਵਿਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੇ ਇਕ ਵਾਰ ਸਟੇਜ ’ਤੇ ਵਾਪਸੀ ਕੀਤੀ, ਜੋ ਕਿ ਉਸ ਦੇ ‘ਸਾਈਨਡ ਟੂ ਗੌਡ ਵਰਲਡ ਟੂਰ’ ਦੀ ਸ਼ੁਰੂਆਤ ਹੈ। ਇਹ ਕਿਸੇ ਭਾਰਤੀ ਕਲਾਕਾਰ ਵਲੋਂ ਕੀਤਾ ਜਾਣ ਵਾਲਾ ਪਹਿਲਾ ਹੋਲੋਗ੍ਰਾਮ ਅਧਾਰਿਤ ਵਿਸ਼ਵ ਦੌਰਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ, ਮਾਤਾ ਚਰਨ ਕੌਰ ਅਤੇ ਉਸ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਦੀ ਹਾਜ਼ਰੀ ਵਿਚ ਹੋਏ ਇਸ ਸ਼ੋਅ ਨੂੰ ਅੱਖੀਂ ਦੇਖਣ ਵਾਲਿਆਂ ਦਾ ਕਹਿਣਾ ਹੈ ਕਿ ਲਾਈਟਿੰਗ ਤਕਨੀਕ ਨਾਲ ਤਿਆਰ ਕੀਤੇ ਇਸ ਸ਼ੋਅ ਦੌਰਾਨ ਇੰਝ ਜਾਪ ਰਿਹਾ ਸੀ ਕਿ ਸਿੱਧੂ ਮੂਸਾਵਾਲਾ ਜਿਉਂਦਾ ਹੈ ਅਤੇ ਦਰਸ਼ਕਾਂ ਦੇ ਸਾਹਮਣੇ ਖੜ੍ਹ ਕੇ ਗਾ ਰਿਹਾ ਹੈ। ਇਸ ਦੌਰਾਨ ਜਿਥੇ ਉਸ ਦੇ ਚਾਹੁੰਣ ਵਾਲੇ ਭਾਵੁਕ ਸਨ, ਉਥੇ ਹੀ ਉਸ ਦੇ ਮਾਪੇ ਵੀ ਭਾਵੁਕ ਸਨ। ਇਸ ਦੌਰਾਨ ਮੂਸੇਵਾਲਾ ਦੇ ਛੋਟੇ ਭਰਾ ਸ਼ੁਭਦੀਪ ਸਿੰਘ ਨੇ ਆਪਣੀ ਤੋਤਲੀ ਆਵਾਜ਼ ’ਚ ਗੁਣਗੁਣਾ ਕੇ ਅਤੇ ਪੱਟ ’ਤੇ ਥਾਪੀ ਮਾਰ ਕੇ ਪ੍ਰਸੰਸਕਾਂ ਦੇ ਦਿਲ ਜਿੱਤ ਲਏ।ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਕਈ ਗੀਤ ਚਲਾਏ ਗਏ, ਜਿਨ੍ਹਾਂ ’ਤੇ ‘ਹੋਲਾਗ੍ਰਾਮ’ ਦੀ ਪੇਸ਼ਕਾਰੀ ਦੇਖ ਕੇ ਇੰਜ ਲੱਗ ਰਿਹਾ ਸੀ ਜਿਵੇਂ ਸਚਮੁੱਚ ਹੀ ਸਿੱਧੂ ਮੂਸੇਵਾਲਾ ਆਪ ਗਾ ਰਿਹਾ ਹੋਵੇ। ਇਸ ਮੌਕੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਇਸ ਗੱਲ ਦਾ ਗਿਲਾ ਵੀ ਕੀਤਾ ਕਿ ਪੰਜਾਬ ਵਿਚ ਗੈਂਗਸਟਰਵਾਦ ਦਿਨੋਂ-ਦਿਨ ਵਧ ਰਿਹਾ ਹੈ ਅਤੇ ਉਨ੍ਹਾਂ ਨੂੰ ਪੁੱਤਰ ਦੀ ਮੌਤ ਦੇ 4 ਸਾਲ ਬਾਅਦ ਵੀ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ। ਨਵੇਂ ਗੀਤ ‘295’ ਨੂੰ ਯੂਟਿਊਬ ’ਤੇ ਇਕ ਦਿਨ ’ਚ ਮਿਲੇ 1.2 ਕਰੋੜ ‘ਵਿਊਜ਼’ ਸਿੱਧੂ ਮੂਸੇਵਾਲਾ ਦੇ ਪਹਿਲੇ ‘295’ ਗੀਤ ਦੇ ਅਧਿਕਾਰਤ ਵੀਡੀਓ ਨੂੰ ਯੂਟਿਊਬ ‘ਤੇ ਜਿਥੇ ਹੁਣ ਤੱਕ 89 ਕਰੋੜ ਤੋਂ ਵੱਧ ‘ਵਿਊਜ਼’ ਮਿਲੇ ਚੁੱਕੇ ਹਨ, ਉਥੇ ਹੀ ਇਕ ਦਿਨ ਪਹਿਲਾਂ ਰਿਲੀਜ਼ ਹੋਏ ਨਵੇਂ ਗੀਤ ‘295’ ਦੀ ਅਧਿਕਾਰਤ ਵੀਡੀਓ ਨੂੰ ਯੂਟਿਊਬ ’ਤੇ 1.2 ਕਰੋੜ ‘ਵਿਊਜ਼’ ਮਿਲ ਚੁੱਕੇ ਹਨ।

ਪਿਛਲੀ ਖ਼ਬਰ ਜੁਹੂ (ਮੁੰਬਈ) ਵਿਖੇ ਆਪਣੇ ਨਿਵਾਸ (ਜਲਸਾ) ਦੇ ਬਾਹਰ 84ਵੇਂ ਜਨਮ ਦਿਨ ਮੌਕੇ...... ਅਗਲੀ ਖ਼ਬਰ ਵਿਸ਼ਵ ਕੱਪ: ਉਦੈਵੀਰ ਸਿੱਧੂ ਨੇ 10 ਮੀਟਰ ਏਅਰ ਪਿਸਟਲ ’ਚ ਜਿੱਤਿਆ ਸੋਨ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।