08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਸਰੀ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ-ਥਿੰਦ

ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਦੇਸ਼ ਵਿਦੇਸ਼ਾਂ ‘ਚ ਮਹਾਨ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਗਦਰੀ ਬਾਬਿਆਂ ਦੀਆ ਮਹਾਨ ਕੁਰਬਾਨੀਆਂ ਭਰੇ ਇਤਿਹਾਸ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਿਉਂਦਾ ਰੱਖਣ ਲਈ ਪਿਛਲੇ 37 ਸਾਲਾਂ ਤੋਂ ਯਤਨਸ਼ੀਲ ਰਹੇ ਕੈਨੇਡਾ ਦੇ ਉਘੇ ਸਮਾਜ ਸੇਵੀ ਸਾਹਿਬ ਸਿੰਘ ਥਿੰਦ ਨੂੰ ਸੁਬਾਈ ਚੋਣਾਂ ਦੌਰਾਨ ਐਨ. ਡੀ.

ਅਜੀਤ ਡੈਸਕ 08-10-2026
ਵੈਨਕੂਵਰ, 7 ਅਕਤੂਬਰ (ਮਲਕੀਤ ਸਿੰਘ)-ਦੇਸ਼ ਵਿਦੇਸ਼ਾਂ ‘ਚ ਮਹਾਨ ਕੁਰਬਾਨੀਆਂ ਕਰਨ ਵਾਲੇ ਆਜ਼ਾਦੀ ਘੁਲਾਟੀਆਂ ਅਤੇ ਗਦਰੀ ਬਾਬਿਆਂ ਦੀਆ ਮਹਾਨ ਕੁਰਬਾਨੀਆਂ ਭਰੇ ਇਤਿਹਾਸ ਨੂੰ ਵਿਦੇਸ਼ਾਂ ਦੀ ਧਰਤੀ ਤੇ ਜਿਉਂਦਾ ਰੱਖਣ ਲਈ ਪਿਛਲੇ 37 ਸਾਲਾਂ ਤੋਂ ਯਤਨਸ਼ੀਲ ਰਹੇ ਕੈਨੇਡਾ ਦੇ ਉਘੇ ਸਮਾਜ ਸੇਵੀ ਸਾਹਿਬ ਸਿੰਘ ਥਿੰਦ ਨੂੰ ਸੁਬਾਈ ਚੋਣਾਂ ਦੌਰਾਨ ਐਨ.ਡੀ.ਪੀ. ਪਾਰਟੀ ਵਲੋਂ ਸਰੀ ਨੌਰਥ ਹਲਕੇ ਤੋਂ ਆਪਣਾ ਉਮੀਦਵਾਰ ਬਣਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ। ਇਸ ਉਪਰੰਤ ਆਪਣੀ ਚੋਣ ਮੁਹਿੰਮ ਦਾ ਧੂਮ ਧੜੱਕੇ ਨਾਲ ਰਸਮੀ ਆਗਾਜ਼ ਕਰਦਿਆਂ ਸਾਹਿਬ ਸਿੰਘ ਥਿੰਦ ਵਲੋਂ ਸਰੀ ਵਿਚ ਆਪਣੇ ਚੋਣ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਆਪਣੇ ਚੋਣ ਦਫਤਰ ‘ਚ ਵੱਡੀ ਗਿਣਤੀ ‘ਚ ਇਕੱਤਰ ਹੋਏ ਆਪਣੇ ਸੈਂਕੜੇ ਸਮਰਥਕਾਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਸਾਹਿਬ ਸਿੰਘ ਥਿੰਦ ਨੇ ਕਿਹਾ ਕਿ ਸਰੀ ਦੇ ਲੋਕ ਮੇਰੇ ਪਰਿਵਾਰ ਦਾ ਹਿੱਸਾ ਹਨ, ਕਿਉਂਕਿ ਮੈਂ ਪਿਛਲੇ 37 ਸਾਲਾਂ ਤੋਂ ਇਨਾਂ ਨਾਲ ਇੱਕ ਪਰਿਵਾਰਕ ਮੈਂਬਰ ਵਾਂਗ ਵਿਚਰਿਆ ਹਾਂ ਤੇ ਵਿਚਰਦਾ ਰਹਾਂਗਾ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਉਹ ਤੇ ਉਨ੍ਹਾਂ ਦੀ ਪਾਰਟੀ ਦੇ ਦੂਜੇ ਉਮੀਦਵਾਰ ਜਿੱਤਣ ਵਿੱਚ ਕਾਮਯਾਬ ਹੁੰਦੇ ਹਨ ਤਾਂ ਉਹ ਲੋਕਾਂ ਨੂੰ ਸੂਈ ਧਾਗੇ ਵਾਂਗੂ ਜੋੜਨ ਦਾ ਕੰਮ ਕਰਨਗੇ ਨਾ ਕਿ ਵਿਰੋਧੀਆਂ ਦੀ ਸੌੜੀ ਸਿਆਸਤ ਵਾਂਗੂ ਕੈਂਚੀ ਦਾ ਰੋਲ ਨਿਭਾਉਣਗੇ।ਅਖੀਰ ‘ਚ ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਜੇਕਰ ਉਹ ਸਿਆਸੀ ਕਾਮਯਾਬੀ ਪ੍ਰਾਪਤ ਕਰਦੇ ਹਨ ਤਾਂ ਗਦਰੀ ਬਾਬਿਆਂ ਅਤੇ ਆਜ਼ਾਦੀ ਘੁਲਾਟੀਆਂ ਦੀਆਂ ਮਹਾਨ ਕੁਰਬਾਨੀਆਂ ਨੂੰ ਹੋਰ ਵੀ ਵਧੀਆ ਢੰਗ ਨਾਲ ਦੁਨੀਆ ਸਾਹਮਣੇ ਲਿਆ ਸਕਣਗੇ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਜਗਰੂਪ ਸਿੰਘ ਬਰਾੜ ਨੇ ਵੀ ਆਪਣੀ ਸੰਖੇਪ ਤਕਰੀਰ ਦੌਰਾਨ ਸਾਹਿਬ ਸਿੰਘ ਥਿੰਦ ਵਲੋਂ ਪਿਛਲੇ ਸਾਲਾਂ ਦੌਰਾਨ ਨਿਭਾਈਆਂ ਗਈਆਂ ਲੋਕ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਸਾਹਿਬ ਸਿੰਘ ਥਿੰਦ ਅਤੇ ਉਨ੍ਹਾਂ ਦੇ ਸਾਥੀਆਂ ਦੇ ਕਰੜੇ ਯਤਨਾ ਸਦਕਾ ਹੀ ਕਾਮਾਗਾਟਾ ਮਾਰੂ ਕਾਂਡ ਸੰਬੰਧੀ ਕੈਨੇਡੀਅਨ ਪ੍ਰਧਾਨ ਮੰਤਰੀ ਵਲੋਂ ਪਾਰਲੀਮੈਂਟ ਵਿੱਚ ਮਾਫੀ ਮੰਗੀ ਗਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਬਹੁਗਿਣਤੀ ਸਿਆਸਤਦਾਨ ਸੱਤਾ ‘ਚ ਆ ਉਣ ਤੋਂ ਬਾਅਦ ਲੋਕਾਂ ਦੇ ਕੰਮ ਕਰਦੇ ਹਨ, ਪ੍ਰੰਤੂ ਸਾਹਿਬ ਸਿੰਘ ਥਿੰਦ ਅਜਿਹੇ ਇਨਸਾਨ ਹਨ, ਜਿਨਾ ਵਲੋਂ ਲੋਕ ਭਲਾਈ ਦੇ ਕਈ ਸਲਾਘਾਯੋਗ ਕਾਰਜ ਕਰਨ ਤੋਂ ਬਾਅਦ ਸਿਆਸਤ ਵਿਚ ਪੈਰ ਧਰਿਆ ਗਿਆ ਹੈ। ਇਸ ਮੌਕੇ ਬੋਲਦਿਆਂ ਉੱਘੇ ਸਮਾਜ ਸੇਵੀ ਉਜਾਗਰ ਸਿੰਘ ਸੋਹੀ ਨੇ ਵੀ ਸਮੂਹ ਵੋਟਰਾਂ ਨੂੰ ਸਾਹਿਬ ਸਿੰਘ ਥਿੰਦ ਦਾ ਸਾਥ ਦੇਣ ਦੀ ਅਪੀਲ ਕੀਤੀ। ਹੋਰਨਾਂ ਤੋਂ ਇਲਾਵਾ ਇਸ ਮੌਕੇ ਸੰਦੀਪ ਸਿੰਘ ਤੂਰ, ਜਸਪਾਲ ਥਿੰਦ, ਰਮਿੰਦਰਜੀਤ ਧਾਮੀ,ਕਰਨਜੀਤ ਬੈਂਸ,ਬੱਬੂ ਗਿੱਲ, ਹਰਪ੍ਰੀਤ ਸਿੰਘ ਮੋਮੀ, ਅਤੇ ਆਮਨਾ ਸ਼ਾਹ ਆਦਿ ਸਮੇਤ ਵੱਡੀ ਗਿਣਤੀ’ਚ ਸਮਰਥਕ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂ ਨਾਨਕ ਜਹਾਜ਼ ਦੇ ਸ਼ਹੀਦੀ ਸਾਕੇ ਦੀ 112ਵੀਂ ਸ਼ਹੀਦੀ ਵਰ੍ਹੇਗੰਢ ਮੌਕੇ ਸਮਾਗਮ ਅਗਲੀ ਖ਼ਬਰ ਪੰਜਾਬੀ ਸਮੇਤ ਵੈਨਕੂਵਰ ਪੁਲਿਸ ਦੇ 4 ਅਧਿਕਾਰੀਆਂ ਨੂੰ ਬਹਾਦਰੀ ਲਈ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।