10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਏਅਰ ਟਰੈਫਿਕ ਦਾ ਦੂਜੇ ਦਿਨ ਵੀ ਅਸਰ ਗਲਾਸਗੋ-ਐਡਿਨਬਰਾ ਦੀਆਂ ਉਡਾਣਾਂ ਰੱਦ, ਯਾਤਰੀ ਖੱਜਲ-ਖੁਆਰ

ਗਲਾਸਗੋ, 9 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਬਰਤਾਨੀਆ ਦੇ ਏਅਰ ਟਰੈਫਿਕ ਕੰਟਰੋਲ ਸਿਸਟਮ ਵਿਚ ਆਈ ਤਕਨੀਕੀ ਖਰਾਬੀ ਦਾ ਅਸਰ ਅੱਜ ਲਗਾਤਾਰ ਦੂਜੇ ਦਿਨ ਵੀ ਸਕਾਟਲੈਂਡ ਦੇ ਹਵਾਈ ਅੱਡਿਆਂ ’ਤੇ ਜਾਰੀ ਰਿਹਾ। ਗਲਾਸਗੋ ਅਤੇ ਐਡਿਨਬਰਾ ਤੋਂ ਲੰਡਨ ਸਮੇਤ ਕਈ ਸ਼ਹਿਰਾਂ ਲਈ ਉਡਾਣਾਂ ਰੱਦ ਜਾਂ ਕਈ ਘੰਟੇ ਦੇਰੀ ਨਾਲ ਚੱਲੀਆਂ।

ਅਜੀਤ ਡੈਸਕ 10-09-2026

ਗਲਾਸਗੋ, 9 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਬਰਤਾਨੀਆ ਦੇ ਏਅਰ ਟਰੈਫਿਕ ਕੰਟਰੋਲ ਸਿਸਟਮ ਵਿਚ ਆਈ ਤਕਨੀਕੀ ਖਰਾਬੀ ਦਾ ਅਸਰ ਅੱਜ ਲਗਾਤਾਰ ਦੂਜੇ ਦਿਨ ਵੀ ਸਕਾਟਲੈਂਡ ਦੇ ਹਵਾਈ ਅੱਡਿਆਂ ’ਤੇ ਜਾਰੀ ਰਿਹਾ। ਗਲਾਸਗੋ ਅਤੇ ਐਡਿਨਬਰਾ ਤੋਂ ਲੰਡਨ ਸਮੇਤ ਕਈ ਸ਼ਹਿਰਾਂ ਲਈ ਉਡਾਣਾਂ ਰੱਦ ਜਾਂ ਕਈ ਘੰਟੇ ਦੇਰੀ ਨਾਲ ਚੱਲੀਆਂ। ਗਲਾਸਗੋ ਤੋਂ ਲੰਡਨ ਹੀਥਰੋ ਅਤੇ ਗੈਟਵਿਕ ਦੀਆਂ ਕੁਝ ਉਡਾਣਾਂ ਸਮੇਤ ਲੂਟਨ ਜਾਣ ਵਾਲੀ ਉਡਾਣ ਰੱਦ ਹੋਈ, ਜਦਕਿ ਐਡਿਨਬਰਾ ਤੋਂ ਬ੍ਰਿਸਟਲ ਦੀ ਉਡਾਣ ਰੱਦ ਅਤੇ ਸਟੈਨਸਟੈਡ ਜਾਣ ਵਾਲੀ ਉਡਾਣ ਕਈ ਘੰਟੇ ਲੇਟ ਹੋਈ। ਇਸ ਕਾਰਨ ਵੱਡੀ ਗਿਣਤੀ ਵਿਚ ਯਾਤਰੀਆਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।ਨੈਸ਼ਨਲ ਏਅਰ ਟਰੈਫਿਕ ਸਰਵਿਸ ਮੁਤਾਬਕ ਤਕਨੀਕੀ ਸਮੱਸਿਆ ਮੰਗਲਵਾਰ ਸ਼ਾਮ ਨੂੰ ਠੀਕ ਕਰ ਦਿੱਤੀ ਗਈ ਸੀ, ਪਰ ਪਿਛਲੇ ਦਿਨ ਦੀ ਵੱਡੀ ਗੜਬੜ ਕਾਰਨ ਜਹਾਜ਼ ਅਤੇ ਅਮਲੇ ਨਿਰਧਾਰਤ ਥਾਵਾਂ ’ਤੇ ਨਾ ਹੋਣ ਕਰਕੇ ਦੂਜੇ ਦਿਨ ਵੀ ਉਡਾਣਾਂ ਪ੍ਰਭਾਵਿਤ ਹੋਈਆਂ। ਮੰਗਲਵਾਰ ਨੂੰ ਯੂਕੇ ਵਿੱਚ ਆਉਣ-ਜਾਣ ਵਾਲੀਆਂ ਲਗਭਗ 1,300 ਉਡਾਣਾਂ ਰੱਦ ਹੋਈਆਂ ਸਨ। ਹਵਾਈ ਅੱਡਿਆਂ ਵਲੋਂ ਯਾਤਰੀਆਂ ਨੂੰ ਘਰੋਂ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਏਅਰਲਾਈਨ ਨਾਲ ਉਡਾਣ ਦੀ ਤਾਜ਼ਾ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ ਗਈ ਹੈ।

ਪਿਛਲੀ ਖ਼ਬਰ ਪੁਲਿਸ ਨੇ ਲੁਟੇਰਿਆਂ ਨੂੰ ਕੀਤਾ ਕਾਬੂ ਅਗਲੀ ਖ਼ਬਰ ਗੈਸ ਦੀਆਂ ਕੀਮਤਾਂ ਰਿਕਾਰਡ ਪੱਧਰ ’ਤੇ ਪਹੁੰਚੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।