29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦਾ ਦਿਹਾਂਤ

ਓਸਲੋ, 28 ਅਗਸਤ (ਡਿੰਪਾ ਵਿਰਕ)-ਨਾਰਵੇ ਦੇ ਲੰਮੇ ਸਮੇਂ ਤੋਂ ਰਾਜਾ ਰਹੇ ਹੈਰਾਲਡ ਪੰਜਵੇਂ ਦੇ ਦਿਹਾਂਤ ਨਾਲ ਦੇਸ਼ ’ਚ ਸੋਗ ਦੀ ਲਹਿਰ ਦੌੜ ਗਈ ਹੈ। 89 ਸਾਲਾ ਰਾਜੇ ਨੇ ਸ਼ੁੱਕਰਵਾਰ ਸਵੇਰੇ ਓਸਲੋ ਯੂਨੀਵਰਸਿਟੀ ਹਸਪਤਾਲ ’ਚ ਆਖਰੀ ਸਾਹ ਲਿਆ।

ਅਜੀਤ ਡੈਸਕ 29-08-2026
ਓਸਲੋ, 28 ਅਗਸਤ (ਡਿੰਪਾ ਵਿਰਕ)-ਨਾਰਵੇ ਦੇ ਲੰਮੇ ਸਮੇਂ ਤੋਂ ਰਾਜਾ ਰਹੇ ਹੈਰਾਲਡ ਪੰਜਵੇਂ ਦੇ ਦਿਹਾਂਤ ਨਾਲ ਦੇਸ਼ ’ਚ ਸੋਗ ਦੀ ਲਹਿਰ ਦੌੜ ਗਈ ਹੈ। 89 ਸਾਲਾ ਰਾਜੇ ਨੇ ਸ਼ੁੱਕਰਵਾਰ ਸਵੇਰੇ ਓਸਲੋ ਯੂਨੀਵਰਸਿਟੀ ਹਸਪਤਾਲ ’ਚ ਆਖਰੀ ਸਾਹ ਲਿਆ। ਸ਼ਾਹੀ ਮਹਿਲ ਮੁਤਾਬਕ ਉਨ੍ਹਾਂ ਦਾ ਦਿਹਾਂਤ 28 ਅਗਸਤ 2026 ਨੂੰ ਸਵੇਰੇ 6:35 ਵਜੇ ਹੋਇਆ। ਉਹ 17 ਅਗਸਤ ਤੋਂ ਹਸਪਤਾਲ ’ਚ ਦਾਖਲ ਸਨ ਤੇ ਪਿਛਲੇ ਕੁਝ ਸਮੇਂ ਤੋਂ ਗੰਭੀਰ ਰੂਪ ’ਚ ਬਿਮਾਰ ਸਨ। ਰਾਜਾ ਹੈਰਾਲਡ ਪੰਜਵੇਂ ਨੇ 1991 ’ਚ ਆਪਣੇ ਪਿਤਾ ਰਾਜਾ ਓਲਾਵ ਪੰਜਵੇਂ ਦੇ ਦਿਹਾਂਤ ਤੋਂ ਬਾਅਦ ਨਾਰਵੇ ਦੀ ਗੱਦੀ ਸੰਭਾਲੀ ਸੀ। ਉਨ੍ਹਾਂ ਨੇ 35 ਸਾਲ ਤੋਂ ਵੱਧ ਸਮੇਂ ਤੱਕ ਦੇਸ਼ ਦੀ ਅਗਵਾਈ ਕੀਤੀ। ਆਪਣੇ ਮਿਲਣਸਾਰ ਸੁਭਾਅ, ਨਾਰਵੇ ਪ੍ਰਤੀ ਸਮਰਪਣ ਅਤੇ ਮੁਸ਼ਕਲ ਦੌਰਾਂ ’ਚ ਲੋਕਾਂ ਨੂੰ ਇਕਜੁੱਟ ਕਰਨ ਦੀ ਭੂਮਿਕਾ ਕਾਰਨ ਉਹ ਦੇਸ਼ ਵਿਚ ਬੇਹੱਦ ਹਰਮਨ-ਪਿਆਰੇ ਸਨ। ਰਾਜਾ ਹੈਰਾਲਡ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਹਾਕੋਨ ਨੇ ਸੰਵਿਧਾਨਕ ਪ੍ਰਬੰਧ ਤਹਿਤ ਤੁਰੰਤ ਨਾਰਵੇ ਦੇ ਨਵੇਂ ਰਾਜੇ ਵਜੋਂ ਗੱਦੀ ਸੰਭਾਲ ਲਈ। ਦੇਸ਼ ਭਰ ਵਿੱਚ ਝੰਡੇ ਅੱਧੇ ਝੁਕਾ ਦਿੱਤੇ ਗਏ, ਜਦਕਿ ਨਾਰਵੇਈ ਹਥਿਆਰਬੰਦ ਬਲਾਂ ਵੱਲੋਂ ਮਰਹੂਮ ਰਾਜੇ ਦੇ ਸਨਮਾਨ ’ਚ 21 ਤੋਪਾਂ ਦੀ ਸਲਾਮੀ ਦੇਣ ਦਾ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਜੋਨਾਸ ਗਾਹਰ ਸਟੋਰੇ ਨੇ ਰਾਜਾ ਹੈਰਾਲਡ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਪੂਰਾ ਦੇਸ਼ ਸੋਗ ’ਚ ਹੈ ਅਤੇ ਨਾਰਵੇ ਦੇ ਲੋਕਾਂ ਲਈ ਉਨ੍ਹਾਂ ਦੀ ਦਹਾਕਿਆਂ ਦੀ ਸੇਵਾ ਨੂੰ ਯਾਦ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਮੋਦੀ ਵਲੋਂ ਸੋਗ ਪ੍ਰਗਟ ਨਵੀਂ ਦਿੱਲੀ, 28 ਅਗਸਤ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਰਵੇ ਦੇ ਰਾਜਾ ਹੈਰਾਲਡ ਪੰਜਵੇਂ ਦੇ ਦੇਹਾਂਤ ’ਤੇ ਸੋਗ ਪ੍ਰਗਟ ਕੀਤਾ ਤੇ ਕਿਹਾ ਕਿ ਨਾਰਵੇ ਰਾਜ ਦੇ ਮਹਾਮਹਿਮ ਰਾਜਾ ਹੈਰਾਲਡ ਪੰਜਵੇਂ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਉਹ ਇਸ ਸਾਲ ਦੇ ਸ਼ੁਰੂ ’ਚ ਨਾਰਵੇ ਦੀ ਆਪਣੀ ਫੇਰੀ ਦੌਰਾਨ ਮਹਾਮਹਿਮ ਨੂੰ ਮਿਲੇ ਸਨ। ਮੋਦੀ ਉਨ੍ਹਾਂ ਦੇ ਦੇਸ਼ ਪ੍ਰਤੀ ਉਨ੍ਹਾਂ ਦੇ ਨਿੱਘ ਤੇ ਸੇਵਾ ਦੀ ਡੂੰਘੀ ਭਾਵਨਾ ਤੋਂ ਬਹੁਤ ਪ੍ਰਭਾਵਿਤ ਹੋਏ ਸੀ।
ਪਿਛਲੀ ਖ਼ਬਰ ਨਿਵੇਸ਼ਕਾਂ ਦੇ ਕਰੋੜਾਂ ਡਾਲਰ ਖੁਰਦ-ਬੁਰਦ ਕਰਨ ਵਾਲੇ ਭਾਰਤੀ ਨੂੰ 11 ਸਾਲ 4 ਮਹੀਨੇ ਦੀ ਸਜ਼ਾ ਅਗਲੀ ਖ਼ਬਰ ‘ਆਈਸ’ ਨੇ ਬਿਜਲੀ ਦੇ ਝਟਕੇ ਵਾਲੇ ਦਸਤਾਨਿਆਂ ਲਈ ਦਿੱਤਾ 1.67 ਕਰੋੜ ਡਾਲਰ ਦਾ ਠੇਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।