23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਕੈਨਬਰਾ ਦੀ ਝੀਲ ’ਚੋਂ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਮਿਲੀਆਂ

ਮੈਲਬੌਰਨ, 22 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਇਕ ਝੀਲ ਦਾ ਪਾਣੀ ਘਟਾਏ ਜਾਣ ਦੌਰਾਨ ਤਲ ਤੋਂ ਹਿੰਦੂ ਦੇਵੀ-ਦੇਵਤਿਆਂ ਦੀਆਂ ਕਈ ਮੂਰਤੀਆਂ ਮਿਲਣ ਨਾਲ ਮਾਮਲਾ ਚਰਚਾ ਵਿਚ ਆ ਗਿਆ ਹੈ। ਸਥਾਨਕ ਮੀਡੀਆ ਅਨੁਸਾਰ ਇਹ ਮੂਰਤੀਆਂ ਧਾਰਮਿਕ ਰਸਮ ਤਹਿਤ ਝੀਲ ਵਿਚ ਜਲ-ਪ੍ਰਵਾਹ ਕੀਤੀਆਂ ਗਈਆਂ ਸਨ।

ਅਜੀਤ ਡੈਸਕ 23-08-2026
ਮੈਲਬੌਰਨ, 22 ਅਗਸਤ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ਦੀ ਇਕ ਝੀਲ ਦਾ ਪਾਣੀ ਘਟਾਏ ਜਾਣ ਦੌਰਾਨ ਤਲ ਤੋਂ ਹਿੰਦੂ ਦੇਵੀ-ਦੇਵਤਿਆਂ ਦੀਆਂ ਕਈ ਮੂਰਤੀਆਂ ਮਿਲਣ ਨਾਲ ਮਾਮਲਾ ਚਰਚਾ ਵਿਚ ਆ ਗਿਆ ਹੈ। ਸਥਾਨਕ ਮੀਡੀਆ ਅਨੁਸਾਰ ਇਹ ਮੂਰਤੀਆਂ ਧਾਰਮਿਕ ਰਸਮ ਤਹਿਤ ਝੀਲ ਵਿਚ ਜਲ-ਪ੍ਰਵਾਹ ਕੀਤੀਆਂ ਗਈਆਂ ਸਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸਮਾਜਿਕ ਮਾਧਿਅਮਾਂ ’ਤੇ ਕੁਝ ਸਥਾਨਕ ਲੋਕਾਂ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕੈਨਬਰਾ ਆਪਣੀਆਂ ਸਾਫ਼-ਸੁਥਰੀਆਂ ਝੀਲਾਂ ਤੇ ਕੁਦਰਤੀ ਸੁੰਦਰਤਾ ਲਈ ਜਾਣਿਆ ਜਾਂਦਾ ਹੈ। ਹਾਲਾਂਕਿ, ਪਾਣੀ ਘਟਣ ਦੌਰਾਨ ਮੂਰਤੀਆਂ ਤੋਂ ਇਲਾਵਾ ਹੋਰ ਵੀ ਕਈ ਵਸਤਾਂ ਮਿਲੀਆਂ ਹਨ, ਜੋ ਕਥਿਤ ਤੌਰ ’ਤੇ ਸਥਾਨਕ ਲੋਕਾਂ ਵੱਲੋਂ ਝੀਲ ਵਿਚ ਸੁੱਟੀਆਂ ਗਈਆਂ ਸਨ।
ਪਿਛਲੀ ਖ਼ਬਰ ਧੋਖਾਧੜੀ ਦੇ ਦੋਸ਼ ’ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ ਅਗਲੀ ਖ਼ਬਰ ਬਰਤਾਨੀਆ ’ਚ ਪਹਿਲਾ ‘ਅੱਤਵਾਦ ਪੀੜਤ ਕੌਮੀ ਦਿਵਸ’ ਮਨਾਇਆ - ਅੱਤਵਾਦ ਤੋਂ ਪ੍ਰਭਾਵਿਤ ਲੋਕਾਂ ਨੂੰ ਭੁਲਾਇਆ ਨਾ ਜਾਵੇ-ਪ੍ਰਧਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।