21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਹੋਲਡਨ ਹਿੱਲ ਦੇ ਮੰਦਰ ’ਚੋਂ 6 ਸੰਗਮਰਮਰ ਦੀਆਂ ਮੂਰਤੀਆਂ ਚੋਰੀ

ਐਡੀਲੇਡ, 20 ਅਗਸਤ (ਗੁਰਮੀਤ ਸਿੰਘ ਵਾਲੀਆ)-ਹੋਲਡਨ ਹਿੱਲ ਇਲਾਕੇ ਵਿਚ ਸਥਿਤ ਮੰਦਿਰ ’ਚ ਚੋਰੀ ਦੀ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੰਦਿਰ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ।

ਅਜੀਤ ਡੈਸਕ 21-08-2026
ਐਡੀਲੇਡ, 20 ਅਗਸਤ (ਗੁਰਮੀਤ ਸਿੰਘ ਵਾਲੀਆ)-ਹੋਲਡਨ ਹਿੱਲ ਇਲਾਕੇ ਵਿਚ ਸਥਿਤ ਮੰਦਿਰ ’ਚ ਚੋਰੀ ਦੀ ਘਟਨਾ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਲੋਕਾਂ ਤੋਂ ਸਹਿਯੋਗ ਦੀ ਮੰਗ ਕੀਤੀ ਗਈ ਹੈ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮੰਦਿਰ ਪ੍ਰਬੰਧਕਾਂ ਵੱਲੋਂ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ ਹੈ। ਚੋਰੀ ਦੀ ਘਟਨਾ ਤੋਂ ਬਾਅਦ ਮੰਦਰ ਨਾਲ ਜੁੜੀਆਂ ਸੰਗਤਾਂ ’ਚ ਰੋਸ ਤੇ ਚਿੰਤਾ ਦਾ ਮਾਹੌਲ ਹੈ। ਪ੍ਰਬੰਧਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਕੇ ਮੂਰਤੀਆਂ ਬਰਾਮਦ ਕਰਨ ਤੇ ਦੋਸ਼ੀਆਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ। ਪੁਲਿਸ ਅਨੁਸਾਰ ਬੀਤੇ ਦਿਨੀ ਸਵੇਰੇ ਕਰੀਬ 5 ਵਜੇ ਇਕ ਅਣਪਛਾਤਾ ਵਿਅਕਤੀ 4 ਪੀਟ ਐਵੇਨਿਊ , ਹੋਲਡਨ ਹਿੱਲ ਸਥਿਤ ਮੰਦਿਰ ’ਚ ਦਾਖ਼ਲ ਹੋਇਆ ਤੇ ਉਥੋਂ ਸੰਗਮਰਮਰ ਦੀਆਂ 6 ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਚੋਰੀ ਕਰਕੇ ਲੈ ਗਿਆ। ਚੋਰੀ ਦੌਰਾਨ ਮੰਦਿਰ ਦੀ ਕੈਮਰੇ ਤੇ ਇਮਾਰਤ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਹੋਲਡਨ ਹਿੱਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਚੋਰੀ ਕੀਤੀਆਂ ਮੂਰਤੀਆਂ ਨੂੰ ਲੱਭਣ ਦੇ ਨਾਲ-ਨਾਲ ਸ਼ੱਕੀ ਵਿਅਕਤੀ ਦੀ ਪਛਾਣ ਕਰਨ ਲਈ ਲੋਕਾਂ ਦੀ ਮਦਦ ਲਈ ਲਈ ਅਪੀਲ ਕਰ ਰਹੀ ਹੈ।
ਪਿਛਲੀ ਖ਼ਬਰ ਭਾਰਤ ਨੇ ਇੰਗਲੈਂਡ ਦੀ ਮੁਹਿੰਮ ਦਾ ਕੀਤਾ ਅੰਤ, ਮੈਚ ਗੋਲ ਰਹਿਤ ਡਰਾਅ ’ਤੇ ਖ਼ਤਮ ਮਹਿਲਾ ਹਾਕੀ ਵਿਸ਼ਵ ਕੱਪ ਅਗਲੀ ਖ਼ਬਰ ਅਮਰੀਕਾ ਦੇ ਉੱਤਰੀ ਓਹਾਇਓ ’ਚ ਹਿੰਸਕ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ, 619 ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।