21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਅਮਰੀਕਾ ਦੇ ਉੱਤਰੀ ਓਹਾਇਓ ’ਚ ਹਿੰਸਕ ਅਪਰਾਧਾਂ ਖ਼ਿਲਾਫ਼ ਵੱਡੀ ਕਾਰਵਾਈ, 619 ਗ੍ਰਿਫ਼ਤਾਰ

ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਅਟਾਰਨੀ ਦਫ਼ਤਰ ਤੇ ਯੂ. ਐੱਸ.

ਫੜੇ ਗਏ ਹਥਿਆਰ, ਨਕਦੀ ਤੇ ਹੋਰ ਸਾਮਾਨ। 21-08-2026
ਨਿਊਯਾਰਕ, 20 ਅਗਸਤ (ਰਾਜੂ ਸਾਹਿਬਾਜ਼ਪੁਰਾ)-ਅਮਰੀਕੀ ਅਟਾਰਨੀ ਦਫ਼ਤਰ ਤੇ ਯੂ.ਐੱਸ. ਮਾਰਸ਼ਲ ਸਰਵਿਸ ਨੇ ਐੱਫ.ਬੀ.ਆਈ., ਓਹਾਇਓ ਸਟੇਟ ਪੁਲਿਸ ਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਸਾਂਝੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਉੱਤਰੀ ਓਹਾਇਓ ’ਚ ਹਿੰਸਕ ਅਪਰਾਧਾਂ ਖ਼ਿਲਾਫ਼ ਚਲਾਏ ਗਏ ‘ਆਪਰੇਸ਼ਨ ਨਾਰਦਰਨ ਸ਼ੀਲਡ’ ਦੌਰਾਨ 619 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਕਾਰਵਾਈ ਨਾਲ 684 ਬਕਾਇਆ ਵਾਰੰਟਾਂ ਦਾ ਨਿਪਟਾਰਾ ਵੀ ਕੀਤਾ ਗਿਆ। 17 ਮਈ ਤੋਂ 18 ਜੁਲਾਈ ਤੱਕ ਚੱਲੀ ਅੱਠ ਹਫ਼ਤਿਆਂ ਦੀ ਇਸ ਮੁਹਿੰਮ ਤਹਿਤ ਐਕਰਨ, ਕਲੀਵਲੈਂਡ, ਲੋਰੇਨ, ਯੰਗਸਟਾਊਨ, ਇਲੀਰੀਆ, ਕੈਂਟਨ, ਮੈਨਸਫੀਲਡ ਤੇ ਟੋਲੇਡੋ ਵਿਚ ਇੱਕੋ ਸਮੇਂ ਕਾਰਵਾਈ ਕੀਤੀ ਗਈ। ਇਨ੍ਹਾਂ ਸ਼ਹਿਰਾਂ ਵਿਚ ਚਲਾਈਆਂ ਗਈਆਂ ਵਿਸ਼ੇਸ਼ ਮੁਹਿੰਮਾਂ ਦੌਰਾਨ 264 ਲੋਕ ਫੜੇ ਗਏ, ਜਦਕਿ ਉੱਤਰੀ ਓਹਾਇਓ ਦੇ ਹੋਰ ਇਲਾਕਿਆਂ ਵਿੱਚੋਂ 355 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਅਧਿਕਾਰੀਆਂ ਮੁਤਾਬਕ ਕਾਰਵਾਈ ਦਾ ਮੁੱਖ ਨਿਸ਼ਾਨਾ ਕਤਲ, ਗੈਰ-ਇਰਾਦਤਨ ਕਤਲ, ਹਮਲੇ, ਲੁੱਟ, ਜਿਨਸੀ ਅਪਰਾਧ, ਮਨੁੱਖੀ ਤਸਕਰੀ, ਗੈਂਗ ਗਤੀਵਿਧੀਆਂ, ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਾ ਤਸਕਰੀ ਦੇ ਮਾਮਲਿਆਂ ਵਿਚ ਲੋੜੀਂਦੇ ਵਿਅਕਤੀ ਸਨ। ਗ੍ਰਿਫ਼ਤਾਰ ਲੋਕਾਂ ਵਿਚ 29 ਸ਼ੱਕੀ ਗੈਂਗ ਮੈਂਬਰ ਵੀ ਸ਼ਾਮਲ ਹਨ। ਘੱਟੋ-ਘੱਟ 25 ਮੁਲਜ਼ਮ ਇਸ ਵੇਲੇ ਸੰਘੀ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ, ਜਦਕਿ ਹੋਰ ਗੰਭੀਰ ਮਾਮਲੇ ਵੀ ਸੰਘੀ ਅਦਾਲਤਾਂ ਨੂੰ ਭੇਜੇ ਜਾ ਸਕਦੇ ਹਨ। ਮੁਹਿੰਮ ਦੌਰਾਨ 198 ਹਥਿਆਰ, ਦੋ ਸਾਈਲੈਂਸਰ, ਹਥਿਆਰਾਂ ਨੂੰ ਮਸ਼ੀਨ ਗੰਨ ਵਿਚ ਬਦਲਣ ਵਾਲੇ 2 ਉਪਕਰਨ, ਇਕ ਨਕਾਰਾ ਗ੍ਰਨੇਡ ਤੇ ਬੁਲੇਟ-ਰੋਧੀ ਜੈਕਟਾਂ ਦੇ ਦੋ ਸੈੱਟ ਬਰਾਮਦ ਕੀਤੇ ਗਏ। ਇਸ ਤੋਂ ਇਲਾਵਾ ਮੈਥਾਮਫੇਟਾਮੀਨ, ਕੋਕੀਨ, ਐਕਸਟਸੀ ਤੇ ਫੈਂਟਾਨਿਲ ਸਮੇਤ 1.317 ਕਿਲੋਗ੍ਰਾਮ ਨਸ਼ੀਲੇ ਪਦਾਰਥ, 6 ਪੌਂਡ ਭੰਗ ਤੇ 1 ਲੱਖ 20 ਹਜ਼ਾਰ 200 ਡਾਲਰ ਦੀ ਨਕਦੀ ਵੀ ਜ਼ਬਤ ਕੀਤੀ ਗਈ। ਅਮਰੀਕੀ ਅਟਾਰਨੀ ਡੇਵਿਡ ਟੋਏਫਰ ਨੇ ਦੱਸਿਆ ਕਿ ਪਹਿਲੀ ਵਾਰ ਕਈ ਵੱਡੇ ਸ਼ਹਿਰਾਂ ਨੂੰ ਇੱਕੋ ਸਮੇਂ ਨਿਸ਼ਾਨਾ ਬਣਾ ਕੇ ਇਹ ਵਿਸ਼ੇਸ਼ ਮੁਹਿੰਮ ਚਲਾਈ ਗਈ। ਯੂ.ਐੱਸ. ਮਾਰਸ਼ਲ ਪੀਟ ਐਲੀਅਟ ਨੇ ਕਿਹਾ ਕਿ ਵੱਖ-ਵੱਖ ਵਰਦੀਆਂ ਅਤੇ ਵਿਭਾਗਾਂ ਦੇ ਬਾਵਜੂਦ ਸਾਰੀਆਂ ਏਜੰਸੀਆਂ ਦਾ ਮਕਸਦ ਇੱਕੋ ਸੀ—ਖ਼ਤਰਨਾਕ ਅਪਰਾਧੀਆਂ ਨੂੰ ਸੜਕਾਂ ਤੋਂ ਹਟਾ ਕੇ ਉੱਤਰੀ ਓਹਾਇਓ ਦੇ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣਾ।
ਪਿਛਲੀ ਖ਼ਬਰ ਹੋਲਡਨ ਹਿੱਲ ਦੇ ਮੰਦਰ ’ਚੋਂ 6 ਸੰਗਮਰਮਰ ਦੀਆਂ ਮੂਰਤੀਆਂ ਚੋਰੀ ਅਗਲੀ ਖ਼ਬਰ ਸਵਪਨਾ ਤੇ ਸ਼ਿਵਪਾਲ ਡੋਪਿੰਗ ਮਾਮਲੇ ’ਚ ਮੁਅੱਤਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।