21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਲੰਡਨ ਦੇ ਸ਼ਹਿਰ ਹੰਸਲੋ ’ਚ ਘਰ ਨੂੰ ਅੱਗ ਲੱਗਣ ਕਾਰਨ ਔਰਤ ਦੀ ਮੌਤ, 8 ਹੋਰ ਜ਼ਖ਼ਮੀ

ਲੰਡਨ, 20 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਇਲਾਕੇ ਹੰਸਲੋ ਵਿਚ ਇਕ ਘਰ ਨੂੰ ਲੱਗੀ ਅੱਗ ਤੋਂ ਬਾਅਦ 48 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ 8 ਹੋਰ ਲੋਕ ਜ਼ਖ਼ਮੀ ਹੋਏ ਹਨ। ਮੈਟਰੋਪੋਲਿਟਨ ਪੁਲਿਸ ਨੇ ਮਾਮਲੇ ਦੀ ਕਤਲ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਹੋ ਸਕਦੀ ਹੈ।

ਅਜੀਤ ਡੈਸਕ 21-08-2026
ਲੰਡਨ, 20 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਪੱਛਮੀ ਲੰਡਨ ਦੇ ਇਲਾਕੇ ਹੰਸਲੋ ਵਿਚ ਇਕ ਘਰ ਨੂੰ ਲੱਗੀ ਅੱਗ ਤੋਂ ਬਾਅਦ 48 ਸਾਲਾ ਔਰਤ ਦੀ ਮੌਤ ਹੋ ਗਈ, ਜਦਕਿ 8 ਹੋਰ ਲੋਕ ਜ਼ਖ਼ਮੀ ਹੋਏ ਹਨ। ਮੈਟਰੋਪੋਲਿਟਨ ਪੁਲਿਸ ਨੇ ਮਾਮਲੇ ਦੀ ਕਤਲ ਵਜੋਂ ਜਾਂਚ ਸ਼ੁਰੂ ਕਰ ਦਿੱਤੀ ਹੈ, ਕਿਉਂਕਿ ਪੁਲਿਸ ਨੂੰ ਸ਼ੱਕ ਹੈ ਕਿ ਅੱਗ ਜਾਣਬੁੱਝ ਕੇ ਲਗਾਈ ਗਈ ਹੋ ਸਕਦੀ ਹੈ। ਘਟਨਾ ਬੁੱਧਵਾਰ, 19 ਅਗਸਤ ਦੀ ਸਵੇਰ ਹੰਸਲੋ ਦੀ ਬਰਕਲੇ ਐਵੇਨਿਊ ਸਥਿਤ ਇਕ ਰਿਹਾਇਸ਼ੀ ਘਰ ਵਿਚ ਵਾਪਰੀ। ਐਮਰਜੈਂਸੀ ਸੇਵਾਵਾਂ ਨੂੰ ਤਕਰੀਬਨ 1.14 ਵਜੇ ਬੁਲਾਇਆ ਗਿਆ। ਕੁੱਲ 9 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ 48 ਸਾਲਾ ਔਰਤ ਨੇ ਬਾਅਦ ਵਿੱਚ ਦਮ ਤੋੜ ਦਿੱਤਾ। ਜਦ ਕਿ ਇਕ ਹੋਰ 40 ਸਾਲਾ ਔਰਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਅੱਗ ਲੱਗਣ ਕਾਰਨ ਜ਼ਖਮੀ ਹੋਏ ਛੇ ਮਰਦਾਂ ਅਤੇ ਇਕ ਹੋਰ ਔਰਤ ਨੂੰ ਮਾਮੂਲੀ ਸੱਟਾਂ ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਪੁਲਿਸ ਮੁਤਾਬਕ ਫਿਲਹਾਲ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ। ਜਾਂਚ ਅਧਿਕਾਰੀ ਨੀਲ ਜੌਨ ਦੀ ਅਗਵਾਈ ਹੇਠ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕਾ ਦੀ ਪਛਾਣ ਅਜੇ ਤੱਕ ਜਨਤਕ ਨਹੀਂ ਕੀਤੀ ਗਈ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਮੀਟਿੰਗ ’ਚ ਚੰਡੀਗੜ੍ਹ ਮੋਰਚੇ ਨੂੰ ਸਫ਼ਲ ਬਣਾਉਣ ਦਾ ਅਹਿਦ ਅਗਲੀ ਖ਼ਬਰ ਰਿਚਮੰਡ ‘ਚ 23ਵੇਂ ਸਮੁੰਦਰੀ ਮੇਲੇ ਦੌਰਾਨ ਲੱਗਣਗੀਆਂ ਰੌਣਕਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।