ਜਿੱਤ ਮਗਰੋਂ ਡੈਮੋਕ੍ਰੈਟਾਂ ਦੀ ਅਸਲ ਪਰਖ, ਲੋਕਾਂ ਦਾ ਭਰੋਸਾ ਜਿੱਤਣ ਤੇ ਵਾਅਦੇ ਪੂਰੇ ਕਰਨ ਦੀ ਚੁਣੌਤੀ
ਨਿਊਯਾਰਕ, 16 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮੱਧਕਾਲੀ ਚੋਣਾਂ ’ਚ ਵੱਡੀ ਜਿੱਤ ਮਗਰੋਂ ਡੈਮੋਕ੍ਰੈਟਿਕ ਪਾਰਟੀ ਅੰਦਰ ਉਤਸ਼ਾਹ ਹੈ, ਪਰ ਆਗੂਆਂ ਨੂੰ ਇਹ ਫ਼ਿਕਰ ਵੀ ਹੈ ਕਿ ਲੋਕਾਂ ਦੀ ਹਮਾਇਤ ਨੂੰ ਪੱਕੇ ਭਰੋਸੇ ’ਚ ਕਿਵੇਂ ਬਦਲਿਆ ਜਾਵੇ। ਡੈਨਵਰ ’ਚ ਹੋਏ ਦੋ ਰੋਜ਼ਾ ‘ਅੱਗੇ ਕੀ’ ਸੰਮੇਲਨ ਵਿਚ ਪਾਰਟੀ ਦੀ ਅਗਲੀ ਰਣਨੀਤੀ, ਮਹਿੰਗਾਈ ਨਾਲ ਨਜਿੱਠਣ ਅਤੇ 2028 ਦੀ ਰਾਸ਼ਟਰਪਤੀ ਚੋਣ ਬਾਰੇ ਵਿਚਾਰ ਹੋਇਆ।
ਨਿਊਯਾਰਕ, 16 ਨਵੰਬਰ (ਰਾਜੂ ਸ਼ਹਿਬਾਜ਼ਪੁਰਾ)-ਮੱਧਕਾਲੀ ਚੋਣਾਂ ’ਚ ਵੱਡੀ ਜਿੱਤ ਮਗਰੋਂ ਡੈਮੋਕ੍ਰੈਟਿਕ ਪਾਰਟੀ ਅੰਦਰ ਉਤਸ਼ਾਹ ਹੈ, ਪਰ ਆਗੂਆਂ ਨੂੰ ਇਹ ਫ਼ਿਕਰ ਵੀ ਹੈ ਕਿ ਲੋਕਾਂ ਦੀ ਹਮਾਇਤ ਨੂੰ ਪੱਕੇ ਭਰੋਸੇ ’ਚ ਕਿਵੇਂ ਬਦਲਿਆ ਜਾਵੇ। ਡੈਨਵਰ ’ਚ ਹੋਏ ਦੋ ਰੋਜ਼ਾ ‘ਅੱਗੇ ਕੀ’ ਸੰਮੇਲਨ ਵਿਚ ਪਾਰਟੀ ਦੀ ਅਗਲੀ ਰਣਨੀਤੀ, ਮਹਿੰਗਾਈ ਨਾਲ ਨਜਿੱਠਣ ਅਤੇ 2028 ਦੀ ਰਾਸ਼ਟਰਪਤੀ ਚੋਣ ਬਾਰੇ ਵਿਚਾਰ ਹੋਇਆ। ਇਸ ਦੌਰਾਨ ਟਰੰਪ ਨਾਲ ਮਿਲ ਕੇ ਕੰਮ ਕਰਨ ਅਤੇ ਉਸ ਦੀਆਂ ਨੀਤੀਆਂ ਦਾ ਡਟ ਕੇ ਵਿਰੋਧ ਕਰਨ ਬਾਰੇ ਵੱਖਰੇ ਸੁਰ ਵੀ ਸੁਣਾਈ ਦਿੱਤੇ। ਮੇਜੌਰਿਟੀ ਡੈਮੋਕ੍ਰੈਟਸ ਜਥੇਬੰਦੀ ਵੱਲੋਂ ਕਰਵਾਏ ਸੰਮੇਲਨ ਵਿਚ ਉੱਭਰਦੇ ਆਗੂਆਂ, ਸੰਸਦ ਮੈਂਬਰਾਂ ਤੇ ਚੋਣ ਰਣਨੀਤੀਕਾਰਾਂ ਨੇ ਹਿੱਸਾ ਲਿਆ। ਕਈ ਬੁਲਾਰਿਆਂ ਨੇ ਕਿਹਾ ਕਿ ਚੋਣ ਨਤੀਜਿਆਂ ਨੂੰ ਪਾਰਟੀ ਦੀ ਹਰ ਨੀਤੀ ’ਤੇ ਵੋਟਰਾਂ ਦੀ ਮੋਹਰ ਨਹੀਂ ਸਮਝਣਾ ਚਾਹੀਦਾ। ਲੋਕ ਮਹਿੰਗਾਈ, ਇਰਾਨ ਜੰਗ ਅਤੇ ਸਰਕਾਰੀ ਭ੍ਰਿਸ਼ਟਾਚਾਰ ਬਾਰੇ ਚਿੰਤਾਵਾਂ ਕਾਰਨ ਵੀ ਡੈਮੋਕ੍ਰੈਟਾਂ ਵੱਲ ਮੁੜੇ ਹਨ। ਕੋਲੋਰਾਡੋ ਦੇ ਸੰਸਦ ਮੈਂਬਰ ਜੇਸਨ ਕ੍ਰੋ ਨੇ ਕਿਹਾ ਕਿ ਲੋਕਾਂ ਨੂੰ ਪਾਰਟੀ ਤੋਂ ਦੂਰ ਕਰਨ ਵਿਚ ਦਹਾਕੇ ਲੱਗੇ ਹਨ ਤੇ ਉਨ੍ਹਾਂ ਦਾ ਭਰੋਸਾ ਇਕ ਚੋਣ ਨਾਲ ਵਾਪਸ ਨਹੀਂ ਆਵੇਗਾ। ਸਾਬਕਾ ਆਵਾਜਾਈ ਮੰਤਰੀ ਪੀਟ ਬੁਟੀਜੈਜ ਨੇ ਜਿੱਤ ਦਾ ਜਸ਼ਨ ਮਨਾਉਣ ਦੇ ਨਾਲ ਛੇਤੀ ਕੰਮ ਸ਼ੁਰੂ ਕਰਨ ’ਤੇ ਜ਼ੋਰ ਦਿੱਤਾ।