13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਵਿਅਕਤੀ ਵਲੋਂ ਪਤਨੀ ਤੇ ਚਾਰ ਬੱਚਿਆਂ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ

ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕਾ ਦੇ ਕੈਨਸਸ ਸੂਬੇ ਦੇ ਵਿਨਫੀਲਡ ਸ਼ਹਿਰ ਵਿਚ ਵਿਅਕਤੀ ਵਲੋਂ ਪਤਨੀ +ਤੇ ਚਾਰ ਬੱਚਿਆਂ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ ਕਰ ਲੈਣ ਦੀ ਖਬਰ ਹੈ। ਪੁਲਿਸ ਮੁਤਾਬਿਕ 53 ਸਾਲਾ ਵਿਅਕਤੀ ਨੇ ਆਪਣੀ ਜੀਵਨ ਸਾਥਣ ਅਤੇ ਚਾਰ ਬੱਚਿਆਂ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਮਗਰੋਂ 911 ’ਤੇ ਫੋਨ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ।

ਅਜੀਤ ਡੈਸਕ 13-08-2026
ਨਿਊਯਾਰਕ, 12 ਅਗਸਤ (ਰਾਜੂ ਸਹਿਬਾਜ਼ਪੁਰਾ)- ਅਮਰੀਕਾ ਦੇ ਕੈਨਸਸ ਸੂਬੇ ਦੇ ਵਿਨਫੀਲਡ ਸ਼ਹਿਰ ਵਿਚ ਵਿਅਕਤੀ ਵਲੋਂ ਪਤਨੀ +ਤੇ ਚਾਰ ਬੱਚਿਆਂ ਦੀ ਹੱਤਿਆ ਕਰਨ ਉਪਰੰਤ ਖੁਦਕੁਸ਼ੀ ਕਰ ਲੈਣ ਦੀ ਖਬਰ ਹੈ। ਪੁਲਿਸ ਮੁਤਾਬਿਕ 53 ਸਾਲਾ ਵਿਅਕਤੀ ਨੇ ਆਪਣੀ ਜੀਵਨ ਸਾਥਣ ਅਤੇ ਚਾਰ ਬੱਚਿਆਂ ਦੀ ਕਥਿਤ ਤੌਰ ’ਤੇ ਹੱਤਿਆ ਕਰਨ ਮਗਰੋਂ 911 ’ਤੇ ਫੋਨ ਕੀਤਾ ਅਤੇ ਫਿਰ ਖੁਦਕੁਸ਼ੀ ਕਰ ਲਈ। ਵਿਨਫੀਲਡ ਪੁਲਿਸ ਅਨੁਸਾਰ ਰੋਨਾਲਡ ਐੱਚ. ਵਿਲੀਅਮਜ਼ ਸੀਨੀਅਰ ਨੇ ਸਵੇਰੇ ਕਰੀਬ 8:50 ਵਜੇ ਐਮਰਜੈਂਸੀ ਸੇਵਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਆਪਣੇ ਪੂਰੇ ਪਰਿਵਾਰ ਦੀ ਹੱਤਿਆ ਕਰ ਦਿੱਤੀ ਹੈ ਅਤੇ ਹੁਣ ਉਹ ਖ਼ੁਦਕੁਸ਼ੀ ਕਰਨ ਜਾ ਰਿਹਾ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਅਧਿਕਾਰੀ ਮੈਨਸਫੀਲਡ ਸਟਰੀਟ ਨੇੜੇ ਸਥਿਤ ਘਰ ਪਹੁੰਚੇ ਤਾਂ ਘਰ ਵੱਲ ਵਧਦਿਆਂ ਅੰਦਰੋਂ ਇਕ ਗੋਲੀ ਚੱਲਣ ਦੀ ਆਵਾਜ਼ ਸੁਣੀ। ਖੇਤਰੀ ਸਵੈਟ ਟੀਮ ਅਤੇ ਕਾਊਲੀ ਕਾਊਂਟੀ ਸ਼ੈਰਿਫ਼ ਦਫ਼ਤਰ ਦੀ ਮਦਦ ਨਾਲ ਸਵੇਰੇ 10:57 ਵਜੇ ਘਰ ਦਾ ਮੁੱਖ ਦਰਵਾਜ਼ਾ ਤੋੜਿਆ ਗਿਆ। ਅੰਦਰ ਦਾਖ਼ਲ ਹੋਣ ਉੱਤੇ ਅਧਿਕਾਰੀਆਂ ਨੂੰ ਪਰਿਵਾਰ ਦੇ ਸਾਰੇ ਛੇ ਮੈਂਬਰ ਮ੍ਰਿਤਕ ਮਿਲੇ। ਮ੍ਰਿਤਕਾਂ ਦੀ ਪਛਾਣ ਕੈਲੀ ਐੱਲ. ਜਾਰਜ (44) ਅਤੇ ਉਸ ਦੇ ਚਾਰ ਬੱਚੇ 9 ਸਾਲਾ ਕੈਰੋਲ ਏ. ਵਿਲੀਅਮਜ਼, 7 ਸਾਲਾ ਰੋਨਾਲਡ ਐੱਚ. ਵਿਲੀਅਮਜ਼ ਜੂਨੀਅਰ, 5 ਸਾਲਾ ਸਾਰਾਹ ਕੇ. ਵਿਲੀਅਮਜ਼ ਅਤੇ 3 ਸਾਲਾ ਕੈਲੀ ਐੱਮ. ਮੈਗੀ-ਵਿਲੀਅਮਜ਼ ਵਜੋਂ ਕੀਤੀ ਗਈ ਹੈ। ਕਥਿਤ ਹਮਲਾਵਰ ਰੋਨਾਲਡ ਵਿਲੀਅਮਜ਼ ਸੀਨੀਅਰ ਵੀ ਘਰ ਅੰਦਰ ਮ੍ਰਿਤਕ ਮਿਲਿਆ। ਪੁਲਿਸ ਮੁਖੀ ਰੌਬੀ ਡੀਲੌਂਗ ਨੇ ਦੱਸਿਆ ਕਿ ਪਿਛਲੇ ਕੁਝ ਹਫ਼ਤਿਆਂ ਦੌਰਾਨ ਵਿਲੀਅਮਜ਼ ਦੇ ਅਸਧਾਰਨ ਅਤੇ ਹਮਲਾਵਰ ਵਿਵਹਾਰ ਸਬੰਧੀ ਕੁਝ ਸ਼ਿਕਾਇਤਾਂ ਮਿਲੀਆਂ ਸਨ। ਸੂਬਾਈ ਰਿਕਾਰਡ ਮੁਤਾਬਕ ਵਿਲੀਅਮਜ਼ ਇਕ ਰਜਿਸਟਰਡ ਜਿਨਸੀ ਅਪਰਾਧੀ ਸੀ।
ਪਿਛਲੀ ਖ਼ਬਰ ਹਾਕੀ ਵਿਸ਼ਵ ਕੱਪ 2026…-ਉਲੰਪਿਕ ਦੇ ਸੱਤ ਸੂਰਮੇ ਹੁਣ ਵਿਸ਼ਵ ਜੇਤੂ ਬਣਨ ਲਈ ਤਿਆਰ ਅਗਲੀ ਖ਼ਬਰ ਪੰਨੂ ਦੀ ਹੱਤਿਆ ਦੀ ਸਾਜਿਸ਼ ਰਚਣ ਦੇ ਮਾਮਲੇ ’ਚ 20 ਨਵੰਬਰ ਨੂੰ ਸਜ਼ਾ ਸੁਣਾਏਗੀ ਅਦਾਲਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।