13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਰਕਲ ਕਬੱਡੀ ਦੀ ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਕਰਵਾਉਣ ਦਾ ਐਲਾਨ

ਜਲੰਧਰ, 12 ਅਗਸਤ(ਡਾ ਜਤਿੰਦਰ ਸਾਬੀ )- ਏਸ਼ੀਅਨ ਕਬੱਡੀ ਫੈਡਰੇਸ਼ਨ ਵੱਲੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 25 ਸਤੰਬਰ ਤੋਂ ਕਰਵਾਈ ਜਾਵੇਗੀ। ਇਹ ਜਾਣਕਾਰੀ ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦਿੱਤੀ।

ਅਜੀਤ ਡੈਸਕ 13-08-2026
ਜਲੰਧਰ, 12 ਅਗਸਤ(ਡਾ ਜਤਿੰਦਰ ਸਾਬੀ )- ਏਸ਼ੀਅਨ ਕਬੱਡੀ ਫੈਡਰੇਸ਼ਨ ਵੱਲੋਂ ਸਰਕਲ ਸਟਾਈਲ ਕਬੱਡੀ ਦੀ ਪਹਿਲੀ ਏਸ਼ੀਅਨ ਪ੍ਰੀਮੀਅਰ ਕਬੱਡੀ ਲੀਗ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 25 ਸਤੰਬਰ ਤੋਂ ਕਰਵਾਈ ਜਾਵੇਗੀ। ਇਹ ਜਾਣਕਾਰੀ ਏਸ਼ੀਅਨ ਕਬੱਡੀ ਫੈਡਰੇਸ਼ਨ ਦੇ ਚੇਅਰਮੈਨ ਤੇ ਲੀਗ ਦੇ ਮੁੱਖ ਪ੍ਰਬੰਧਕ ਗੁਲਾਬ ਸਿੰਘ ਸੈਣੀ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਸਰਕਲ ਸਟਾਈਲ ਕਬੱਡੀ ਨੂੰ ਪੇਸ਼ੇਵਰ ਲੀਹਾਂ ’ਤੇ ਢਾਲਣ ਲਈ ਇਹ ਉੱਦਮ ਕੀਤਾ ਜਾ ਰਿਹਾ ਹੈ। ਇਸ ਲੀਗ ਵਿਚ ਅੱਠ ਟੀਮਾਂ ਹਿੱਸਾ ਲੈਣਗੀਆਂ। ਇਸ ਲੀਗ ਦੇ ਮੈਚ ਹਰਿਆਣਾ, ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ, ਹਿਮਾਚਲ ਪ੍ਰਦੇਸ਼ ਤੇ ਦਿੱਲੀ ’ਚ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਲੀਗ ਲਈ ਖਿਡਾਰੀਆਂ ਦੀ ਚੋਣ ਵਾਸਤੇ 25 ਤੇ 26 ਅਗਸਤ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸਪੋਰਟਸ ਕੰਪਲੈਕਸ ਵਿਖੇ ਟਰਾਇਲ ਰੱਖੇ ਗਏ ਹਨ। ਇਸ ਮੌਕੇ ਕੋਚ ਨਰਿੰਦਰ ਰਾਣਾ, ਗੁਰਦੀਪ ਸਿੰਘ ਬਿੱਟੀ ਘੱਗਾ ਤੇ ਕੋਚ ਰਾਜੇਸ਼ ਕੈਰੋਂ ਆਦਿ ਮੌਜੂਦ ਸਨ।
ਪਿਛਲੀ ਖ਼ਬਰ ਹੱਤਿਆ ਦੇ ਦੋਸ਼ਾਂ ਤਹਿਤ ਭਾਰਤੀ ਵਿਦਿਆਰਥੀ ਗ੍ਰਿਫ਼ਤਾਰ ਅਗਲੀ ਖ਼ਬਰ ਇਮਰਾਨ ਖ਼ਾਨ ਦੀ ਸਿਹਤ ਨੂੰ ਲੈ ਕੇ ਵਧੀਆਂ ਚਿੰਤਾਵਾਂ ਪਰਿਵਾਰਕ ਮੈਂਬਰ ਜੇਲ੍ਹ ’ਚ ਮੁਲਾਕਾਤ ਲਈ ਪਹੁੰਚੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।