ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ਜਿੱਤਿਆ ਵੱਕਾਰੀ ਡਿਰਾਕ ਮੈਡਲ
ਲੰਡਨ, 12 ਅਗਸਤ (ਏਜੰਸੀ)-ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਨੇ ‘ਸਟੈਟਿਸਟੀਕਲ ਮਕੈਨਿਕਸ’ ਵਿਚ ਮਹੱਤਵਪੂਰਨ ਯੋਗਦਾਨ ਲਈ ਸਿਧਾਂਤਕ ਭੌਤਿਕ ਵਿਗਿਆਨ ਵਿਚ ਦੁਨੀਆ ਦੇ ਪ੍ਰਮੁੱਖ ਸਨਮਾਨਾਂ ’ਚੋਂ ਇਕ 2026 ਦਾ ਡਿਰਾਕ ਮੈਡਲ ਜਿੱਤਿਆ ਹੈ। ਇਟਲੀ-ਆਧਾਰਿਤ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਥਿਊਰੀਟਿਕਲ ਫਿਜ਼ਿਕਸ ਨੇ ਦੱਸਿਆ ਕਿ ਧਰ ਇਸ ਸਾਲ ਦਾ ਮੈਡਲ ਪ੍ਰਾਪਤ ਕਰਨ ਵਾਲੇ ਚਾਰ ਭੌਤਿਕ ਵਿਗਿਆਨੀਆਂ ਵਿਚੋਂ ਇਕ ਹਨ।
ਅਜੀਤ ਡੈਸਕ
13-08-2026