30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗੈਰ-ਕਾਨੂੰਨੀ ਪ੍ਰਵਾਸ ਨੂੰ ਨੱਥ ਪਾਉਣ ਲਈ ਇਟਲੀ ਪੁਲਿਸ ਵਲੋਂ 30 ਅਖੌਤੀ ਏਜੰਟ ਕਾਬੂ

ਅਜੀਤ ਡੈਸਕ 02-07-2026
ਵੈਨਿਸ, 1 ਜੁਲਾਈ (ਹਰਦੀਪ ਸਿੰਘ ਕੰਗ)-ਇਟਲੀ ’ਚ ਗੈਰ-ਕਾਨੂੰਨੀ ਇਮੀਗ੍ਰੇਸ਼ਨ ਨੂੰ ਉਤਸ਼ਾਹਿਤ ਕਰਨ ਅਤੇ ਗੈਰ-ਕਾਨੂੰਨੀ ਪ੍ਰਵਾਸੀਆ ਦਾ ਸੋਸ਼ਣ ਕਰਨ ਲਈ ਇੱਕ ਵਿਸੇ਼ਸ ਮਿਸ਼ਨ ਤਹਿਤ 30 ਮੈਂਬਰਾਂ ਦੇ ਇੱਕ ਅਖੌਤੀ ਏਜੰਟਾਂ ਦੇ ਸੰਗਠਨ ਨੂੰ ਕਾਬੂ ਕੀਤਾ ਗਿਆ ਹੈ। ਇਟਲੀ ਪੁਲਿਸ ਦੀ ਇਹ ਕਾਰਵਾਈ ਸ਼ਹਿਰ ਤੋਰਾਂਤੋ, ਲੇਚੇ, ਫੌਜਾ, ਮਾਤੇਰਾ, ਕੰਪੋਬਾਸੋ, ਮਿਲਾਨੋ, ਵਿਰੋਨਾ, ਰਾਗੂਜਾ ਤੇ ਲਾਤੀਨਾ ਦੇ ਇਲਾਕਿਆਂ ਵਿੱਚ ਇੱਕ ਵਿਸੇ਼ਸ ਮੁਸਤੈਦੀ ਨਾਲ ਹੋਈ। ਪੁਲਿਸ ਨੇ 30 ਅਜਿਹੇ ਕਥਿਤ ਏਜੰਟ ਕਾਬੂ ਕੀਤੇ ਜਿਹੜੇ ਕਿ ਗੈਰ-ਕਾਨੂੰਨੀ ਇਮੀਗ੍ਰੇਸ਼ਨ ਦੇ ਧੰਦਿਆਂ ਵਿਚ ਪ੍ਰਵਾਸੀਆਂ ਦੀ ਦੋਨਾਂ ਹੱਥਾਂ ਨਾਲ ਲੁੱਟ ਕਰ ਰਹੇ ਸਨ। ਫੜ੍ਹੇ ਗਏ ਸੰਗਠਨ ਦੇ ਲੋਕ ਇਟਲੀ ਦੇ ਵੱਖ-ਵੱਖ ਸ਼ਹਿਰਾਂ ‘ਚ ਸੈਂਕੜੇ ਗੈਰ-ਯੂਰਪੀ ਨਾਗਰਿਕਾਂ ,ਮੁੱਖ ਤੌਰ ‘ਤੇ ਪਾਕਿਸਤਾਨ,ਬੰਗਲਾਦੇਸ਼ ਤੇ ਭਾਰਤ ਤੋਂ ਇਟਲੀ ਵਿੱਚ ਅਨਿਯਮਿਤ ਪ੍ਰਵੇਸ਼ ਕਰਵਾਉਣ ਲਈ ਤਾਣੀ ਬੁਣਦੇ ਸਨ। ਇਟਲੀ ਪੁਲਿਸ ਡੂੰਘਾਈ ਨਾਲ ਇਸ ਗਰੋਹ ਦੇ ਕਾਰੋਬਾਰ ਦੀ ਛਾਣ-ਬੀਨ ਕਰ ਰਹੀ ਹੈ।
ਪਿਛਲੀ ਖ਼ਬਰ 5 ਜੁਲਾਈ ਨੂੰ ਹੋਵੇਗਾ ਗਲਾਸਗੋ ਮੇਲਾ ਅਗਲੀ ਖ਼ਬਰ ਜੋਡੀ ਤੂਰ ਕੰਜ਼ਰਵੇਟਿਵ ਪਾਰਟੀ ਦੀ ਕਾਕਸ ਚੇਅਰਪਰਸਨ ਬਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।