30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਜੋਡੀ ਤੂਰ ਕੰਜ਼ਰਵੇਟਿਵ ਪਾਰਟੀ ਦੀ ਕਾਕਸ ਚੇਅਰਪਰਸਨ ਬਣੀ

ਅਜੀਤ ਡੈਸਕ 02-07-2026
ਐਬਟਸਫੋਰਡ, 1 ਜੁਲਾਈ (ਗੁਰਦੀਪ ਸਿੰਘ ਗਰੇਵਾਲ)-ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ ’ਚ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਦੀ ਨਵੀਂ ਚੁਣੀ ਗਈ ਆਗੂ ਕੈਰੀ ਲਿਨ ਫਿੰਡਲੇ ਨੇ ਕੰਜ਼ਰਵੇਟਿਵ ਕਾਕਸ ਆਫ ਬਿ੍ਟਿਸ਼ ਕੋਲੰਬੀਆ ਦੀ ਆਫੀਸ਼ਲ ਕਰਿਟਕ ਟੀਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਪਾਰਟੀ ਦੀ ਇਕੋ-ਇਕ ਪੰਜਾਬਣ ਵਿਧਾਇਕਾ ਜੋਡੀ ਤੂਰ ਨੂੰ ਕਾਕਸ ਚੇਅਰਪਰਸਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਨੂੰ ਗੌਰਮਿੰਟ ਸੇਵਾਵਾਂ ਦੇ ਆਲੋਚਕ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ, ਜਦਕਿ ਪੰਜਾਬੀ ਵਿਧਾਇਕ ਸਟੀਵ ਕੂਨਰ ਨੂੰ ਅਟਾਰਨੀ ਜਨਰਲ, ਹਰਮਨ ਭੰਗੂ ਨੂੰ ਟਰਾਂਸਪੋਰਟ ਅਤੇ ਮਨਦੀਪ ਸਿੰਘ ਧਾਲੀਵਾਲ ਨੂੰ ਮਾਪਿਆਂ ਦੇ ਅਧਿਕਾਰ ਤੇ ਖੇਡਾਂ ਦੇ ਆਲੋਚਕ ਬਣਾਇਆ ਗਿਆ ਹੈ। ਜ਼ਿਲ੍ਹਾ ਲੁਧਿਆਣਾ ਦੇ ਮੁੱਲਾਂਪੁਰ ਦਾਖਾ ਨੇੜਲੇ ਪਿੰਡ ਰਕਬਾ ਦੇ ਅਵਤਾਰ ਸਿੰਘ ਬੱਲ ਦੀ ਧੀ ਜੋਡੀ ਤੂਰ ਲੈਂਗਲੀ-ਵਿਲੋਬਰੁੱਕ ਹਲਕੇ ਤੋਂ ਵਿਧਾਇਕਾ ਹੈ। ਜੋਡੀ ਦੇ ਪਤੀ ਚਰਨ ਤੂਰ ਅੱਖਾਂ ਦੇ ਡਾਕਟਰ ਹਨ। ਡਾ. ਜੋਡੀ ਤੂਰ ਨੇ ਡਾਕਟਰ ਆਫ਼ ਇੰਟੈਗਰੇਟਿਵ ਮੈਡੀਸਨ ਅਤੇ ਡਾਕਟਰ ਆਫ਼ ਹਿਊਮਨੀਟੇਰੀਅਨ ਸਰਵਿਸਜ਼ ਵਿਦ ਦੀ ਬੋਰਡ ਆਫ ਇੰਟੈਰਗਰੇਟਿਵ ਮੈਡੀਸਨ ’ਤੇ ਡਬਲ ਪੀ. ਐਚ. ਡੀ. ਕੀਤੀ ਹੋਈ ਹੈ।
ਪਿਛਲੀ ਖ਼ਬਰ ਗੈਰ-ਕਾਨੂੰਨੀ ਪ੍ਰਵਾਸ ਨੂੰ ਨੱਥ ਪਾਉਣ ਲਈ ਇਟਲੀ ਪੁਲਿਸ ਵਲੋਂ 30 ਅਖੌਤੀ ਏਜੰਟ ਕਾਬੂ ਅਗਲੀ ਖ਼ਬਰ ਦੱਖਣੀ ਆਸਟ੍ਰੇਲੀਆ ਸਮੇਤ ਚੁਣੇ ਖੇਤਰਾਂ ’ਚ ਰੋਜ਼ਾਨਾ ਦੁਪਹਿਰ 12 ਤੋਂ 3 ਵਜੇ ਤੱਕ ਤਿੰਨ ਘੰਟੇ ਮੁਫ਼ਤ ਬਿਜਲੀ ਦੀ ਨਵੀਂ ਯੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।