01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਸਿੱਖ ਨੈੱਟਵਰਕ ਵਲੋਂ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਸੰਬੰਧੀ ਦੇਸ਼-ਪੱਧਰੀ ਸਰਵੇਖਣ ਸ਼ੁਰੂ

ਅਜੀਤ ਡੈਸਕ 02-07-2026
ਲੈਸਟਰ, 1 ਜੁਲਾਈ (ਸੁਖਜਿੰਦਰ ਸਿੰਘ ਢੱਡੇ) – ਬਰਤਾਨੀਆ ਵਿਚ 14 ਮਈ 2026 ਤੋਂ ਬਾਅਦ ਸਾਹਮਣੇ ਆਈਆਂ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਅਤੇ ਨਫ਼ਰਤੀ ਅਪਰਾਧਾਂ ਦੇ ਮਾਮਲਿਆਂ ਨੂੰ ਦਸਤਾਵੇਜ਼ੀ ਰੂਪ ਦੇਣ ਲਈ ਸਿੱਖ ਨੈੱਟਵਰਕ ਵਲੋਂ ਇੱਕ ਵਿਸ਼ੇਸ਼ ਸਰਵੇਖਣ ਸ਼ੁਰੂ ਕੀਤਾ ਗਿਆ ਹੈ। ਇਸ ਸਰਵੇਖਣ ਦਾ ਮੰਤਵ ਸਿੱਖ ਭਾਈਚਾਰੇ ਦੇ ਤਜਰਬਿਆਂ, ਚਿੰਤਾਵਾਂ ਅਤੇ ਨਫ਼ਰਤੀ ਘਟਨਾਵਾਂ ਦੇ ਪ੍ਰਭਾਵ ਬਾਰੇ ਜਾਣਕਾਰੀ ਇਕੱਠੀ ਕਰਕੇ ਇਸ ਨੂੰ ਸਥਾਨਕ ਕੌਂਸਲਾਂ, ਪੁਲਿਸ, ਸਰਕਾਰ ਅਤੇ ਕੌਮੀ ਪੱਧਰ ਦੇ ਨੀਤੀ-ਨਿਰਧਾਰਕਾਂ ਤੱਕ ਪਹੁੰਚਾਉਣਾ ਹੈ। ਸਿੱਖ ਨੈੱਟਵਰਕ ਨੇ ਸਰਵੇਖਣ ’ਚ ਭਾਗ ਲੈਣ ਦੀ ਅਪੀਲ ਕਰਦਿਆਂ ਕਿਹਾ ਹੈ ਕਿ ਸਿੱਖ ਭਾਈਚਾਰੇ ਵੱਲੋਂ ਦਿੱਤੀ ਜਾਣਕਾਰੀ ਬਹੁਤ ਮਹੱਤਵਪੂਰਨ ਹੈ, ਕਿਉਂਕਿ ਇਸ ਦੇ ਆਧਾਰ ‘ਤੇ ਇਹ ਪਤਾ ਲੱਗ ਸਕੇਗਾ ਕਿ 14 ਮਈ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਚ ਸਿੱਖਾਂ ਨੂੰ ਕਿਸ ਤਰ੍ਹਾਂ ਦੀਆਂ ਨਫ਼ਰਤੀ ਘਟਨਾਵਾਂ, ਧਮਕੀਆਂ, ਵਿਤਕਰੇ ਜਾਂ ਹਿੰਸਾ ਦਾ ਸਾਹਮਣਾ ਕਰਨਾ ਪਿਆ ਹੈ। ਇਹ ਜਾਣਕਾਰੀ ਭਵਿੱਖ ਵਿਚ ਨੀਤੀਆਂ ਬਣਾਉਣ ਅਤੇ ਸੁਰੱਖਿਆ ਸਬੰਧੀ ਕਦਮ ਚੁੱਕਣ ਲਈ ਵੀ ਸਹਾਇਕ ਹੋਵੇਗੀ। ਸਰਵੇਖਣ ਦੇ ਪਹਿਲੇ ਪੜਾਅ ’ਚ ਭਾਗ ਲੈਣ ਵਾਲਿਆਂ ਤੋਂ ਉਨ੍ਹਾਂ ਦਾ ਪੋਸਟਕੋਡ, ਰਿਹਾਇਸ਼ੀ ਇਲਾਕੇ ਦੀ ਕਿਸਮ (ਸ਼ਹਿਰੀ, ਉਪਨਗਰੀ ਜਾਂ ਪੇਂਡੂ), ਉਮਰ, ਲਿੰਗ, ਵਿਆਹੀ ਸਥਿਤੀ, ਪਰਿਵਾਰ ਵਿਚ ਨਿਰਭਰ ਬੱਚਿਆਂ ਦੀ ਗਿਣਤੀ, ਰੁਜ਼ਗਾਰ ਦੀ ਸਥਿਤੀ, ਸਿੱਖਿਆ ਦਾ ਪੱਧਰ ਅਤੇ ਸਾਲਾਨਾ ਪਰਿਵਾਰਕ ਆਮਦਨ ਬਾਰੇ ਜਾਣਕਾਰੀ ਮੰਗੀ ਜਾ ਰਹੀ ਹੈ। ਇਸ ਦਾ ਉਦੇਸ਼ ਇਹ ਸਮਝਣਾ ਹੈ ਕਿ ਕਿਹੜੇ ਵਰਗ ਅਤੇ ਕਿਹੜੇ ਖੇਤਰਾਂ ਦੇ ਲੋਕ ਨਫ਼ਰਤੀ ਘਟਨਾਵਾਂ ਤੋਂ ਵੱਧ ਪ੍ਰਭਾਵਿਤ ਹੋਏ ਹਨ। ਸੰਸਥਾ ਨੇ ਬਰਤਾਨੀਆ ਭਰ ਦੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਰਵੇਖਣ ਵਿੱਚ ਵੱਧ ਤੋਂ ਵੱਧ ਹਿੱਸਾ ਲੈਣ।
ਪਿਛਲੀ ਖ਼ਬਰ ਇੰਡੀਆਨਾ ’ਚ ਪੱਤਰਕਾਰ-ਲੇਖਕ ਐਸ. ਅਸ਼ੋਕ ਭੌਰਾ ਦੀ ਪੁਸਤਕ ‘ਪੰਜਾਬੀ ਰੂਟਸ ਅਮੈਰੀਕਨ ਡਰੀਮ’ ਲੋਕ ਅਰਪਿਤ ਅਗਲੀ ਖ਼ਬਰ ਗੋਲੀਬਾਰੀ ਦੌਰਾਨ ਨਿੱਜਰ ਦਾ ਕਰੀਬੀ ਸਾਥੀ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।