01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਗੋਲੀਬਾਰੀ ਦੌਰਾਨ ਨਿੱਜਰ ਦਾ ਕਰੀਬੀ ਸਾਥੀ ਜ਼ਖਮੀ

ਅਜੀਤ ਡੈਸਕ 02-07-2026
ਵੈਨਕੂਵਰ, 1 ਜੁਲਾਈ (ਮਲਕੀਤ ਸਿੰਘ)- ਕੈਨੇਡਾ ਦੇ ਸਰੀ ਸ਼ਹਿਰ ਦੀ 145 ਸਟਰੀਟ ਅਤੇ 76 ਐਵੇਨਿਊ ਨੇੜੇ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਵਿਅਕਤੀ ’ਤੇ ਅੰਨ੍ਹੇਵਾਹ ਗੋਲੀਬਾਰੀ ਕਰਕੇ ਉਸ ਨੂੰ ਜ਼ਖਮੀ ਕੀਤੇ ਜਾਣ ਦੀ ਸੂਚਨਾ ਹੈ। ਪੀੜਤ ਦੀ ਪਛਾਣ ਹਰਜਿੰਦਰ ਸਿੰਘ ਢੰਡੋਵਾਲ ਵਜੋਂ ਹੋਈ ਹੈ, ਜੋ ਤਿੰਨ ਸਾਲ ਪਹਿਲਾਂ ਗੁਰੂ ਨਾਨਕ ਸਿੱਖ ਗੁਰਦੁਆਰਾ ਸਰੀ ਡੈਲਟਾ ਦੀ ਪਾਰਕਿੰਗ ਨੇੜੇ ਗੋਲੀਬਾਰੀ ਦੀ ਇੱਕ ਘਟਨਾ ਵਿਚ ਮਾਰੇ ਗਏ ਉਕਤ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜਰ ਦਾ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ। ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਢੰਡੋਵਾਲ ਰਾਤ ਵੇਲੇ ਉਕਤ ਗੁਰੂ ਘਰ ਤੋਂ ਕਾਰ ਰਾਹੀਂ ਆਪਣੇ ਘਰ ਵੱਲ ਪਰਤ ਰਿਹਾ ਸੀ ਤੇ ਅਚਾਨਕ ਉਸ ਦੇ ਵਾਹਨ ਦਾ ਪਿੱਛਾ ਕਰ ਰਹੇ ਦੋ ਕਾਰਾਂ ’ਚ ਸਵਾਰ ਤਿਨ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਉੱਪਰ ਗੋਲੀਬਾਰੀ ਕੀਤੀ ਗਈ, ਜਿਸ ਮਗਰੋਂ ਆਪਣੇ ਬਚਾਓ ਲਈ ਰੌਲਾ ਪਾਉਣ ਅਤੇ ਮਦਦ ਲਈ ਨੇੜਲੇ ਰਾਹਗੀਰਾਂ ਦਾ ਧਿਆਨ ਖਿੱਚਣ ਲਈ ਢੰਡੋਵਾਲ ਵੱਲੋਂ ਆਪਣੀ ਕਾਰ ਦਾ ਹਾਰਨ ਵਜਾਉਣਾ ਲਗਾਤਾਰ ਜਾਰੀ ਰੱਖਿਆ ਗਿਆ, ਉਪਰੰਤ ਉਕਤ ਅਣਪਛਾਤੇ ਵਿਅਕਤੀ ਉੱਥੋਂ ਫਰਾਰ ਹੋ ਗਏ। ਫਿਲਹਾਲ ਢੰਡੋਵਾਲ ਦੀ ਬਾਂਹ ’ਤੇ ਲੱਗੀਆਂ ਗੋਲੀਆਂ ਕਾਰਨ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਪਿਛਲੀ ਖ਼ਬਰ ਸਿੱਖ ਨੈੱਟਵਰਕ ਵਲੋਂ ਸਿੱਖ ਵਿਰੋਧੀ ਨਫ਼ਰਤੀ ਘਟਨਾਵਾਂ ਸੰਬੰਧੀ ਦੇਸ਼-ਪੱਧਰੀ ਸਰਵੇਖਣ ਸ਼ੁਰੂ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਦੀ ਵਿਦਿਆਰਥੀ ਕਰਜ਼ਾ ਮੁਆਫ਼ੀ ਯੋਜਨਾ ’ਚ ਤਬਦੀਲੀ ਅਦਾਲਤਾਂ ਵਲੋਂ ਰੱਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।