01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਬੀ.ਸੀ. ਦੀ ਮਹਿਲਾ ਸਿਹਤ ਖੇਤਰ ਦੀ ਮੋਹਰੀ ਸ਼ਖ਼ਸੀਅਤ ਨੂੰ ‘ਆਰਡਰ ਆਫ਼ ਕੈਨੇਡਾ’ ਸਨਮਾਨ

ਅਜੀਤ ਡੈਸਕ 02-07-2026
ਵੈਨਕੂਵਰ, 1 ਜੁਲਾਈ (ਮਲਕੀਤ ਸਿੰਘ) – ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੀ ਮਹਿਲਾ ਸਿਹਤ ਸੇਵਾਵਾਂ ਨਾਲ ਜੁੜੀ ਸਮਾਜ ਸੇਵਕਾ ਸਿਸਿਲੀਆ ਬੇਨੋਇਟ ਨੂੰ ਦੇਸ਼ ਦੇ ਸਰਬਉਚ ਨਾਗਰਿਕ ਸਨਮਾਨਾਂ ਵਿੱਚੋਂ ਇੱਕ ‘ਆਰਡਰ ਆਫ਼ ਕੈਨੇਡਾ’ ਲਈ ਚੁਣਿਆ ਗਿਆ ਹੈ। ਉਨ੍ਹਾਂ ਨੂੰ ਇਹ ਸਨਮਾਨ ਮਹਿਲਾ ਸਿਹਤ, ਦਾਈ ਸੇਵਾਵਾਂ ਅਤੇ ਸਮਾਜਿਕ ਹੱਕਾਂ ਲਈ ਕੀਤੇ ਗਏ ਲੰਬੇ ਸਮੇਂ ਦੇ ਯੋਗਦਾਨ ਦੇ ਮੱਦੇਨਜ਼ਰ ਦਿੱਤਾ ਗਿਆ ਹੈ। ਸਿਸਿਲੀਆ ਬੇਨੋਇਟ ਨੇ ਕੈਨੇਡਾ ਵਿਚ ਗਰਭ ਅਵਸਥਾ, ਜਨਮ ਅਤੇ ਜਨਮ ਤੋਂ ਬਾਅਦ ਮਾਵਾਂ ਨੂੰ ਗੁਣਵੱਤਾ ਭਰੀਆਂ ਦਾਈ ਸੇਵਾਵਾਂ ਉਪਲਬਧ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਈ ਹੈ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਸਿਸਿਲੀਆ ਬੇਨੋਇਟ ਨੇ ਔਰਤਾਂ ਦੀ ਸਿਹਤ, ਬਰਾਬਰੀ ਅਤੇ ਸੁਰੱਖਿਅਤ ਮਾਤਾ ਸੰਭਾਲ ਨੂੰ ਮਜ਼ਬੂਤ ਕਰਨ ਲਈ ਕਈ ਦਹਾਕਿਆਂ ਤੱਕ ਮਹੱਤਵਪੂਰਨ ਯੋਗਦਾਨ ਪਾਇਆ ਹੈ, ਜਿਸ ਦਾ ਲਾਭ ਦੇਸ਼ ਭਰ ਦੇ ਹਜ਼ਾਰਾਂ ਪਰਿਵਾਰਾਂ ਨੂੰ ਮਿਲਿਆ ਹੈ। ‘ਆਰਡਰ ਆਫ਼ ਕੈਨੇਡਾ’ ਕੈਨੇਡਾ ਦੇ ਉਨ੍ਹਾਂ ਵਿਅਕਤੀਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਆਪਣੇ ਖੇਤਰ ਵਿਚ ਅਸਾਧਾਰਣ ਸੇਵਾਵਾਂ ਦੇ ਕੇ ਦੇਸ਼ ਅਤੇ ਸਮਾਜ ਲਈ ਵਿਲੱਖਣ ਯੋਗਦਾਨ ਪਾਇਆ ਹੋਵੇ।
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਦੀ ਵਿਦਿਆਰਥੀ ਕਰਜ਼ਾ ਮੁਆਫ਼ੀ ਯੋਜਨਾ ’ਚ ਤਬਦੀਲੀ ਅਦਾਲਤਾਂ ਵਲੋਂ ਰੱਦ ਅਗਲੀ ਖ਼ਬਰ ਬਰਤਾਨੀਆ ਦੀ ਸੰਸਦ ’ਚ ਲਾਰਡ ਕੁਲਦੀਪ ਸਿੰਘ ਸਹੋਤਾ ਨੇ ਸਿੱਖਾਂ ਦੀ ਸੁਰੱਖਿਆ ਦਾ ਮਾਮਲਾ ਉਠਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।