30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਨਿਊਜਰਸੀ ਵਿਚ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਵਿਚ ਅਕਾਲ ਕਲੱਬ ਨੇ ਜਿੱਤਿਆ ਅੰਤਰਰਾਸ਼ਟਰੀ ਖ਼ਿਤਾਬ

ਅਜੀਤ ਡੈਸਕ 01-07-2026
ਨਿਊਯਾਰਕ, 30 ਜੂਨ (ਰਾਜੂ ਸਹਿਬਾਜ਼ਪੁਰਾ )-ਪੰਜਾਬੀ ਭਾਈਚਾਰੇ ਵਲੋਂ ਕਰਵਾਏ ਗਏ ਫੁੱਟਬਾਲ ਟੂਰਨਾਮੈਂਟ ਵਿਚ ਵੱਖ-ਵੱਖ ਅੰਤਰਰਾਸ਼ਟਰੀ ਅਤੇ ਸਥਾਨਕ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਅੰਤਰਰਾਸ਼ਟਰੀ ਵਰਗ ਵਿਚ ਅਕਾਲ ਕਲੱਬ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਕਾਰਟਰੇਟ ਸਪੋਰਟਸ ਕਲੱਬ ਦੂਜੇ ਸਥਾਨ ‘ਤੇ ਰਿਹਾ। ਇਸ ਤੋਂ ਇਲਾਵਾ ਕਰੋਨਾ, ਫਿਲੀ, ਇੰਡੀਆਨਾਪੋਲਿਸ ਅਤੇ ਬਰਲਿੰਗਟਨ ਦੀਆਂ ਟੀਮਾਂ ਨੇ ਵੀ ਟੂਰਨਾਮੈਂਟ ਵਿਚ ਹਿੱਸਾ ਲਿਆ।ਸਥਾਨਕ ਮੁਕਾਬਲਿਆਂ ਵਿਚ ਅੰਡਰ-14 ਵਰਗ ਵਿਚ ਕਰੋਨਾ ਨੇ ਪਹਿਲਾ ਅਤੇ ਗਲੈਨ ਰਾਕ ਨੇ ਦੂਜਾ ਸਥਾਨ ਹਾਸਲ ਕੀਤਾ। ਅੰਡਰ-10 ਵਿਚ ਬਰਲਿੰਗਟਨ ਪਹਿਲੇ ਅਤੇ ਕਾਰਟਰੇਟ ਦੂਜੇ ਸਥਾਨ ‘ਤੇ ਰਿਹਾ।ਓਪਨ ਵਰਗ ਦੇ ਮੁਕਾਬਲੇ ਵਿਚ ਕਾਰਟਰੇਟ ਨੇ ਪਹਿਲਾ ਅਤੇ ਗਲੈਨ ਰਾਕ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਟੱਗ ਆਫ਼ ਵਾਰ ਮੁਕਾਬਲੇ ਵਿਚ ਕਾਰਟਰੇਟ ਪਹਿਲੇ, ਗਲੈਨ ਰਾਕ ਦੂਜੇ ਅਤੇ ਸੀ.ਜੇ.ਐਸ.ਏ. ਤੀਜੇ ਸਥਾਨ ‘ਤੇ ਰਹੇ।ਟੂਰਨਾਮੈਂਟ ਦੌਰਾਨ ਲੰਗਰ ਸੇਵਾ ਵਿਚ ਭਾਈ ਪਿਆਰਾ ਸਿੰਘ, ਗੁਰਜੀਤ ਸਿੰਘ, ਜਸਵਿੰਦਰ ਸਿੰਘ, ਜਗਜੀਤ ਸਿੰਘ ਅਤੇ ਸਾਬੀ ਨੇ ਸੇਵਾ ਨਿਭਾਈ। ਸੰਗਤ ਲਈ ਆਈਸਕ੍ਰੀਮ, ਪੀਜ਼ਾ, ਸੈਂਡਵਿਚ, ਜਲੇਬੀਆਂ, ਪਕੌੜੇ, ਚਾਹ, ਕੋਲਡ ਡਰਿੰਕਸ ਅਤੇ ਗੰਨੇ ਦੇ ਰਸ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ। ਦਰਸ਼ਕਾਂ ਲਈ ਪਾਰਕਿੰਗ ਮੁਫ਼ਤ ਰੱਖੀ ਗਈ।ਜੇਤੂ ਟੀਮਾਂ ਨੂੰ ਨਕਦ ਇਨਾਮ, ਟਰਾਫੀਆਂ, ਕੱਪ ਅਤੇ ਟੀ-ਸ਼ਰਟਾਂ ਦੇ ਕੇ ਸਨਮਾਨਿਤ ਕੀਤਾ ਗਿਆ।ਸਮਾਗਮ ਦੀ ਅਗਵਾਈ ਚਰਨਜੀਤ ਸਿੰਘ (ਪ੍ਰਧਾਨ) ਨੇ ਕੀਤੀ। ਇਸ ਮੌਕੇ ਕੁਲਵੰਤ ਸਿੰਘ, ਜਸਵਿੰਦਰ ਸਿੰਘ, ਕਾਲਾ, ਸੰਸਾਰ ਸਿੰਘ, ਜੀਤ ਨੈੱਟਵਰਕ, ਢਿੱਲੋਂ ਸਾਹਿਬ, ਬਲਬੀਰ ਸਿੰਘ ਪਾਲਾ, ਜੱਬਰ ਸਿੰਘ ਗਰੇਵਾਲ, ਸੱਬੀ ਜੀ, ਸਰਬਜੀਤ ਸਿੰਘ, ਟੋਨੀ ਢਿੱਲੋਂ, ਜਿੱਤੀ, ਗਰੇਵਾਲ, ਅਵਤਾਰ ਸਿੰਘ ਭੰਬਰਾ, ਮਾਸਟਰ ਗੁਰਚਰਨ ਸਿੰਘ ਬਸਿਆਲਾ ਅਤੇ ਲਾਲੀ ਜੀ ਸਮੇਤ ਵੱਡੀ ਗਿਣਤੀ ਵਿਚ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰਦੁਆਰਾ ਕਲਗੀਧਰ ਦਰਬਾਰ ਵਿਨੀਪੈਗ ਵਿਖੇ ਬਹੁਮੰਜਿਲੀ ਇਮਾਰਤ ਦਾ ਨੀਂਹ ਪੱਥਰ ਰੱਖਿਆ ਅਗਲੀ ਖ਼ਬਰ ਸਰੀ ’ਚ ਤੀਆਂ ਦੀਆਂ ਰੌਣਕਾਂ ਮੇਲੇ ’ਚ ਸਿਰਜਿਆ ਪੇਂਡੂ ਤ੍ਰਿੰਝਣਾ ਵਰਗਾ ਮਾਹੌਲ ਵੱਡੀ ਗਿਣਤੀ ’ਚ ਔਰਤਾਂ ਨੇ ਕੀਤੀ ਸ਼ਿਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।