30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਪੰਜਾਬੀ ਭਾਈਚਾਰੇ ਵਲੋਂ ਵਿਨੀਪੈਗ ਵਿਖੇ ਸੜਕਾਂ ਦੇ ਕਿਨਾਰੇ ਦੀ ਸਫਾਈ

ਅਜੀਤ ਡੈਸਕ 01-07-2026
ਵਿੰਨੀਪੈਗ, 30 ਜੂਨ (ਵਰਿੰਦਰ ਸਿੰਘ ਰੰਧਾਵਾ)-ਹਿਊਮੈਨਿਟੀ ਵੈਲਫੇਅਰ ਕਲੱਬ ਵਿਨੀਪੈਗ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮਾਜਿਕ ਸੇਵਾ ਨੂੰ ਸਮਰਪਿਤ ਸਮਰ ਕਲੀਨਅਪ ਪ੍ਰੋਗਰਾਮ ਕਰਵਾਇਆ ਗਿਆ। ਇਹ ਸੇਵਾ ਮੁਹਿੰਮ ਵਿਨੀਪੈਗ ਸ਼ਹਿਰ ਦੇ ਪ੍ਰਮੁੱਖ ਸ਼ੜਕ ਲੀਲਾ ਐਵਨਿਉ ਅਤੇ ਮੈਕਫਿਲਿਪਸ ਸਟ੍ਰੀਟ ਇੰਟਰਸੈਕਸ਼ਨ ਵਿਖੇ ਕਰਵਾਈ ਗਈ, ਜਿਸ ਵਿੱਚ ਬੱਚੇ ਅਤੇ ਬਜ਼ੁਰਗਾਂ ਨੇ ਸ਼ਮੂਲੀਅਤ ਕੀਤੀ। ਕਲੱਬ ਦੇ ਮੈਂਬਰਾਂ ਅਤੇ ਸੇਵਾਦਾਰਾਂ ਵਲੋਂ ਇਲਾਕੇ ਦੀ ਸਫਾਈ ਕੀਤੀ ਗਈ। ਇਸ ਸੇਵਾ ਕਾਰਜ ਵਿੱਚ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਉਮਰ ਦੇ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾਈ। ਹਿਊਮੈਨਿਟੀ ਵੈਲਫੇਅਰ ਕਲੱਬ ਵਲੋਂ ਸਮੇਂ-ਸਮੇਂ ’ਤੇ ਵੱਖ-ਵੱਖ ਲੋਕ ਭਲਾਈ ਦੇ ਕਾਰਜ ਕੀਤੇ ਜਾਂਦੇ ਹਨ। ਕਲੱਬ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਖੂਨਦਾਨ ਕੈਂਪ, ਸਮਰ ਕਲੀਨਅਪ ਪ੍ਰੋਗਰਾਮ ਅਤੇ ਹੋਰ ਸੇਵਾ ਕਾਰਜ ਵੀ ਕਰਵਾਏ ਜਾਂਦੇ ਹਨ। ਇਸ ਤੋਂ ਇਲਾਵਾ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਅਤੇ ਇਲਾਕਿਆਂ ਵਿੱਚ ਕਲੀਨਅਪ ਮੁਹਿੰਮਾਂ ਰਾਹੀਂ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਯੋਗਦਾਨ ਪਾਇਆ ਜਾਂਦਾ ਹੈ। ਕਲੱਬ ਦੇ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦਾ ਮਕਸਦ ਸਮਾਜ ਵਿੱਚ ਸੇਵਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸੇਵਾ ਨਾਲ ਜੋੜਨਾ ਹੈ।
ਪਿਛਲੀ ਖ਼ਬਰ ਰਿਚਮੰਡ ਹਿੱਲ ਵਿਚ ਪ੍ਰਸਤਾਵਿਤ ਬੇਘਰਾਂ ਦੇ ‘ਸ਼ੈਲਟਰ’ ਦਾ ਵਿਰੋਧ ਪੰਜਾਬੀ ਭਾਈਚਾਰੇ ਨੇ ਵੀ ਚਿੰਤਾ ਜਤਾਈ ਅਗਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ਵਿਚ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।