30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕਿਸ਼ਤੀ ਹਾਦਸੇ ’ਚ ਡੁੱਬੇ ਲੋਕਾਂ ਲਈ ਚਲਾਏ ਜਾ ਰਹੇ ਬਚਾਅ ਕਾਰਜ ਹੁਣ ਬਰਾਮਦੀ ਮੁਹਿੰਮ ’ਚ ਤਬਦੀਲ

ਅਜੀਤ ਡੈਸਕ 01-07-2026
ਵੈਨਕੂਵਰ, 30 ਜੂਨ (ਮਲਕੀਤ ਸਿੰਘ)-ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਮਹਾਨਗਰ ਵੈਨਕੂਵਰ ਦੇ ਸਮੁੰਦਰੀ ਖੇਤਰ ਜਾਰਜੀਆ ਸਟ੍ਰੇਟ ਵਿਚ ਡੁੱਬੀ ਕਿਸ਼ਤੀ ਹਾਦਸੇ ਤੋਂ ਬਾਅਦ ਲਾਪਤਾ 6 ਲੋਕਾਂ ਨੂੰ ਹੁਣ ਮ੍ਰਿਤਕ ਮੰਨਦਿਆਂ ਉਨ੍ਹਾਂ ਦੀ ਭਾਲ ਨੂੰ ਬਰਾਮਦਗੀ ਮੁਹਿੰਮ ਵਿਚ ਬਦਲ ਦਿੱਤਾ ਗਿਆ ਹੈ। ਸਥਾਨਕ ਪੁਲਿਸ ਅਨੁਸਾਰ ਲਾਪਤਾ ਵਿਅਕਤੀਆਂ ਵਿਚ ਚਾਰ ਮਰਦ ਅਤੇ ਦੋ ਔਰਤਾਂ ਸ਼ਾਮਿਲ ਹਨ। ਪੁਲਿਸ ਦਾ ਕਹਿਣਾ ਹੈ ਕਿ ਪਾਣੀ ਦੇ ਅੰਦਰ ਕੰਮ ਕਰਨ ਵਾਲੀ ਵਿਸ਼ੇਸ਼ ਟੀਮ ਡੁੱਬੀ ਹੋਈ ਕਿਸ਼ਤੀ ਦੀ ਤਲਾਸ਼ ਕਰ ਰਹੀ ਹੈ।ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਸਮੁੰਦਰ ਵਿਚ ਸੈਰ ਕਰਨ ਵਾਲੀ ਕਿਸ਼ਤੀ ਵਿਚ ਸਵਾਰ ਹੋ ਕੇ ਕਰੀਬ 10 ਲੋਕ ਸਮੁੰਦਰ ਵਿਚ ਗਏ ਸਨ। ਉਨ੍ਹਾਂ ਦੀ ਕਿਸ਼ਤੀ ਅਜੇ ਥੋੜੀ ਦੂਰ ਹੀ ਗਈ ਸੀ ਕਿ ਅਚਾਨਕ ਪਾਣੀ ਭਰਨ ਮਗਰੋਂ ਕਿਸ਼ਤੀ ਕੁਝ ਹੀ ਸਮੇਂ ਵਿੱਚ ਡੁੱਬ ਗਈ। ਇਸ ਦੌਰਾਨ ਚਾਰ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ, ਜਦਕਿ 6 ਹੋਰ ਲਾਪਤਾ ਹੋ ਗਏ ਸਨ, ਜਿਨ੍ਹਾਂ ਨੂੰ ਲੱਭਣ ਲਈ ਹੁਣ ਤੱਕ ਬਚਾਅ ਕਾਰਜ ਚਲਾਏ ਜਾ ਰਹੇ ਸਨ ਜ਼ਿਕਰਯੋਗ ਹੈ ਕਿ
ਬ੍ਰਿਟਿਸ਼ ਕੋਲੰਬੀਆ ਵਿਚ ਇਸ ਸਾਲ ਪਾਣੀ ’ਚ ਡੁੱਬਣ ਕਾਰਨ ਹੋਣ ਵਾਲੀਆਂ ਮੌਤਾਂ ਵਿਚ ਚਿੰਤਾਜਨਕ ਵਾਧਾ ਦਰਜ ਕੀਤਾ ਗਿਆ ਹੈ। ਬੀ.ਸੀ. ਅਤੇ ਯੂਕਨ ਲਾਈਫਸੇਵਿੰਗ ਸੁਸਾਇਟੀ ਅਨੁਸਾਰ ਤਾਜ਼ੀ ਵਾਪਰੀ ਇਸ ਘਟਨਾ ਤੋਂ ਪਹਿਲਾਂ ਸਾਲ 2026 ਵਿਚ ਹੁਣ ਤੱਕ ਘੱਟੋ-ਘੱਟ 20 ਲੋਕਾਂ ਦੀ ਡੁੱਬਣ ਕਾਰਨ ਮੌਤਾਂ ਹੋ ਜਾਣਦਾ ਅਨੁਮਾਨ ਹੈ, ਜਦਕਿ ਪਿਛਲੇ ਸਾਲ ਇਸੇ ਸਮੇਂ ਤੱਕ ਇਹ ਗਿਣਤੀ 14 ਦੇ ਕਰੀਬ ਹੋਣੀ ਗਈ ਸੀ।ਸੁਸਾਇਟੀ ਦੇ ਅਧਿਕਾਰੀਆਂ ਨੇ ਕਿਹਾ ਕਿ ਗਰਮੀਆਂ ਦੇ ਮੌਸਮ ਦੌਰਾਨ ਝੀਲਾਂ, ਦਰਿਆਵਾਂ ਅਤੇ ਸਮੁੰਦਰੀ ਕੰਢਿਆਂ ‘ਤੇ ਲੋਕਾਂ ਦੀ ਵੱਧ ਰਹੀ ਆਵਾਜਾਈ ਨੂੰ ਦੇਖਦਿਆਂ ਪਾਣੀ ਵਿਚ ਉਤਰਦੇ ਸਮੇਂ ਵਿਸ਼ੇਸ਼ ਸਾਵਧਾਨੀਆਂ ਵਰਤਣ ਦੀ ਲੋੜ ਹੈ।ਮਾਹਿਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਕਿਸ਼ਤੀ ਜਾਂ ਹੋਰ ਜਲ-ਗਤੀਵਿਧੀਆਂ ਦੌਰਾਨ ਲਾਈਫ ਜੈਕੇਟ ਲਾਜ਼ਮੀ ਪਹਿਨਣ, ਬੱਚਿਆਂ ਨੂੰ ਪਾਣੀ ਦੇ ਨੇੜੇ ਇਕੱਲਾ ਨਾ ਛੱਡਣ, ਸ਼ਰਾਬ ਜਾਂ ਨਸ਼ੇ ਦੀ ਹਾਲਤ ਵਿਚ ਪਾਣੀ ਵਿਚ ਨਾ ਉਤਰਣ ਅਤੇ ਠੰਢੇ ਪਾਣੀ ਦੇ ਖ਼ਤਰਿਆਂ ਨੂੰ ਹਲਕੇ ਵਿਚ ਨਾ ਲੈਣ।
ਪਿਛਲੀ ਖ਼ਬਰ ਸੰਤ ਬਾਬਾ ਪ੍ਰੇਮ ਸਿੰਘ ਮੁਰਾਲੇ ਵਾਲਿਆਂ ਦੀ ਯਾਦ ਵਿਚ ਤਿੰਨ ਰੋਜ਼ਾ ਮਹਾਨ ਗੁਰਮਤਿ ਸਮਾਗਮ ਅਗਲੀ ਖ਼ਬਰ ਸਾਬਕਾ ਜੇਲ੍ਹ ਅਧਿਕਾਰੀ ਨੇ ਕੀਤਾ ਆਤਮ ਸਮਰਪਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।