15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਵਿਆਹ ਵਾਲੇ ਦਿਨ ਭਾਰਤੀ ਲਾੜੇ ਦੀ ਹੈਲੀਕਾਪਟਰ ਹਾਦਸੇ 'ਚ ਮੌਤ

ਅਜੀਤ ਡੈਸਕ 02-06-2026
ਅਟਲਾਂਟਾ, 1 ਜੂਨ (ਇੰਟ.)-ਅਮਰੀਕਾ ਦੇ ਜਾਰਜੀਆ 'ਚ ਇਕ ਭਾਰਤੀ ਮੂਲ ਦੇ ਪਾਇਲਟ ਦੀ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਇਕ ਹੈਲੀਕਾਪਟਰ ਹਾਦਸੇ 'ਚ ਮÏਤ ਹੋ ਗਈ | ਇਸ ਹਾਦਸੇ 'ਚ ਉਸਦੀ ਪਤਨੀ ਜ਼ਖਮੀ ਹੋ ਗਈ ਤੇ ਲਗਭਗ 6 ਘੰਟੇ ਤੱਕ ਮਲਬੇ 'ਚ ਫਸੀ ਰਹੀ | ਡੇਵ ਫਿਜੀ ਤੇ ਜੈਸੀ ਦਾ ਵਿਆਹ 29 ਮਈ ਨੂੰ ਡਾਸਨਵਿਲ ਦੇ ਰਿਵੀਅਰ ਵਿਆਹ ਸਥਾਨ 'ਤੇ ਹੋਇਆ ਸੀ | ਸਮਾਰੋਹ 'ਚ ਲਗਭਗ 400 ਮਹਿਮਾਨ ਸ਼ਾਮਲ ਹੋਏ |
ਵਿਆਹ ਤੋਂ ਬਾਅਦ, ਨਵ-ਵਿਆਹੇ ਜੋੜੇ ਹੈਲੀਕਾਪਟਰ ਰਾਹੀਂ ਅਟਲਾਂਟਾ ਲਈ ਉਡਾਣ ਭਰੀ, ਪਰ ਹੈਲੀਕਾਪਟਰ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਹਾਦਸਾਗ੍ਰਸਤ ਹੋ ਗਿਆ | ਯੂ.ਐਸ. ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ (ਐਨ.ਟੀ.ਐਸ.ਬੀ.) ਘਟਨਾ ਦੀ ਜਾਂਚ ਕਰ ਰਿਹਾ ਹੈ | ਹਾਲਾਂਕਿ, ਏਜੰਸੀ ਨੇ ਅਜੇ ਤੱਕ ਹਾਦਸੇ ਦਾ ਕਾਰਨ ਜਾਰੀ ਨਹੀਂ ਕੀਤਾ ਹੈ | ਸ਼ੁਰੂਆਤੀ ਜਾਂਚ ਰਿਪੋਰਟ ਅਗਲੇ 30 ਦਿਨਾਂ ਦੇ ਅੰਦਰ ਆਉਣ ਦੀ ਉਮੀਦ ਹੈ | ਡੇਵ ਫਿਜੀ ਦੇ ਮਾਤਾ-ਪਿਤਾ ਮੂਲ ਰੂਪ 'ਚ ਕੇਰਲਾ ਦੇ ਏਰਨਾਕੁਲਮ ਜ਼ਿਲ੍ਹੇ ਦੇ ਮੁਵੱਟੂਪੁਝਾ ਤੋਂ ਹਨ, ਜਦੋਂ ਕਿ ਜੈਸੀ ਦਾ ਪਰਿਵਾਰ ਕੇਰਲਾ ਦੇ ਅਲਾਪੁਝਾ ਜ਼ਿਲ੍ਹੇ ਤੋਂ ਹੈ |
ਪਿਛਲੀ ਖ਼ਬਰ ਕੇਵਲ ਸਿੰਘ ਢਿਲੋਂ ਨੂੰ ਪ੍ਰਵਾਸੀਆਂ ਤੇ ਕੇਂਦਰ ਵਿਚਕਾਰ ਪੁਲ ਦਾ ਕੰਮ ਕਰਨ ਦੀ ਲੋੜ-ਸਹੋਤਾ ਅਗਲੀ ਖ਼ਬਰ ਅਬੋਹਰ ਦੀ ਸ਼੍ਰੇਆ ਨੇ ਵੀਅਤਨਾਮ 'ਚ 'ਆਇਰਨ ਮੈਨ 70.3' 'ਚ ਹਾਸਿਲ ਕੀਤਾ ਵਿਸ਼ਵ ਪੱਧਰੀ 8ਵਾਂ ਸਥਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।