30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਪੰਜ ਮੈਂਬਰੀ ਯੂਰਪੀਅਨ ਕਮੇਟੀ ਦਾ ਗਠਨ

ਅਜੀਤ ਡੈਸਕ 25-05-2026
ਬਰੇਸ਼ੀਆ (ਇਟਲੀ), 24 ਮਈ (ਬਲਦੇਵ ਸਿੰਘ ਬੂਰੇ ਜੱਟਾਂ) ਪੰਜਾਬ ਦੀ ਸਿਆਸਤ ਚ ਸਰਗਰਮ ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਇੰਗਲੈਂਡ ਅਤੇ ਯੂਰਪ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਪਾਰਟੀ ਨਾਲ ਜੋੜਨ ਹਿੱਤ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ | ਇਹ ਕਮੇਟੀ ਇੰਗਲੈਂਡ ਅਤੇ ਯੂਰਪ ਦੇ ਵੱਖ ਵੱਖ ਦੇਸ਼ਾ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਦੇ ਦੀਆਂ ਇਕਾਈਆਂ ਦਾ ਗਠਨ ਕਰੇਗੀ | ਇਸ ਪੰਜ ਮੈਂਬਰੀ ਕਮੇਟੀ ਵਿੱਚ ਜਗਰੂਪ ਸਿੰਘ ਇੰਗਲੈਂਡ , ਅਮਰੀਕ ਸਿੰਘ ਇਟਲੀ, ਰਵਿੰਦਰ ਸਿੰਘ ਇਟਲੀ, ਕਿਰਪਾਲ ਸਿੰਘ ਬੈਲਜੀਅਮ ਅਤੇ ਜਗਤਾਰ ਸਿੰਘ ਜਰਮਨ ਦੇ ਨਾਮ ਹਨ | ਪਾਰਟੀ ਹੈਡਕੁਆਰਟਰ ਵਲੋ ਇੰਗਲੈਂਡ ਅਤੇ ਯੂਰਪ ਵਿੱਚ ਵਸਦੇ ਸਮੂਹ ਪਾਰਟੀ ਵਰਕਰਾਂ ਨੂੰ ਤਾਕੀਦ ਕੀਤੀ ਗਈ ਹੈ ਕਿ ਇਸ ਪੰਜ ਮੈਂਬਰੀ ਕਮੇਟੀ ਨਾਲ ਤਾਲਮੇਲ ਕਰ ਕੇ ਨਵੀਆਂ ਬਰਾਂਚਾਂ ਦਾ ਗਠਨ ਕੀਤਾ ਜਾਵੇ |



ਪਿਛਲੀ ਖ਼ਬਰ ਇਟਲੀ ਦੇ ਸ਼ਹਿਰ ਬੈੱਲਫਿਓਰੇ ਵਿਖੇ 'ਅੰਤਰਰਾਸ਼ਟਰੀ ਫੈਸਟੀਵਲ' ਪੰਜਾਬੀ ਭੰਗੜੇ ਤੇ ਝੂਮੇ ਵਿਦੇਸ਼ੀ ਅਗਲੀ ਖ਼ਬਰ ਲੈਸਟਰ 'ਚ ਰਿਲੀਜ਼ ਹੋਈ ਲਵਸ਼ਿੰਦਰ ਸਿੰਘ ਡੱਲੇਵਾਲ ਦੀ ਕਿਤਾਬ ''ਸਿੱਦਕੀ ਤੇ ਸੰਘਰਸ਼ੀ''

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।