01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਾਉਂਟ ਐਵਰੈਸਟ 'ਤੇ ਨਵਾਂ ਰਿਕਾਰਡ **3 ਭਾਰਤੀਆਂ ਸਮੇਤ 274 ਲੋਕਾਂ ਨੇ ਕੀਤੀ ਚੜ੍ਹਾਈ

ਅਜੀਤ ਡੈਸਕ 22-05-2026
ਕਠਮੰਡੂ, 21 ਮਈ (ਏਜੰਸੀ)- ਨਿਪਾਲ ਵਲੋਂ ਮਾਉਂਟ ਐਵਰੈਸਟ 'ਤੇ ਸਫ਼ਲਤਾ ਨਾਲ ਚੜ੍ਹਾਈ ਕਰਨ ਵਾਲੇ 274 ਲੋਕਾਂ 'ਚ ਤਿੰਨ ਭਾਰਤੀ ਸ਼ਾਮਿਲ ਸਨ, ਜਿਨ੍ਹਾਂ ਨੇ ਇਕ ਦਿਨ 'ਚ ਸਭ ਤੋਂ ਵੱਧ ਚੜ੍ਹਾਈ ਦਾ ਨਵਾਂ ਰਿਕਾਰਡ ਬਣਾਇਆ | ਸਾਰੇ 274 ਪਰਬਤਰੋਹੀ ਬੁੱਧਵਾਰ ਨੂੰ 8848.86 ਮੀਟਰ ਉਚੇ ਸਿਖਰ 'ਤੇ ਪਹੁੰਚ ਗਏ | ਨਿਪਾਲ 'ਚ ਐਕਸਪੇਡੀਸ਼ਨ ਆਪਰੇਟਰਸ ਐਸੋ. ਦੇ ਜਨਰਲ ਸਕੱਤਰ ਰਿਸ਼ੀ ਰਾਮ ਭੰਡਾਰੀ ਨੇ ਦੱਸਿਆ ਕਿ ਇਨ੍ਹਾਂ ਪਰਬਰਰੋਹੀਆਂ 'ਚ 150 ਨਿਪਾਲੀ ਸ਼ੇਰਪਾ ਵੀ ਸ਼ਾਮਿਲ ਸਨ | ਵਿਸ਼ਵ ਰਿਕਾਰਡ ਬਣਾਉਣ ਵਾਲੀ ਟੀਮ 'ਚ ਸ਼ਾਮਿਲ ਭਾਰਤੀ ਤੁਲਸੀ ਰੈਡੀ ਪਾਲਪੁਨੂਰੀ, ਸੰਦੀਪ ਤੇ ਅਜੇ ਪਾਲ ਸਿੰਘ ਧਾਲੀਵਾਲ ਹਨ | ਉਨ੍ਹਾਂ ਕਿਹਾ ਕਿ ਇਸ ਬਸੰਤ ਰੁੱਤ 'ਚ ਐਵਰੈਸਟ 'ਤੇ ਚੜ੍ਹਨ ਵਾਲਿਆਂ ਦੁਆਰਾ ਬਣਾਇਆ ਗਿਆ ਇਹ ਨਵਾਂ ਰਿਕਾਰਡ ਹੈ | ਵੀਰਵਾਰ ਨੂੰ ਭਾਰਤ ਦੇ ਲਕਸ਼ਮੀਕਾਂਤ ਮੰਡਲ ਨੇ ਵੀ ਐਵਰੈਸਟ 'ਤੇ ਫਤਹਿ ਹਾਸਿਲ ਕੀਤੀ ਸੀ |
ਪਿਛਲੀ ਖ਼ਬਰ ਮੈਲਬੌਰਨ ਦਾ ਐਵਾਲੋਨ ਹਵਾਈ ਅੱਡਾ ਸ਼ੱਕੀ ਸਾਮਾਨ ਮਿਲਣ ਕਾਰਨ ਬੰਦ ਅਗਲੀ ਖ਼ਬਰ ਪੰਜ ਵਾਰ ਦੀ ਚੈਂਪੀਅਨ ਚੇਨਈ ਪਲੇਅ ਆਫ਼ ਦੌੜ ਤੋਂ ਬਾਹਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।