01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਲੁਧਿਆਣਾ ਜ਼ਿਲ੍ਹੇ ਦਾ ਨੌਜਵਾਨ ਕੈਨੇਡਾ 'ਚ ਬਣਿਆ ਜੱਜ

ਅਜੀਤ ਡੈਸਕ 22-05-2026
ਟੋਰਾਂਟੋ, 21 ਮਈ (ਹਰਜੀਤ ਸਿੰਘ ਬਾਜਵਾ)-ਬਰੈਂਪਟਨ ਦੇ ਸਾਬਕਾ ਸਿਟੀ ਕੌਂਸਲਰ ਬੀਬੀ ਅਵਤਾਰ ਕੌਰ ਔਜਲਾ, ਸਮਾਜ ਸੇਵੀ ਅਤੇ ਰੰਗ ਮੰਚ ਅਦਾਕਾਰ ਨਾਹਰ ਸਿੰਘ ਔਜਲਾ ਦਾ ਹੋਣਹਾਰ ਪੁੱਤਰ ਵਿਕਰਮਜੀਤ ਸਿੰਘ ਔਜਲਾ (ਵਿੱਕ ਔਜਲਾ) ਕੈਨੇਡਾ 'ਚ ਜੱਜ ਬਣਿਆ ਹੈ | ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਤਹਿਸੀਲ ਖੰਨਾ ਦੇ ਪਿੰਡ ਨਸਰਾਲੀ ਦੇ ਪਿਛੋਕੜ ਨਾਲ ਸੰਬੰਧਿਤ ਵਿੱਕ ਔਜਲਾ ਬਰੈਂਪਟਨ ਸ਼ਹਿਰ 'ਚ ਪਲਿਆ, ਪੜਿ੍ਹਆ ਤੇ ਫਿਰ ਯਾਰਕ ਯੂਨੀਵਰਸਿਟੀ ਤੋਂ ਡਿਗਰੀ ਕਰਕੇ ਉੱਥੋਂ ਦੇ ਹੀ ਓਸਗੁੱਡ ਕਾਲਜ ਤੋਂ ਡਿਗਰੀ ਕਰਕੇ ਬਰੈਂਪਟਨ ਦੀ ਕੋਰਟ (ਅਦਾਲਤ) 'ਚ 2011 ਤੋਂ ਅਸਿਸਟੈਂਟ ਕਰਾਉਂਨ ਅਟਾਰਨੀ ਦੇ ਅਹੁਦੇ 'ਤੇ ਕੰਮ ਕਰਦਾ ਰਿਹਾ | 2026 'ਚ 'ਓਾਟਾਰੀਓ ਅਟਾਰਨੀ ਜਨਰਲ' ਵਲੋਂ ਉਨ੍ਹਾਂ ਨੂੰ 'ਓਾਟਾਰੀਓ ਕੋਰਟ ਆਫ ਜਸਟਿਸ' ਦਾ ਜੱਜ ਨਿਯੁਕਤ ਕਰ ਦਿੱਤਾ ਗਿਆ |

ਪਿਛਲੀ ਖ਼ਬਰ ਸਾਊਥ ਏਸ਼ੀਅਨ ਬਾਸਕਟਬਾਲ ਚੈਪੀਅਨਸ਼ਿਪ ਲਈ ਪੰਜਾਬ ਦੇ ਫ਼ਤਹਿਜੀਤ ਸਿੰਘ ਤੇ ਜੋਆਏਪ੍ਰੀਤ ਸਿੰਘ ਦੀ ਭਾਰਤੀ ਟੀਮ 'ਚ ਚੋਣ ਅਗਲੀ ਖ਼ਬਰ ਅੰਤਰਰਾਸ਼ਟਰੀ ਜੈਵਿਕ ਵਿਭਿੰਨਤਾ ਦਿਵਸ ਦੀ ਪੂਰਵ ..........

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।