ਐਡਮਿੰਟਨ, 7 ਮਈ (ਦਰਸ਼ਨ ਸਿੰਘ ਜਟਾਣਾ)-ਜ਼ਿਲ੍ਹਾ ਮੋਗੇ ਦੇ ਪਿੰਡ ਮੱਲਕੇ ਜਿਸ ਪਿੰਡ ਨੂੰ ਵਿਸ਼ਵ ਪੱਧਰ 'ਤੇ ਗਾਇਕ ਰਾਜ ਬਰਾੜ ਤੇ ਗੀਤਕਾਰ ਮੱਖਣ ਬਰਾੜ ਵਜੋਂ ਵੀ ਜਾਣਿਆ ਜਾਂਦਾ ਸੀ ਪਰ ਹੁਣ ਇਸ ਪਿੰਡ ਦੀ ਧੀ ਜਿਸ ਦੀ ਕੈਨੇਡਾ ਦੀ ਪੀਸ ਪੁਲਿਸ ਵਿਚ ਹੋਈ ਨਿਯੁਕਤੀ ਨੂੰ ਲੈ ਕੇ ਵੀ ਪਿੰਡ ਦਾ ਨਾਂਅ ਇਕ ਵਾਰ ਫੇਰ ਤੋਂ ਚਮਕਿਆ ਹੈ | ਪਤਾ ਲੱਗਾ ਹੈ ਕਿ ਨਿਯੁਕਤ ਹੋਈ ਬੇਟੀ ਜਸਦੀਪ ਕੌਰ ਪਿੰਡ ਮੱਲਕੇ ਦੇ ਮੌਜੂਦਾ ਸਰਪੰਚ ਰਾਜਾ ਮੱਲਕੇ ਦੀ ਬੇਟੀ ਹੈ, ਜੋ ਪੜ੍ਹਾਈ ਦੇ ਪੱਧਰ 'ਤੇ ਕੈਨੇਡਾ ਆਈ ਤੇ ਉਸ ਦੀ ਮਿਹਨਤ ਤੇ ਲਗਨ ਨੇ ਉਸ ਨੂੰ ਇਸ ਮੰਜ਼ਿਲ 'ਤੇ ਪਹੁੰਚਾਇਆ ਹੈ | ਜਿਥੇ ਜਸਦੀਪ ਕੌਰ ਦੇ ਮਾਪੇ ਤੇ ਰਿਸ਼ਤੇਦਾਰਾਂ ਵਿਚ ਖ਼ੁਸ਼ੀ ਦਾ ਮਾਹੌਲ ਹੈ ਉਥੇ ਉਸ ਦੇ ਦੋਸਤਾਂ ਤੇ ਹੋਰਾਂ ਸਾਥੀਆਂ ਨੇ ਭਾਰੀ ਖ਼ੁਸ਼ੀ ਮਨਾਈ ਹੈ |