28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਕੈਨੇਡਾ 'ਚ ਜਬਰੀ ਵਸੂਲੀ ਦੇ ਸ਼ੱਕ 'ਚ 7 ਪੰਜਾਬੀ ਜਾਂਚ ਦੇ ਘੇਰੇ 'ਚ <br/>

ਅਜੀਤ ਡੈਸਕ 08-05-2026
ਸਰੀ, 7 ਮਈ (ਇੰਟ.)-ਕੈਨੇਡਾ 'ਚ ਸਰੀ ਪੁਲਿਸ ਨੇ 7 ਪੰਜਾਬੀ ਨÏਜਵਾਨਾਂ ਦੀਆਂ ਤਸਵੀਰਾਂ ਜਾਰੀ ਕਰਦੇ ਹੋਏ ਉਨ੍ਹਾਂ ਦੀ ਜਬਰੀ ਵਸੂਲੀ ਨਾਲ ਸਬੰਧਤ ਗਤੀਵਿਧੀਆਂ 'ਚ ਸ਼ਮੂਲੀਅਤ ਦਾ ਸ਼ੱਕ ਪ੍ਰਗਟ ਕੀਤਾ | ਪੁਲਿਸ ਅਨੁਸਾਰ ਇਹ ਨੌਜਵਾਨ ਕਿਸੇ ਹੱਦ ਤੱਕ ਸਰੀ ਵਿਚ ਵਾਪਰੀਆਂ ਜਬਰੀ ਵਸੂਲੀ ਦੀਆਂ ਘਟਨਾਵਾਂ ਵਿਚ ਸ਼ਾਮਲ ਹੋ ਸਕਦੇ ਹਨ | ਜ਼ਿਕਰਯੋਗ ਹੈ ਕਿ ਪੁਲਿਸ ਨੇ ਇਨ੍ਹਾਂ ਨÏਜਵਾਨਾਂ ਵਿਚੋਂ ਇਕ ਨੂੰ ਕੁੱਝ ਦਿਨ ਪਹਿਲਾਂ ਹੀ ਦੇਸ਼ ਨਿਕਾਲਾ ਦੇ ਦਿੱਤਾ ਸੀ | ਇਨ੍ਹਾਂ ਵਿੱਚੋਂ, ਪ੍ਰਭਜੋਤ ਸਿੰਘ (20) ਤੇ ਲਵਬੀਰ ਸਿੰਘ (22) ਨੂੰ ਸ਼ੱਕੀ ਗਤੀਵਿਧੀਆਂ ਕਾਰਨ ਗਿ੍ਫ਼ਤਾਰ ਕੀਤਾ ਗਿਆ ਸੀ ਤੇ ਉਨ੍ਹਾਂ ਨੂੰ ਕੈਨੇਡਾ ਤੋਂ ਕੱਢ ਦਿੱਤਾ ਗਿਆ ਹੈ | ਹੋਰ ਦੋਸ਼ੀ ਵਿਅਕਤੀਆਂ 'ਚ ਹਰਜੋਤ ਸਿੰਘ (21), ਤਰਨਵੀਰ ਸਿੰਘ (19), ਤੇ ਦਯਾਜੀਤ ਸਿੰਘ ਬਿਲਿੰਗ (21) ਸ਼ਾਮਲ ਹਨ, ਜਿਨ੍ਹਾਂ ਨੂੰ 1 ਫਰਵਰੀ, 2026 ਨੂੰ ਕ੍ਰੇਸੈਂਟ ਬੀਚ 'ਤੇ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਗਿ੍ਫ਼ਤਾਰ ਕੀਤਾ ਗਿਆ ਸੀ | ਇਸ ਤੋਂ ਇਲਾਵਾ ਹਰਸ਼ਦੀਪ ਸਿੰਘ ਤੇ ਹੰਸਪ੍ਰੀਤ ਸਿੰਘ ਨੂੰ 26 ਜਨਵਰੀ ਨੂੰ ਵਾਪਰੀ ਇਕ ਵੱਖਰੀ ਹਥਿਆਰਾਂ ਨਾਲ ਸਬੰਧਤ ਘਟਨਾ ਵਿਚ ਸ਼ਾਮਲ ਕੀਤਾ ਗਿਆ ਹੈ | ਪੁਲਿਸ ਨੇ ਇਨ੍ਹਾਂ ਅਪਰਾਧੀਆਂ ਨੂੰ ਦੋਸ਼ੀ ਠਹਿਰਾਉਣ ਵਾਲੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਕਿਸੇ ਵੀ ਵਿਅਕਤੀ ਲਈ (250,000 ਪਾਉਂਡ) ਲਗਭਗ 1.5 ਕਰੋੜ ਰੁਪਏ, ਦਾ ਇਨਾਮ ਵੀ ਐਲਾਨਿਆ ਹੈ | ਜ਼ਿਕਰਯੋਗ ਹੈ ਕਿ ਲਵਬੀਰ 2023 ਦੇ ਅਖੀਰ 'ਚ ਕੈਨੇਡਾ ਪਹੁੰਚਿਆ | ਪੁਲਿਸ ਨੇ ਉਸਨੂੰ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਗਿ੍ਫ਼ਤਾਰ ਕੀਤਾ ਤੇ ਬਾਅਦ 'ਚ ਡਿਪੋਰਟ ਕਰ ਦਿੱਤਾ ਗਿਆ ਹੈ | 1 ਫਰਵਰੀ, 2026 ਨੂੰ ਸਰੀ ਦੇ ਕ੍ਰੇਸੈਂਟ ਬੀਚ ਖੇਤਰ 'ਚ ਇਕ ਰਿਹਾਇਸ਼ ਦੇ ਬਾਹਰ ਗੋਲੀਬਾਰੀ ਦੀ ਘਟਨਾ ਦੇ ਦੋਸ਼ 'ਚ ਹਰਜੋਤ ਨੂੰ ਗਿ੍ਫ਼ਤਾਰ ਕੀਤਾ | ਉਸਦੇ ਨਾਲ ਦਿਆਜੀਤ ਤੇ ਤਰਨਵੀਰ ਨੂੰ ਵੀ ਇਸੇ ਘਟਨਾ 'ਚ ਸ਼ਾਮਿਲ ਹੋਣ ਲਈ ਗਿ੍ਫ਼ਤਾਰ ਕੀਤਾ ਗਿਆ | ਇਸੇ ਤਰ੍ਹਾਂ 26 ਜਨਵਰੀ, 2026 ਨੂੰ , ਸਰੀ ਦੇ ਨਿਊਟਨ ਖੇਤਰ 'ਚ ਪੁਲਿਸ ਅਧਿਕਾਰੀਆਂ ਨੇ ਗੋਲੀਬਾਰੀ ਦੀ ਆਵਾਜ਼ ਸੁਣੀ ਤੇ ਹਰਸ਼ਦੀਪ 'ਤੇ ਖਤਰਨਾਕ ਡਰਾਈਵਿੰਗ ਕਰਨ ਤੇ ਹਥਿਆਰ ਰੱਖਣ ਦੇ ਦੋਸ਼ ਲੱਗੇ | ਇਸ ਮੌਕੇ ਉਸਦੇ ਸਾਥੀ ਹੰਸਪ੍ਰੀਤ ਨੂੰ ਵੀ ਗਿ੍ਫ਼ਤਾਰ ਕੀਤਾ ਗਿਆ |

ਪਿਛਲੀ ਖ਼ਬਰ ਪੰਜਾਬਣ ਦੀ ਕੈਨੇਡਾ ਪੁਲਿਸ ਵਿਚ ਹੋਈ ਨਿਯੁਕਤੀ ਅਗਲੀ ਖ਼ਬਰ ਖੇਡ ਮੰਤਰੀ ਨੇ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।