28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਖੇਡ ਮੰਤਰੀ ਨੇ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ <br/>

ਅਜੀਤ ਡੈਸਕ 08-05-2026

ਨਵੀਂ ਦਿੱਲੀ, 7 ਮਈ (ਪੀਟੀਆਈ)-ਖੇਡ ਮੰਤਰੀ ਮਨਸੁਖ ਮਾਂਡਵੀਆ ਨੇ ਇੱਥੇ ਰਾਸ਼ਟਰੀ ਖੇਡ ਫੈਡਰੇਸ਼ਨਾਂ (ਐਨ. ਐਸ. ਐਫ.) ਨਾਲ ਇਕ ਦਿਨ ਭਰ ਚੱਲੀ ਸਮੀਖਿਆ ਮੀਟਿੰਗ ਦੌਰਾਨ ਸਮੇਂ ਸਿਰ ਚੋਣਾਂ ਤੇ ਪਾਰਦਰਸ਼ੀ ਚੋਣ ਪ੍ਰਕਿਰਿਆਵਾਂ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ, ਨਾਲ ਹੀ ਉਨ੍ਹਾਂ ਨੂੰ ਡੋਪਿੰਗ ਦੇ ਮੁੱਦੇ ਨਾਲ ਸਖ਼ਤੀ ਨਾਲ ਨਜਿੱਠਣ ਦੀ ਅਪੀਲ ਕੀਤੀ | 37 ਐਨ.ਐਸ.ਐਫ. ਦੇ ਪ੍ਰਤੀਨਿਧੀਆਂ, ਭਾਰਤੀ ਓਲੰਪਿਕ ਐਸੋਸੀਏਸ਼ਨ (ਆਈ.ਓ.ਏ.) ਦੇ ਪ੍ਰਧਾਨ ਪੀ.ਟੀ. ਊਸ਼ਾ, ਖੇਡ ਸਕੱਤਰ ਹਰੀ ਰੰਜਨ ਰਾਓ ਤੇ ਖੇਡ ਰਾਜ ਮੰਤਰੀ ਰਕਸ਼ਾ ਖੜਸੇ ਨੇ ਮੀਟਿੰਗ 'ਚ ਹਿੱਸਾ ਲਿਆ | ਮੀਟਿੰਗ ਦਾ ਉਦੇਸ਼ ਇਸ ਸਾਲ ਹੋਣ ਵਾਲੀਆਂ ਆਉਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਲਈ ਭਾਰਤ ਦੀਆਂ ਤਿਆਰੀਆਂ 'ਤੇ ਚਰਚਾ ਕਰਨਾ ਸੀ | ਖੇਡ ਮੰਤਰਾਲੇ ਵੱਲੋਂ ਜਾਰੀ ਇਕ ਬਿਆਨ 'ਚ, ਮਾਂਡਵੀਆ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਦਾ ਖੇਡ ਭਵਿੱਖ ਐਥਲੀਟਾਂ, ਫੈਡਰੇਸ਼ਨਾਂ ਤੇ ਸਰਕਾਰ ਵਿਚਕਾਰ ਬਿਹਤਰ ਤਾਲਮੇਲ 'ਤੇ ਨਿਰਭਰ ਕਰਦਾ ਹੈ |

ਪਿਛਲੀ ਖ਼ਬਰ ਕੈਨੇਡਾ 'ਚ ਜਬਰੀ ਵਸੂਲੀ ਦੇ ਸ਼ੱਕ 'ਚ 7 ਪੰਜਾਬੀ ਜਾਂਚ ਦੇ ਘੇਰੇ 'ਚ <br/> ਅਗਲੀ ਖ਼ਬਰ ਸੂਰਿਆਕੁਮਾਰ ਯਾਦਵ ਤੇ ਦੇਵੀਸ਼ਾ ਬਣੇ ਮਾਪੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।