28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-05-2026

ਸੂਰਿਆਕੁਮਾਰ ਯਾਦਵ ਤੇ ਦੇਵੀਸ਼ਾ ਬਣੇ ਮਾਪੇ

ਅਜੀਤ ਡੈਸਕ 08-05-2026

ਵਿਆਹ ਤੋਂ 10 ਸਾਲ ਬਾਅਦ ਧੀ ਨੇ ਲਿਆ ਜਨਮ
ਮੁੰਬਈ, 7 ਮਈ (ਇੰਟ.)-ਭਾਰਤੀ ਟੀ-20 ਟੀਮ ਦੇ ਕਪਤਾਨ ਸੂਰਿਆਕੁਮਾਰ ਯਾਦਵ ਤੇ ਉਨ੍ਹਾਂ ਦੀ ਪਤਨੀ ਦੇਵੀਸ਼ਾ ਮਾਪੇ ਬਣ ਗਏ ਹਨ | ਵਿਆਹ ਤੋਂ ਲਗਭਗ 10 ਸਾਲ ਬਾਅਦ ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ | ਸੂਰਿਆਕੁਮਾਰ ਨੇ ਖੁਦ ਇਕ ਸ਼ੋਸ਼ਲ ਮੀਡੀਆ ਪੋਸਟ ਰਾਂਹੀ ਇਸ ਖੁਸ਼ੀ ਨੂੰ ਸਾਂਝਾ ਕੀਤਾ | 35 ਸਾਲਾ ਸੂਰਿਆਕੁਮਾਰ ਯਾਦਵ ਦਾ 2016 ਵਿਚ ਦੇਵੀਸ਼ਾ ਸ਼ੈੱਟੀ ਨਾਲ ਪ੍ਰੇਮ ਵਿਆਹ ਹੋਇਆ ਸੀ | ਸੂਰਿਆ ਇਸ ਸਮੇਂ ਆਈ.ਪੀ.ਐਲ. ਵਿਚ ਮੁੰਬਈ ਇੰਡੀਅਨਜ਼ ਲਈ ਖੇਡ ਰਿਹਾ ਹੈ | ਉਨ੍ਹਾਂ ਦਾ ਅਗਲਾ ਮੈਚ 10 ਮਈ ਨੂੰ ਰਾਏਪੁਰ ਵਿਚ ਹੋਣਾ ਤੈਅ ਹੈ | ਸੂਰਿਆ ਦੀ ਮੈਚ ਵਿੱਚ ਭਾਗੀਦਾਰੀ ਅਨਿਸ਼ਚਿਤ ਹੈ | ਰਿਪੋਰਟਾਂ ਦੇ ਅਨੁਸਾਰ, ਸੂਰਿਆ ਟੀਮ ਨਾਲ ਰਾਏਪੁਰ ਨਹੀਂ ਗਿਆ ਹੈ |

ਪਿਛਲੀ ਖ਼ਬਰ ਖੇਡ ਮੰਤਰੀ ਨੇ ਏਸ਼ੀਅਨ ਖੇਡਾਂ ਤੇ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ <br/> ਅਗਲੀ ਖ਼ਬਰ ਗੁਰੂ ਨਾਨਕ ਜਹਾਜ਼ ਦੀ 112ਵੀਂ ਯਾਦਗਾਰੀ ਵਰ੍ਹੇਗੰਢ 'ਤੇ 23 ਮਈ ਨੂੰ ਵੈਨਕੂਵਰ 'ਚ ਹੋਵੇਗਾ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।